05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਅਟਾਲ ਮਜਾਰਾ ਪਿੰਡ ਦੀ ਫਿਰਨੀ ’ਤੇ ਬਿਜਲੀ ਦੀਆਂ ਲਮਕ ਰਹੀਆਂ ਤਾਰਾਂ ਕਿਸੇ ਵੇਲੇ ਵੀ ਬਣ ਸਕਦੀਆਂ ਨੇ ਹਾਦਸੇ ਦਾ ਕਾਰਨ ਇੱਕ ਸਾਲ ਬੀਤ ਜਾਣ ਮਗਰੋਂ ਬਿਜਲੀ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ -ਸਰਪੰਚ ਕੁਲਵਿੰਦਰ ਕੌਰ

ਸੜੋਆ, 3 ਅਗਸਤ (ਹਰਮੇਲ ਸਹੂੰਗੜਾ)- ਪਿੰਡ ਅਟਾਲ ਮਜਾਰਾ ਦੀ ਬਾਹਰ ਵਾਲੀ ਫਿਰਨੀ ‘ਚ ਲੰਮੇ ਸਮੇਂ ਤੋਂ ਲਮਕ ਰਹੀਆਂ ਬਿਜਲੀ ਦੀਆਂ ਤਾਰਾਂ ਚੁਕਵਾਉਣ ਲਈ ਦਫਤਰ ਦੇ ਕਈ ਦਫਾ ਗੇੜੇ ਮਾਰ ਚੁੱਕੇ ਹਾਂ, ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਇਹ ਤਾਰਾਂ ਪੁਰਾਣੀਆਂ ਹੋਣ ਕਰਕੇ ਇਹਨਾਂ ਤਾਰਾਂ ਦਾ ਝੁੱਕਾ ਥੱਲੇ ਵੱਲ ਨੂੰ ਕਾਫੀ ਹੋ ਚੁੱਕਾ ਹੈ, ਜਿਸ ਨਾਲ ਟਰਾਲੀਆਂ ਜਾਂ ਗੱਡੀਆਂ ਲੰਘਣ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਪਿੰਡ ਵਿੱਚ ਬਿਜਲੀ ਦੀ ਸਪਲਾਈ ਦੀ ਵੋਲਟੇਜ ਬਹੁਤ ਹੀ ਘੱਟ ਹੋਣ ਕਰਕੇ ਬਿਜਲੀ ਦਾ ਬਹੁਤ ਮਾੜਾ ਹਾਲ ਰਹਿੰਦਾ ਹੈ।

Ad Position 21
No active advertisement
ਅਟਾਲ ਮਜਾਰਾ ਵਿਖੇ ਬਾਹਰ ਵਾਲੀ ਫਿਰਨੀ ’ਚ ਲਮਕ ਰਹੀਆਂ ਬਿਜਲੀ ਦੀਆਂ ਤਾਰਾਂ ਦਿਖਾਉਂਦੇ ਹੋਏ ਸਰਪੰਚ ਕੁਲਵਿੰਦਰ ਕੌਰ। ਤਸਵੀਰ : ਸਹੂੰਗੜਾ 04-08-2026
ਸੜੋਆ, 3 ਅਗਸਤ (ਹਰਮੇਲ ਸਹੂੰਗੜਾ)- ਪਿੰਡ ਅਟਾਲ ਮਜਾਰਾ ਦੀ ਬਾਹਰ ਵਾਲੀ ਫਿਰਨੀ ‘ਚ ਲੰਮੇ ਸਮੇਂ ਤੋਂ ਲਮਕ ਰਹੀਆਂ ਬਿਜਲੀ ਦੀਆਂ ਤਾਰਾਂ ਚੁਕਵਾਉਣ ਲਈ ਦਫਤਰ ਦੇ ਕਈ ਦਫਾ ਗੇੜੇ ਮਾਰ ਚੁੱਕੇ ਹਾਂ, ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਇਹ ਤਾਰਾਂ ਪੁਰਾਣੀਆਂ ਹੋਣ ਕਰਕੇ ਇਹਨਾਂ ਤਾਰਾਂ ਦਾ ਝੁੱਕਾ ਥੱਲੇ ਵੱਲ ਨੂੰ ਕਾਫੀ ਹੋ ਚੁੱਕਾ ਹੈ, ਜਿਸ ਨਾਲ ਟਰਾਲੀਆਂ ਜਾਂ ਗੱਡੀਆਂ ਲੰਘਣ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਪਿੰਡ ਵਿੱਚ ਬਿਜਲੀ ਦੀ ਸਪਲਾਈ ਦੀ ਵੋਲਟੇਜ ਬਹੁਤ ਹੀ ਘੱਟ ਹੋਣ ਕਰਕੇ ਬਿਜਲੀ ਦਾ ਬਹੁਤ ਮਾੜਾ ਹਾਲ ਰਹਿੰਦਾ ਹੈ। ਅਸੀਂ ਪੰਜਾਬ ਰਾਜ ਪਾਵਰ ਕਾਮ ਡਿਵੀਜ਼ਨ ਨੰਬਰ-ਦੋ ਬਲਾਚੌਰ ਨੂੰ ਇੱਕ ਲਿਖਤੀ ਪੱਤਰ ਵੀ ਦੇ ਚੁੱਕੇ ਹਾਂ, ਜਿਸ ਦਾ ਡਾਇਰੀ ਨੰਬਰ 427/12,03,2025 ਪੰਚਾਇਤ ਵੱਲੋਂ ਮਤਾ ਪਾ ਕੇ ਐਸ.ਡੀ.ਓ. ਨੂੰ ਦੇ ਚੁੱਕੇ ਹਾਂ ਪਰ ਬਿਜਲੀ ਵਿਭਾਗ ਵੱਲੋਂ ਹਲੇ ਤੱਕ ਕੋਈ ਵੀ ਕਾਰਵਾਈ ਨਾ ਹੋਣ ਕਰਕੇ ਪਿੰਡ ਵਾਸੀਆਂ ਵਲੋਂ ਬਹੁਤ ਹੀ ਨਿਰਾਸ਼ਾ ਪਾਈ ਜਾ ਰਹੀ ਹੈ। ਸਰਪੰਚ ਕੁਲਵਿੰਦਰ ਕੌਰ ਨੇ ਐਕਸੀਅਨ ਬਿਜਲੀ ਵਿਭਾਗ ਅਤੇ ਐਸ.ਡੀ.ਓ. ਬਲਾਚੌਰ ਤੋਂ ਮੰਗ ਕੀਤੀ ਹੈ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਪਹਿਲਾਂ ਇਹਨਾਂ ਤਾਰਾਂ ਨੂੰ ਬਦਲਿਆ ਜਾਵੇ ਅਤੇ ਨਾਲ ਹੀ ਪਿੰਡ ਵਿੱਚ ਜੋ ਟਰਾਂਸਫਾਰਮ ਲੱਗਾ ਹੈ ਉਸ ਨੂੰ ਵੀ ਬਦਲਿਆ ਜਾਵੇ ਤਾਂ ਜੋ ਬਿਜਲੀ ਦੀ ਸਪਲਾਈ ਨਿਰਵਿਘਨ ਮਿਲ ਸਕੇ। ਇਸ ਸਬੰਧੀ ਐਸ.ਡੀ.ਓ ਬਲਾਚੌਰ ਨਾਲ ਟੈਲੀਫੋਨ ‘ ਤੇ ਗੱਲ ਕਰਨੀ ਚਾਹੀ ਤਾਂ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ ਸੀ। ਖਬਰ ਲਿਖੇ ਜਾਣ ਤੱਕ ਉਹਨਾਂ ਦਾ ਕੋਈ ਵੀ ਜਵਾਬ ਨਹੀਂ ਆਇਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ 7 ਨੂੰ ਪਹੁੰਚਣਗੇ ਬਲਾਚੌਰ - ਅਜੇ ਮੰਗੂਪੁਰ ਅਗਲੀ ਖ਼ਬਰ ਸੰਤ ਬਾਬਾ ਪੂਰਨ ਦਾਸ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾ ਧਾਰਮਿਕ ਸਮਾਗਮ ਸਮਾਪਤ
Ad Position 24
No active advertisement