05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸੜੋਆ ਜ਼ੋਨ ਦੇ ਖੋ-ਖੋ ਮੁਕਾਬਲਿਆਂ ’ਚ ਸਿੰਬਲ ਮਜਾਰਾ ਦੀ ਰਹੀ ਝੰਡੀ

ਮਜਾਰੀ/ਸਾਹਿਬਾ, 3 ਅਗਸਤ (ਨਿਰਮਲਜੀਤ ਸਿੰਘ ਚਾਹਲ) - ਸਰਦਾਰ ਗੁਰਪ੍ਰੀਤ ਸਿੰਘ ਅਟਵਾਲ ਦੀ ਪ੍ਰਧਾਨਗੀ ਵਿੱਚ ਚੱਲ ਰਹੀਆਂ ਜ਼ੋਨ ਪੱਧਰੀ ਸਕੂਲ ਖੇਡਾਂ ਵਿੱਚ ਜ਼ੋਨ ਨੰਬਰ 10 ਸੜੋਆ ਦੇ ਖੋ-ਖੋ ਖੇਡ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਦੇ ਖੇਡ ਮੈਦਾਨ ਵਿੱਚ ਕਰਵਾਏ ਗਏ। ਇਸ ਮੁਕਾਬਲੇ ਵਿੱਚ ਲਗਪਗ ਖੋ-ਖੋ ਦੇ ਸਾਰੇ ਵਰਗਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਦੇ ਲੜਕੇ ਤੇ ਲੜਕੀਆਂ ਨੇ ਬਾਜ਼ੀ ਮਾਰੀ।

Ad Position 21
No active advertisement
ਅਜੀਤ ਡੈਸਕ 04-08-2026
ਮਜਾਰੀ/ਸਾਹਿਬਾ, 3 ਅਗਸਤ (ਨਿਰਮਲਜੀਤ ਸਿੰਘ ਚਾਹਲ) - ਸਰਦਾਰ ਗੁਰਪ੍ਰੀਤ ਸਿੰਘ ਅਟਵਾਲ ਦੀ ਪ੍ਰਧਾਨਗੀ ਵਿੱਚ ਚੱਲ ਰਹੀਆਂ ਜ਼ੋਨ ਪੱਧਰੀ ਸਕੂਲ ਖੇਡਾਂ ਵਿੱਚ ਜ਼ੋਨ ਨੰਬਰ 10 ਸੜੋਆ ਦੇ ਖੋ-ਖੋ ਖੇਡ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਦੇ ਖੇਡ ਮੈਦਾਨ ਵਿੱਚ ਕਰਵਾਏ ਗਏ। ਇਸ ਮੁਕਾਬਲੇ ਵਿੱਚ ਲਗਪਗ ਖੋ-ਖੋ ਦੇ ਸਾਰੇ ਵਰਗਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਦੇ ਲੜਕੇ ਤੇ ਲੜਕੀਆਂ ਨੇ ਬਾਜ਼ੀ ਮਾਰੀ। ਦਿਨ ਭਰ ਚੱਲੇ ਇਨ੍ਹਾਂ ਰੋਚਕ ਮੁਕਾਬਲਿਆਂ ਦੀ ਲੜੀ ਵਿੱਚ ਲੜਕੀਆਂ ਦੇ ਵਰਗ ਵਿੱਚ ਅੰਡਰ 14 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਦੂਸਰੇ ਸਥਾਨ ’ਤੇ ਰਿਹਾ। ਅੰਡਰ 17 ਵਿੱਚ ਸ. ਸ. ਸ. ਸ ਸਿੰਬਲ ਮਜਾਰਾ ਪਹਿਲੇ ਤੇ ਸ. ਹ. ਸ ਪੋਜੇਵਾਲ ਦੂਜੇ ਸਥਾਨ ’ਤੇ ਰਿਹਾ। ਅੰਡਰ 19 ਵਰਗ ਵਿੱਚ ਐਮ. ਐਲ. ਬੀ. ਜੀ ਟੱਪਰੀਆਂ ਖੁਰਦ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਨਿਊ ਆਦਰਸ਼ ਸਕੂਲ ਸੜੋਆ ਦੂਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਲੜਕਿਆਂ ਦੇ ਖੋ-ਖੋ ਖੇਡ ਮੁਕਾਬਲਿਆਂ ਵਿੱਚ ਅੰਡਰ 14 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਪਹਿਲੇ ਸਥਾਨ ’ਤੇ ਰਿਹਾ ਤੇ ਐਮ. ਐਲ. ਬੀ. ਜੀ ਟੱਪਰੀਆਂ ਖੁਰਦ ਨੇ ਦੂਸਰਾ ਸਥਾਨ ਹਾਸਲ ਕੀਤਾ। ਅੰਡਰ-17 ਦੇ ਦਿਲਚਸਪ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਐਚ. ਸੀ. ਐਸ ਆਦਰਸ਼ ਸਕੂਲ ਨਵਾਂਗਰਾ ਦੂਜੇ ਸਥਾਨ ’ਤੇ ਰਿਹਾ। ਅੰਡਰ 19 ਵਰਗ ਵਿੱਚ ਵੀ ਪਹਿਲਾ ਸਥਾਨ ਹਾਸਲ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਦੀ ਟੀਮ ਜੇਤੂ ਐਲਾਨੀ ਗਈ। ਲੜਕੇ ਅਤੇ ਲੜਕੀਆਂ ਦੇ ਸਾਰੇ ਵਰਗਾਂ ਦੇ ਮੁਕਾਬਲਿਆਂ ਨੂੰ ਬਖੂਬੀ ਅਨੁਸ਼ਾਸਿਤ ਕਰਨ ਲਈ ਸਕੂਲ ਸਟਾਫ ਨੇ ਅਹਿਮ ਭੂਮਿਕਾ ਨਿਭਾਈ। ਜ਼ੋਨਲ ਸਕੱਤਰ ਅਨੁਰਾਗ ਚੌਧਰੀ ਤੇ ਕਨਵੀਨਰ ਭੁਪਿੰਦਰ ਕੁਮਾਰ ਵੱਲੋਂ ਸਮੁੱਚੇ ਪ੍ਰਬੰਧਾਂ ਦੀ ਤਿਆਰੀ ਕੀਤੀ ਗਈ। ਸਮਾਗਮ ਕਰਕੇ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਕੁਲਵਿੰਦਰ ਕੌਰ, ਰਾਜ ਕੁਮਾਰ, ਜਸਵਿੰਦਰ ਕੌਰ, ਸੰਦੀਪ ਕੁਮਾਰ, ਸੰਦੀਪ ਕੌਰ, ਹਿਮਕਣ, ਅੰਮ੍ਰਿਤਪ੍ਰੀਤ ਸਿੰਘ ਨਾਗਰਾ, ਲਖਵੀਰ ਸਿੰਘ, ਨੀਲਮ ਕੌਰ, ਕਰਨਵੀਰ ਸਿੰਘ, ਅਰਵਿੰਦਰ ਸਿੰਘ, ਜਸਕਰਨ ਸਿੰਘ, ਮਨਜੀਤ ਕੌਰ ਅਤੇ ਰਾਜਵਿੰਦਰ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਗੰਗ ਦਾਸ ਘਾਗੋਂ ਗੁਰੂ ਵਿਖੇ ਸਮਾਗਮ ਅਗਲੀ ਖ਼ਬਰ ਵਿਧਾਨ ਸਭਾ ’ਚ ਡਾ. ਨਛੱਤਰ ਪਾਲ ਵੱਲੋਂ ਪੰਜਾਬ ਦੇ ਕਾਲੇ ਦੌਰ ਦੇ ਵਿਛੜੇ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਟ
Ad Position 24
No active advertisement