05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਡੈਮੋਕ੍ਰੇਟਿਕ ਟੀਚਰ ਫਰੰਟ ਜ਼ਿਲ੍ਹਾ ਇਕਾਈ ਨੇ ਬੀ.ਪੀ.ਈ.ਓ. ਬੰਗਾ ਖਿਲਾਫ ਦਿੱਤਾ ਸ਼ਿਕਾਇਤ ਪੱਤਰ

ਨਵਾਂਸ਼ਹਿਰ, 3 ਅਗਸਤ (ਜਸਬੀਰ ਸਿੰਘ ਨੂਰਪੁਰ) - ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਇਕਾਈ ਸ਼ਹੀਦ ਭਗਤ ਸਿੰਘ ਨਗਰ ਵਲੋਂ ਆਪਣੀਆਂ ਵੱਖ-ਵੱਖ ਮੰਗਾਂ ਦੇ ਸਬੰਧ ’ਚ ਸਟੇਟ ਜੁਆਇੰਟ ਸਕੱਤਰ ਮੁਕੇਸ਼ ਕੁਮਾਰ ਗੁਜਰਾਤੀ ਅਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਔਜਲਾ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅਨੀਤਾ ਸ਼ਰਮਾ ਨੂੰ ਮਿਲਿਆ ਗਿਆ ਅਤੇ ਬੀ. ਪੀ.

Ad Position 21
No active advertisement
ਜ਼ਿਲ੍ਹਾ ਸਿੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੂੰ ਮੰਗ ਪੱਤਰ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਔਜਲਾ, ਮੁਕੇਸ਼ ਗੁਜਰਾਤੀ ਤੇ ਹੋਰ। 04-08-2026
ਨਵਾਂਸ਼ਹਿਰ, 3 ਅਗਸਤ (ਜਸਬੀਰ ਸਿੰਘ ਨੂਰਪੁਰ) - ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਇਕਾਈ ਸ਼ਹੀਦ ਭਗਤ ਸਿੰਘ ਨਗਰ ਵਲੋਂ ਆਪਣੀਆਂ ਵੱਖ-ਵੱਖ ਮੰਗਾਂ ਦੇ ਸਬੰਧ ’ਚ ਸਟੇਟ ਜੁਆਇੰਟ ਸਕੱਤਰ ਮੁਕੇਸ਼ ਕੁਮਾਰ ਗੁਜਰਾਤੀ ਅਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਔਜਲਾ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅਨੀਤਾ ਸ਼ਰਮਾ ਨੂੰ ਮਿਲਿਆ ਗਿਆ ਅਤੇ ਬੀ.ਪੀ.ਈ.ਓ. ਬੰਗਾ ਦੇ ਖਿਲਾਫ ਸ਼ਿਕਾਇਤ ਪੱਤਰ ਦਿੱਤਾ। ਬੀ.ਪੀ.ਈ.ਓ ਬੰਗਾ ਜਗਦੀਪ ਸਿੰਘ ਜੌਹਲ ਦੀਆਂ ਆਪਹੁਦਰੀਆਂ ਸਬੰਧੀ ਗੱਲ ਕਰਦਿਆਂ ਜਸਵਿੰਦਰ ਔਜਲਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਅਜੇ ਕੁਮਾਰ ਚਾਹੜ ਮਜਾਰਾ ਅਤੇ ਸ਼ੰਕਰ ਦਾਸ ਨੇ ਦੱਸਿਆ ਕਿ ਕਾਫੀ ਲੰਮੇ ਸਮੇਂ ਤੋਂ ਬੀ.ਪੀ.ਈ.ਓ ਬੰਗਾ ਵਲੋਂ ਅਧਿਆਪਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਜਿਸ ਤਹਿਤ ਹੀ ਪਿਛਲੀ 30 ਜੁਲਾਈ ਨੂੰ ਬਿਨਾ ਕਿਸੇ ਸੂਚਨਾ ਦੇ ਦਫ਼ਤਰ ਤੋਂ ਗੈਰ-ਹਾਜ਼ਰ ਰਹੇ ਹਨ ਅਤੇ ਬਦਲੀ ਕਰਵਾ ਚੁੱਕੇ ਅਧਿਆਪਕ ਫਾਰਗੀ ਲਈ ਖੱਜਲ ਖੁਆਰ ਹੁੰਦੇ ਰਹੇ। ਇਸ ’ਤੇ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਦੱਸਿਆ ਗਿਆ ਕਿ ਬੀ. ਪੀ. ਈ. ਓ ਵੱਲੋਂ ਬੀ. ਆਰ. ਐਸ . ਅਪਲਾਈ ਕੀਤੀ ਹੋਈ ਹੈ, ਜਿਸ ਦੀ ਮਿਆਦ 30 ਜੂਨ ਨੂੰ ਖਤਮ ਹੋ ਚੁੱਕੀ ਹੈ ਪਰ ਮੁੱਖ ਦਫ਼ਤਰ ਵੱਲੋਂ ਮਨਜੂਰੀ ਨਾ ਆਉਣ ਕਰਕੇ ਉਹ ਅਜੇ ਵੀ ਸੇਵਾਵਾਂ ਦੇ ਰਹੇ ਹਨ ਜੋ ਅਣਅਧਿਕਾਰਤ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਬਦਲੀਆਂ ਸਬੰਧੀ ਚਰਚਾ ਕੀਤੀ ਗਈ। ਇਸ ’ਤੇ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਦੱਸਿਆ ਗਿਆ ਕਿ ਜੋ ਬਦਲੀਆਂ ਲਾਗੂ ਨਹੀ ਹੋਈਆਂ ਉਹ ਐਸ. ਆਈ. ਆਰ ਤੇ ਕੰਪਲੈਕਸ ਸਕੂਲਾਂ ਦੇ 50 ਫੀਸਦੀ ਸਟਾਫ ਦੀ ਸ਼ਰਤ ਪੂਰੀ ਨਾ ਹੋਣ ਕਰਕੇ ਲਾਗੂ ਨਹੀਂ ਹੋਈਆਂ। ਬਾਕੀ ਯੋਗ ਬਦਲੀਆਂ ਦੀ ਪ੍ਰਕਿਰਿਆ ਵਧੀਆ ਚੱਲ ਰਹੀ ਹੈ। ਤੀਜੇ ਗੇੜ ਦੀਆਂ ਬਦਲੀਆਂ ਵਿੱਚ ਸਮੱਸਿਆਵਾਂ ਹੱਲ ਹੋ ਜਾਣਗੀਆਂ। ਉਪਰੰਤ 2018 ਵਿੱਚ ਐਚ. ਟੀ ਤੋਂ ਸੀ. ਐਚ. ਟੀਜ਼ ਦੀ ਪਦਉਨਤੀ ਜੋ ਬਣਦੀ ਸੀ ਉਹ ਜ਼ਿਲ੍ਹਾ ਸਿੱਖਿਆ ਦਫਤਰ ਵਲੋਂ ਮੌਕਾ ਨਾ ਦੇਣ ਕਰਕੇ ਪ੍ਰਮੋਟ ਹੋਣ ਤੋਂ ਰਹਿ ਗਏ ਐਚ. ਟੀਜ਼ ਜੋ ਕਿ ਹੁਣ ਸੀ. ਐਚ. ਟੀਜ਼ ਹਨ ਨੂੰ ਨੋਸ਼ਨਲ ਅਧਾਰ ’ਤੇ ਬੀ.ਪੀ.ਈ.ਓ. ਦੀ ਪਦਉਨਤੀ ਲਈ ਵਿਚਾਰਨ ਦੀ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਗਈ। ਇਸ ’ਤੇ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਡੀ. ਐਸ. ਈ. ਦਫਤਰ ਤੋਂ ਅਗਵਾਈ ਲੈ ਕੇ ਅਗਲੀ ਕਾਰਵਾਈ ਉਲੀਕਣ ਦਾ ਭਰੋਸਾ ਦੁਆਇਆ ਗਿਆ। ਵਫਦ ਵਿੱਚ ਮਨੋਹਰ ਲਾਲ ਜ਼ਿਲ੍ਹਾ ਸਕੱਤਰ, ਭੁਪਿੰਦਰ ਸੜੋਆ, ਸਤਨਾਮ ਮੀਰਪੁਰੀ, ਜਗਦੀਪ ਸੈਂਪਲੇ, ਮਨਜੀਤ ਰਾਮ ਚਾਹਲ, ਰਾਜ ਕੁਮਾਰ ਮੇਹਲੀ, ਮੈਡਮ ਹਰਮਨਦੀਪ ਕੌਰ, ਗੁਰਪ੍ਰੀਤ ਕੰਬੋਜ ਅਤੇ ਹੋਰ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇੰਦਰਪੁਰੀ ਸਰਕਾਰੀ ਕੰਨਿਆ ਸਮਾਰਟ ਸਕੂਲ ਹੇੜੀਆਂ ਦੇ ਬੱਚਿਆਂ ਨੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ’ਚ ਮੱਲਾਂ ਮਾਰੀਆਂ ਅਗਲੀ ਖ਼ਬਰ ਆਦਰਸ਼ ਸਕੂਲਾਂ ਦੇ ਟੀਚਰਾਂ ਨਾਲ ਕੀਤਾ ਵਾਅਦਾ ਮੁੱਖ ਮੰਤਰੀ ਪੂਰਾ ਕਰਨ - ਪ੍ਰਵੀਨ ਬੰਗਾ
Ad Position 24
No active advertisement