13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਵਿਦੇਸ਼ੋਂ ਨੌਜਵਾਨ ਦੀ ਲਾਸ਼ ਘਰ ਪਹੁੰਚਣ ’ਤੇ ਪਿੰਡ ਦਾ ਮਾਹੌਲ ਹੋਇਆ ਗਮਗੀਨ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ

ਮਜਾਰੀ/ਸਾਹਿਬਾ, 13 ਅਗਸਤ (ਨਿਰਮਲਜੀਤ ਸਿੰਘ ਚਾਹਲ)- ਪਿੰਡ ਰੁੜਕੀ ਮੁਗਲਾਂ ਦਾ ਨੌਜਵਾਨ ਪਵਨ ਸਿੰਘ (24 ਸਾਲ) ਪੁੱਤਰ ਮੋਹਣ ਲਾਲ ਜੋ 4 ਕੁ ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਮਲੇਸ਼ੀਆ ਵਿਖੇ ਗਿਆ ਸੀ ਜਿਥੇ ਉਸ ਦੀ ਕੁੱਝ ਦਿਨ ਪਹਿਲਾਂ ਦਿਲ ਤੇ ਦਿਮਾਗ ਦਾ ਇਕੱਠਾ ਅਟੈਕ ਆਉਣ ਨਾਲ ਮੌਤ ਹੋ ਗਈ ਸੀ। ਪਵਨ ਸਿੰਘ ਦੀ ਮ੍ਰਿਤਕ ਦੇਹ ਪੇਟੀ ਬੰਦ ਹੋ ਕੇ ਜਦੋਂ ਅੱਜ ਸਵੇਰੇ ਪਿੰਡ ਪਹੁੰਚੀ ਤਾਂ ਮਾਹੌਲ ਬੇਹੱਦ ਗੰਮਗੀਨ ਹੋ ਗਿਆ।

Ad Position 21
No active advertisement
ਅਜੀਤ ਡੈਸਕ 14-08-2026
ਮਜਾਰੀ/ਸਾਹਿਬਾ, 13 ਅਗਸਤ (ਨਿਰਮਲਜੀਤ ਸਿੰਘ ਚਾਹਲ)- ਪਿੰਡ ਰੁੜਕੀ ਮੁਗਲਾਂ ਦਾ ਨੌਜਵਾਨ ਪਵਨ ਸਿੰਘ (24 ਸਾਲ) ਪੁੱਤਰ ਮੋਹਣ ਲਾਲ ਜੋ 4 ਕੁ ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਮਲੇਸ਼ੀਆ ਵਿਖੇ ਗਿਆ ਸੀ ਜਿਥੇ ਉਸ ਦੀ ਕੁੱਝ ਦਿਨ ਪਹਿਲਾਂ ਦਿਲ ਤੇ ਦਿਮਾਗ ਦਾ ਇਕੱਠਾ ਅਟੈਕ ਆਉਣ ਨਾਲ ਮੌਤ ਹੋ ਗਈ ਸੀ। ਪਵਨ ਸਿੰਘ ਦੀ ਮ੍ਰਿਤਕ ਦੇਹ ਪੇਟੀ ਬੰਦ ਹੋ ਕੇ ਜਦੋਂ ਅੱਜ ਸਵੇਰੇ ਪਿੰਡ ਪਹੁੰਚੀ ਤਾਂ ਮਾਹੌਲ ਬੇਹੱਦ ਗੰਮਗੀਨ ਹੋ ਗਿਆ। ਪਰਿਵਾਰ ਤੇ ਸਕੇ ਸਬੰਧੀਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਮ੍ਰਿਤਕ ਪਿੱਛੇ ਮਾਤਾ-ਪਿਤਾ ਇੱਕ ਭੈਣ ਤੇ ਭਰਾ ਰੋਂਦੇ ਕਰਲਾਉਂਦੇ ਛੱਡ ਗਿਆ ਹੈ। ਮ੍ਰਿਤਕ ਦੇ ਚਾਚੇ ਸੋਮਨਾਥ ਨੇ ਦੱਸਿਆ ਕਿ ਪਵਨ ਸਿੰਘ ਛੋਟੀ ਉਮਰ ਤੋਂ ਹੀ ਘਰ ਦੇ ਚੰਗੇ ਦਿਨ ਲਿਆਉਣ ਲਈ ਮਿਹਨਤ ਮਜਦੂਰੀ ਕਰਨ ਲੱਗ ਪਿਆ ਸੀ। ਹੁਣ ਚਾਰ ਸਾਲ ਤੋਂ ਮਲੇਸ਼ੀਆਂ ਵਿਖੇ ਕੰਮ ਕਰਕੇ ਘਰ ਦਾ ਗੁਜਾਰਾ ਤੋਰ ਰਿਹਾ ਸੀ ਪਰ ਅਚਾਨਕ ਆਏ ਅਟੈਕ ਨੇ ਸਾਡਾ ਬੱਚਾ ਸਾਥੋਂ ਸਦਾ ਲਈ ਖੋਹ ਲਿਆ। ਪਵਨ ਸਿੰਘ ਦੀ ਮ੍ਰਿਤਕ ਦੇਹ ਦਾ ਸਸਕਾਰ ਪਿੰਡ ਦੀ ਸਮਸ਼ਾਨ ਘਾਟ ਵਿਚ ਸੈਕੜੇ ਨਮ ਅੱਖਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਸੰਤ ਸੁਰਿੰਦਰ ਪਾਲ, ਸੰਤ ਦਿਆਲ ਚੰਦ, ਸੰਤ ਕਰਮ ਚੰਦ, ਸੰਤ ਸੁਰਿੰਦਰ ਦਾਸ ਸਾਰੇ ਖੁਰਾਲਗੜ੍ਹ, ਜਸਵੀਰ ਸਿੰਘ ਔਲੀਆਪੁਰ, ਪਰਮਿੰਦਰ ਮੇਨਕਾ ਐਮ.ਸੀ, ਜਸਵੰਤ ਤੂਰ, ਨਾਜਰ ਰਾਮ ਮਾਨ ਸਾਬਕਾ ਡੀ.ਓ., ਜਗਦੀਸ਼ ਸਿੰਘ ਖਾਸਲਾ, ਉਕਾਂਰ ਸਿੰਘ ਸੋਹਲ, ਮਨਜੀਤ ਸਿੰਘ ਤੇ ਕਸ਼ਮੀਰ ਸਿੰਘ ਖਾਬੜਾ, ਸੁੱਚਾ ਸਿੰਘ, ਭਗਤ ਰਾਮਦਾਸ, ਪਰਵਿੰਦਰ ਸਿੰਘ, ਅਸ਼ੋਕ ਕੁਮਾਰ ਥਾਣੇਦਾਰ, ਮਨਜੀਤ ਮੰਗੋਵਾਲ, ਜਗਦੀਸ਼ ਗੰਗੜ, ਖੁਸ਼ਪ੍ਰੀਤ, ਰਮਨਦੀਪ ਗੰਗੜ, ਪਵਨ ਕੁਮਾਰ, ਹੁਸਨ ਲਾਲ, ਰਾਮਪਾਲ ਮਹਿੰਦੀਪੁਰ, ਮੰਗਤ ਰਾਮ ਭੰਮੀਆਂ, ਗੁਰਬਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਕਲੱਬ ਬਾਗੋਵਾਲ ਵੱਲੋਂ 16 ਅਗਸਤ ਨੂੰ ਕਰਵਾਈ ਜਾਵੇਗੀ ਅਥਲੈਟਿਕ ਮੀਟ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਦੇ ਸਮਾਗਮ ਸੰਬੰਧੀ ਕਰਵਾਈ ਰਿਹਰਸਲ
Ad Position 24