ਪ੍ਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ ਯਾਤਰਾ ਦਾ ਭਰਵਾਂ ਸਵਾਗਤ
ਬਹਿਰਾਮ, 22 ਅਗਸਤ (ਨਛੱਤਰ ਸਿੰਘ ਬਹਿਰਾਮ) - ਪ੍ਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ ਯਾਤਰਾ 10 ਅਗਸਤ ਸੋਮਵਾਰ ਤੁਗਲਕਾਬਾਦ ਦਿੱਲੀ ਤੋਂ ਆਰੰਭ ਹੋਈ। ਉਸ ਲੜੀ ਤਹਿਤ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ.
ਬਹਿਰਾਮ, 22 ਅਗਸਤ (ਨਛੱਤਰ ਸਿੰਘ ਬਹਿਰਾਮ) - ਪ੍ਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ ਯਾਤਰਾ 10 ਅਗਸਤ ਸੋਮਵਾਰ ਤੁਗਲਕਾਬਾਦ ਦਿੱਲੀ ਤੋਂ ਆਰੰਭ ਹੋਈ। ਉਸ ਲੜੀ ਤਹਿਤ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਖੋਥੜਾਂ, ਜੰਡਿਆਲੀ, ਮੰਢਾਲੀ, ਕੁਲਥਮ, ਸਰਹਾਲਾ, ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ, ਚੱਕਰਾਮੂੰ, ਤਲਵੰਡੀ ਜੱਟਾਂ, ਬਹਿਰਾਮ, ਬੀਸਲਾ ਤੋਂ ਹੁੰਦੀ ਹੋਈ ਹਲਕੇ ਦੇ ਹੋਰ ਪਿੰਡਾਂ ਵਿੱਚ ਪਹੁੰਚੀ। ਉਕਤ ਯਾਤਰਾ ਦਾ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਕਰੀਮਪੁਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ‘ਆਪ’ ਸਰਕਾਰ ਗੁਰੂ ਘਰਾਂ ਅਤੇ ਬਹੁਜਨ ਸਮਾਜ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ ਜੋ ਸਹਿਣ ਨਹੀਂ ਕੀਤਾ ਜਾਵੇਗਾ। ਉਕਤ ਯਾਤਰਾ ਦਾ ਡੇਰਾ ਭਰੋਮਜਾਰਾ ਪਹੁੰਚਣ ’ਤੇ ਜਿੱਥੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਨਿੱਘਾ ਸਵਾਗਤ ਕੀਤਾ ਉਥੇ ਉਨ੍ਹਾਂ ਕਿਹਾ ਕਿ ਜੋ ਸਰਕਾਰਾਂ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਯਾਤਰਾਵਾਂ ਕੱਢਦੀਆਂ ਹਨ ਜੇ ਸੱਚਮੁੱਚ ਗੁਰੂ ਸਾਹਿਬ ਨਾਲ ਪਿਆਰ ਤੇ ਸਤਿਕਾਰ ਹੈ ਤਾਂ ਤੁਗਲਕਾਬਾਦ ਵਿਖੇ ਜੋ ਸਮਾਜ ਦੀ ਜਗ੍ਹਾ ਹੈ ਉਹ ਪੂਰੀ ਕਿਉਂ ਨਹੀਂ ਦੇ ਰਹੀਆਂ? ਇਸ ਮੌਕੇ ਜਨਰਲ ਸਕੱਤਰ ਚਰਨਜੀਤ ਮੰਢਾਲੀ, ਹਰਬਲਾਸ ਬਸਰਾ ਬਸਪਾ ਆਗੂ, ਅਸ਼ੋਕ ਕੁਮਾਰ ਸਾਬਕਾ ਸਰਪੰਚ ਖੋਥੜਾਂ, ਪਰਮਜੀਤ ਕੌਰ ਸਾਬਕਾ ਸਰਪੰਚ ਬਹਿਰਾਮ, ਰਾਮ ਪ੍ਰਕਾਸ਼ ਫਰਾਲਾ, ਦਰਸ਼ਨ ਸਿੰਘ ਬਸਪਾ ਆਗੂ, ਜ਼ਿਲ੍ਹਾ ਯੂਥ ਇੰਚਾਰਜ ਕੁਲਦੀਪ ਪੰਚ ਬਹਿਰਾਮ, ਮਲਕੀਤ ਮੰਢਾਲੀ, ਮੋਹਣ ਲਾਲ ਬੱਧਣ ਖੋਥੜਾਂ, ਤੀਰਥ ਕਲਸੀ ਆਦਿ ਹਾਜ਼ਰ ਸਨ।