22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਡਾ. ਅੰਬੇਡਕਰ ਪ੍ਰਤੀਯੋਗਤਾ ’ਚ ਪ੍ਰੀਖਿਆਰਥੀਆਂ ਨੂੰ ਵਧੀਆ ਇਨਾਮ ਦਿੱਤੇ ਜਾਣਗੇ - ਡਾ. ਕਸ਼ਮੀਰ ਚੰਦ

ਕਟਾਰੀਆਂ, 22 ਅਗਸਤ (ਪ੍ਰੇਮੀ ਸੰਧਵਾਂ) - ਭਾਰਤ ਰਤਨ ਡਾ. ਬੀ.

Ad Position 21
No active advertisement
ਅਜੀਤ ਡੈਸਕ 23-08-2026
ਕਟਾਰੀਆਂ, 22 ਅਗਸਤ (ਪ੍ਰੇਮੀ ਸੰਧਵਾਂ) - ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ਨੂੰ ਘਰ- ਘਰ ਪਹੁੰਚਾਉਣ ਦੇ ਮਕਸਦ ਨਾਲ 30 ਅਗਸਤ ਨੂੰ ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵਲੋਂ ਕਰਵਾਈ ਜਾ ਰਹੀ 17ਵੀਂ ਪੁਸਤਕ ਪ੍ਰਤੀਯੋਗਤਾ ਵਿੱਚ ਜੇਤੂਆਂ ਤੇ ਉਪ ਜੇਤੂਆਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ ਪ੍ਰਤੀ ਡਾ. ਕਸ਼ਮੀਰ ਚੰਦ ਐਮ. ਡੀ. ਐਮ. ਜੇ ਲਾਈਫ ਕੇਅਰ ਹਸਪਤਾਲ ਬੰਗਾ ਨੇ ਦੱਸਿਆ ਕਿ ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵਲੋਂ ਤਿੰਨ ਵਰਗਾਂ ਵਿੱਚ ਇਨਾਮੀ ਪ੍ਰਤੀਯੋਗਤਾ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾ ਵਰਗ 6ਵੀਂ ਤੋਂ 8ਵੀਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਤੱਕ, ਜਿਸ ’ਚ ਪਹਿਲਾ ਇਨਾਮ 25 ਹਜ਼ਾਰ, ਦੂਜਾ 15 ਹਜ਼ਾਰ ਤੀਜਾ 10 ਹਜ਼ਾਰ ਰੁਪਏ, ਦੂਜਾ ਵਰਗ 8ਵੀਂ ਪਾਸ ਜਾਂ ਨੌਵੀਂ ਤੋਂ 12ਵੀਂ ਵਿੱਚ ਪੜ੍ਹ ਰਹੇ ਵਿਦਿਆਰਥੀ ਤੱਕ, ਜਿਸ ਦਾ ਪਹਿਲਾ ਇਨਾਮ 50 ਹਜ਼ਾਰ, ਦੂਜਾ 20 ਹਜ਼ਾਰ ਅਤੇ ਤੀਜਾ ਇਨਾਮ 10 ਹਜ਼ਾਰ ਰੁਪਏ ਹੈ। ਡਾ. ਕਸ਼ਮੀਰ ਚੰਦ ਨੇ ਦੱਸਿਆ ਕਿ ਤੀਜਾ ਵਰਗ 12ਵੀਂ ਤੋਂ 40 ਸਾਲ ਤੱਕ ਜਿਸ ’ਚ ਪਹਿਲਾ ਇਨਾਮ 50 ਹਾਜ਼ਾਰ, ਦੂਜਾ 20 ਹਜ਼ਾਰ ਅਤੇ ਤੀਜਾ ਇਨਾਮ 10 ਹਜ਼ਾਰ ਰੁਪਏ ਦਿੱਤਾ ਜਾਵੇਗਾ। ਡਾ. ਕਸ਼ਮੀਰ ਚੰਦ ਨੇ ਦੱਸਿਆ ਕਿ ਇਨ੍ਹਾਂ ਇਨਾਮਾਂ ਤੋਂ ਇਲਾਵਾ ਤਿੰਨਾਂ ਵਰਗਾਂ ਦੀ ਸਾਂਝੀ ਮੈਰਿਟ ਵਿੱਚੋਂ ਪਹਿਲੇ 85 ਪ੍ਰਤੀਯੋਗੀਆਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਹਿੰਦੀ ਜਾਂ ਪੰਜਾਬੀ ਕਿਤਾਬਾਂ ਦੀ ਲੋੜ ਹੋਵੇ ਤਾਂ ਉਹ ਪ੍ਰਤੀ ਪੁਸਤਕ 50 ਰੁਪਏ ਦੇ ਕੇ ਲਿਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਮਹਾਨ ਕੀਰਤਨ ਦਰਬਾਰ ਅਤੇ ਲੜੀਵਾਰ ਗੁਰਮਤਿ ਸਮਾਗਮ ਕਰਵਾਉਣ ਸੰਬੰਧੀ ਪੋਸਟਰ ਜਾਰੀ
Ad Position 24