25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਨਵੀਨੀਕਰਨ ਦੇ ਨਾਂਅ ’ਤੇ ਪੁੱਟ ਕੇ ਛੱਡੀ ਸੜਕ ਲੋਕਾਂ ਲਈ ਬਣੀ ਮੁਸੀਬਤ

ਮਜਾਰੀ/ਸਾਹਿਬਾ, 24 ਅਗਸਤ (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਸਰਕਾਰ ਵਲੋਂ ਕਸਬਾ ਮਜਾਰੀ ਤੋਂ ਪਿੰਡ ਸਜਾਵਲਪੁਰ ਤੱਕ ਬਣੀ 18 ਫੁੱਟੀ ਸੜਕ ਦੇ ਨਵੀਨੀਕਰਨ ਵਾਸਤੇ ਕਸਬਾ ਮਜਾਰੀ ਅਤੇ ਸਜਾਵਲਪੁਰ ਵਾਲੇ ਪਾਸਿਓਂ ਪੁੱਟ ਕੇ ਛੱਡੀ ਗਈ ਸੜਕ ਲੋਕਾਂ ਲਈ ਸੁਵਿਧਾ ਦੀ ਬਜਾਏ ਮੁਸੀਬਤ ਬਣੀ ਹੋਈ ਹੈ। ਇਹ ਸੜਕ ਢਾਈ ਮਹੀਨੇ ਪਹਿਲਾਂ ਮੰਡੀ ਬੋਰਡ ਵਲੋਂ ਕਿਸੇ ਠੇਕੇਦਾਰ ਨੂੰ ਦਿੱਤੀ ਗਈ ਸੀ।

Ad Position 21
No active advertisement
ਅਜੀਤ ਡੈਸਕ 25-08-2026
ਮਜਾਰੀ/ਸਾਹਿਬਾ, 24 ਅਗਸਤ (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਸਰਕਾਰ ਵਲੋਂ ਕਸਬਾ ਮਜਾਰੀ ਤੋਂ ਪਿੰਡ ਸਜਾਵਲਪੁਰ ਤੱਕ ਬਣੀ 18 ਫੁੱਟੀ ਸੜਕ ਦੇ ਨਵੀਨੀਕਰਨ ਵਾਸਤੇ ਕਸਬਾ ਮਜਾਰੀ ਅਤੇ ਸਜਾਵਲਪੁਰ ਵਾਲੇ ਪਾਸਿਓਂ ਪੁੱਟ ਕੇ ਛੱਡੀ ਗਈ ਸੜਕ ਲੋਕਾਂ ਲਈ ਸੁਵਿਧਾ ਦੀ ਬਜਾਏ ਮੁਸੀਬਤ ਬਣੀ ਹੋਈ ਹੈ। ਇਹ ਸੜਕ ਢਾਈ ਮਹੀਨੇ ਪਹਿਲਾਂ ਮੰਡੀ ਬੋਰਡ ਵਲੋਂ ਕਿਸੇ ਠੇਕੇਦਾਰ ਨੂੰ ਦਿੱਤੀ ਗਈ ਸੀ। ਜਿਸ ਨੇ ਦੋਵਾਂ ਪਿੰਡਾਂ ਵਲੋਂ ਸੜਕ ਪੁੱਟ ਦਿੱਤੀ। ਕਸਬਾ ਮਜਾਰੀ ਵਾਲੇ ਪਾਸੇ ਚੌਂਕ ਤੋਂ ਲੈ ਕੇ ਗੁਰਦਆਰਾ ਸਿੰਘਾਂ ਸ਼ਹੀਦਾਂ ਤੱਕ ਕੋਈ 500 ਫੁੱਟ ਦੇ ਕਰੀਬ ਟੋਟਾ ਪੁੱਟ ਕੇ ਛੱਡ ਦਿੱਤਾ ਗਿਆ ਹੈ, ਜਿਸ ਵਿਚ ਹੁਣ ਡੂੰਘੇ ਟੋਏ ਬਣ ਚੁੱਕੇ ਹਨ ਜਿਸ ‘ਤੇ ਗੁਰੂ ਘਰ ਜਾਣ ਵਾਲੀਆਂ ਸੰਗਤਾਂ ਅਤੇ ਆਮ ਲੋਕਾਂ ਦਾ ਲੰਘਣਾਂ ਔਖਾ ਹੋਇਆ ਪਿਆ ਹੈ। ਇਸੇ ਤਰਾਂ ਪਿੰਡ ਸਜਾਵਲਪੁਰ ਵਾਲੇ ਪਾਸੇ ਤੋਂ ਤਾਂ ਸੜਕ ਦੀ ਇੱਕ ਸਾਈਡ ਤਾਂ ਬਣਾ ਦਿੱਤੀ ਤੇ ਦੂਸਰੀ ਸਾਈਡ ਅਧੂਰੀ ਛੱਡ ਦਿੱਤੀ ਗਈ। ਠੇਕੇਦਾਰ ਆਪਣਾ ਸਮਾਨ ਸਮੇਟ ਕੇ ਕਦੋਂ ਦਾ ਇਥੋਂ ਚਲਾ ਗਿਆ ਹੈ। ਇਥੇ ਮੰਡੀ ਬੋਰਡ ਦਾ ਕੋਈ ਵੀ ਅਧਿਕਾਰੀ ਜਾ ਮੁਲਾਜ਼ਮ ਕਦੇ ਨਹੀਂ ਆਇਆ। ਇਸ ਸੜਕ ਦਾ ਦੋਵੇਂ ਪਾਸੇ ਤੋਂ ਕੰਮ ਸਮੇਂ ਸਿਰ ਪੂਰਾ ਨਾ ਹੋਣ ਕਰਕੇ ਧੂੜ ਮਿੱਟੀ ਤੇ ਟੋਇਆਂ ਕਰਕੇ ਹਮੇਸ਼ਾਂ ਹਾਦਸਿਆਂ ਦਾ ਖਤਰਾ ਬਣਿਆਂ ਰਹਿੰਦਾ ਹੈ। ਇਸ ਬਾਰੇ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸਾਹਦੜਾ, ਜਥੇ. ਮੋਹਣ ਸਿੰਘ ਟੱਪਰੀਆਂ ਤੇ ਬਲਾਕ ਸੜੋਆ ਦੇ ਪ੍ਰਧਾਨ ਸਤਨਾਮ ਸਿੰਘ ਸਹੂੰਗੜਾ ਨੇ ਕਿਹਾ ਕਿ ਜੇ ਸਰਕਾਰ ਨੇ ਇਹ ਸੜਕ ਬਣਾਉਣੀ ਹੀ ਨਹੀ ਸੀ ਤਾਂ ਇਸ ਨੂੰ ਪੁੱਟਣ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਸੜਕ ਦੀ ਮਾੜੀ ਹਾਲਤ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਧੂੜ ਮਿੱਟੀ ਅਤੇ ਟੋਇਆਂ ਕਾਰਨ ਹਾਦਸਿਆਂ ਦਾ ਵੀ ਖਤਰਾ ਬਣਿਆ ਹੋਇਆ ਹੈ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਪੁੱਟ ਕੇ ਸੁੱਟੀ ਸੜਕ ਦਾ ਕੰਮ ਤੁਰੰਤ ਮੁਕੰਮਲ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੱਜਣ ਕੁਮਾਰ ਦਾ ਯੂਥ ਅਕਾਲੀ ਦਲ ਨੇ ਸਾੜਿਆ ਪੁਤਲਾ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਆਲੋਵਾਲ ਵਿਖੇ ਕੈਂਪ ਲਗਾਇਆ
Ad Position 24