25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਕਾਹਮਾ ’ਚ ਛਿੰਝ ਮੇਲਾ ਕਰਵਾਉਣ ਸੰਬੰਧੀ ਹੋਈ ਮੀਟਿੰਗ

ਮੱਲਪੁਰ, ਅੜਕਾਂ, 24 ਅਗਸਤ (ਮਨਜੀਤ ਸਿੰਘ ਜੱਬੋਵਾਲ) - ਨਜ਼ਦੀਕ ਪਿੰਡ ਕਾਹਮਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁੱਗਾ ਜਾਹਰ ਪੀਰ ਦੀ ਯਾਦ ’ਚ ਸਮੂਹ ਐਨ. ਆਰ.

Ad Position 21
No active advertisement
ਅਜੀਤ ਡੈਸਕ 25-08-2026
ਮੱਲਪੁਰ, ਅੜਕਾਂ, 24 ਅਗਸਤ (ਮਨਜੀਤ ਸਿੰਘ ਜੱਬੋਵਾਲ) - ਨਜ਼ਦੀਕ ਪਿੰਡ ਕਾਹਮਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁੱਗਾ ਜਾਹਰ ਪੀਰ ਦੀ ਯਾਦ ’ਚ ਸਮੂਹ ਐਨ. ਆਰ. ਆਈ. ਵੀਰਾਂ ਤੇ ਪਿੰਡ ਵਾਸੀਆਂ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਛਿੰਝ ਮੇਲੇ ਸਬੰਧੀ ਛਿੰਝ ਕਮੇਟੀ ਦੀ ਮੀਟਿੰਗ ਹੋਈ । ਜਿਸ ਵਿੱਚ ਸਮੂਹ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ 16 ਸਤੰਬਰ ਨੂੰ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਿਰਫ ਸੱਦੇ ਹੋਏ ਅਖਾੜਿਆਂ ਦੇ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਪਟਕੇ ਦੀ ਕੁਸ਼ਤੀ ਦਿਨੇਸ਼ ਗੋਲੀਆਂ ਭਾਰਤ ਕੇਸਰੀ ਤੇ ਜਵੇਰ ਰਸ਼ੀਆ ਵਿਚਕਾਰ ਕਰਵਾਈ ਜਾਵੇਗੀ। ਜੇਤੂ ਪਹਿਲਵਾਨਾਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ। ਇਸ ਮੌਕੇ ਸਤਨਾਮ ਸਿੰਘ ਕਾਹਮਾ, ਪ੍ਰਧਾਨ ਅਜਮੇਰ ਸਿੰਘ ਗੁੱਡੂ, ਅਮਰੀਕ ਸਿੰਘ ਲੇਹਲ ਸਰਪੰਚ, ਗੁਰਨਾਮ ਸਿੰਘ ਪੰਚ, ਗੁਦਾਵਰ ਸਿੰਘ ਬਲਾਕ ਸੰਮਤੀ ਮੈਂਬਰ, ਜਰਨੈਲ ਸਿੰਘ, ਬਲਵੀਰ ਸਿੰਘ ਫੋਰਮੈਨ, ਬਾਬਾ ਜਸਦੀਪ ਸਿੰਘ ਮੰਗਾ, ਮਨਜੀਤ ਸਿੰਘ ਖਜ਼ਾਨਚੀ, ਪਰਮਜੀਤ ਕੰਦੋਲਾ, ਦਲਜੀਤ ਬਾਈ, ਭਲਵਾਨ ਕ੍ਰਿਸ਼ਨ ਧਲੇਤਾ, ਮਨਜੀਤ ਲਾਲ ਤੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੈੱਲਫੇਅਰ ਟਰੱਸਟ ਵੱਲੋਂ ਨਵੇਂ ਬਣੇ ਕੌਂਸਲਰਾਂ ਦਾ ਕੀਤਾ ਗਿਆ ਸਨਮਾਨ ਅਗਲੀ ਖ਼ਬਰ ਦਿਆ ਅਤੇ ਗਿਆਨ ਦੇ ਮਹਾਸਾਗਰ ਸਨ ਸਤਿਗੁਰੂ ਲਾਲ ਦਾਸ - ਸਵਾਮੀ ਰਾਮ ਤੀਰਥ
Ad Position 24