ਪਿੰਡ ਦੁਪਾਲਪੁਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਸ਼ਰਧਾਲੂਆਂ ਦੀ ਬੱਸ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ
ਉਸਮਾਨਪੁਰ, 24 ਅਗਸਤ (ਸੰਦੀਪ ਮਝੂਰ) - ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਦੁਪਾਲਪੁਰ ਤੋਂ ਵੱਖ-ਵੱਖ ਪਿੰਡਾਂ ਉਸਮਾਨਪੁਰ, ਦੁਪਾਲਪੁਰ, ਸ਼ੇਖੂਪੁਰ, ਅਟਾਰੀ ਆਦਿ ਦੇ ਸ਼ਰਧਾਲੂਆਂ ਦੀ ਬੱਸ ਨੂੰ ਰੌਬੀ ਕੰਗ ਹਲਕਾ ਇੰਚਾਰਜ, ਸਤਨਾਮ ਸਿੰਘ ਜਲਵਾਹਾ ਜ਼ਿਲ੍ਹਾ ਇੰਚਾਰਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ, ਹਰਜਿੰਦਰ ਸਿੰਘ ਜਿੰਦੀ ਬਲਾਕ ਪ੍ਰਧਾਨ ਅਤੇ ਕੋਆਰਡੀਨੇਟਰ, ਸਰਪੰਚ ਕੁਲਦੀਪ ਰਾਮ ਆਦਿ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਰੌਬੀ ਕੰਗ ਅਤੇ ਸਤਨਾਮ ਸਿੰਘ ਜਲਵਾਹਾ ਨੇ ਦੱਸਿਆ ਕਿ ਉਕਤ ਪਿੰਡਾਂ ਤੋਂ 55 ਦੇ ਕਰੀਬ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਰਾਮ ਤੀਰਥ ਆਦਿ ਦੇ ਦਰਸ਼ਨ ਕਰਨ ਉਪਰੰਤ ਜ਼ਿਲ੍ਹਿਆਂ ਵਾਲੇ ਬਾਗ ਅਤੇ ਵਾਹਗਾ ਬਾਰਡਰ ਵਿਖੇ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕੀਤੇ ਜਾਣਗੇ।
ਉਸਮਾਨਪੁਰ, 24 ਅਗਸਤ (ਸੰਦੀਪ ਮਝੂਰ) - ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਦੁਪਾਲਪੁਰ ਤੋਂ ਵੱਖ-ਵੱਖ ਪਿੰਡਾਂ ਉਸਮਾਨਪੁਰ, ਦੁਪਾਲਪੁਰ, ਸ਼ੇਖੂਪੁਰ, ਅਟਾਰੀ ਆਦਿ ਦੇ ਸ਼ਰਧਾਲੂਆਂ ਦੀ ਬੱਸ ਨੂੰ ਰੌਬੀ ਕੰਗ ਹਲਕਾ ਇੰਚਾਰਜ, ਸਤਨਾਮ ਸਿੰਘ ਜਲਵਾਹਾ ਜ਼ਿਲ੍ਹਾ ਇੰਚਾਰਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ, ਹਰਜਿੰਦਰ ਸਿੰਘ ਜਿੰਦੀ ਬਲਾਕ ਪ੍ਰਧਾਨ ਅਤੇ ਕੋਆਰਡੀਨੇਟਰ, ਸਰਪੰਚ ਕੁਲਦੀਪ ਰਾਮ ਆਦਿ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਰੌਬੀ ਕੰਗ ਅਤੇ ਸਤਨਾਮ ਸਿੰਘ ਜਲਵਾਹਾ ਨੇ ਦੱਸਿਆ ਕਿ ਉਕਤ ਪਿੰਡਾਂ ਤੋਂ 55 ਦੇ ਕਰੀਬ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਰਾਮ ਤੀਰਥ ਆਦਿ ਦੇ ਦਰਸ਼ਨ ਕਰਨ ਉਪਰੰਤ ਜ਼ਿਲ੍ਹਿਆਂ ਵਾਲੇ ਬਾਗ ਅਤੇ ਵਾਹਗਾ ਬਾਰਡਰ ਵਿਖੇ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸਮੂਹ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਦਾ ਸੁਪਨਾ ਹਕੀਕਤ ਵਿਚ ਪੂਰਾ ਹੋ ਰਿਹਾ ਹੈ ਜਿਸ ਕਾਰਨ ਸ਼ਰਧਾਲੂ ਵੀ ਬਹੁਤ ਖੁਸ਼ ਹਨ। ਇਸ ਮੌਕੇ ਲਖਵਿੰਦਰ ਸਿੰਘ ਧੰਜਲ, ਲੱਡੂ ਮਹਾਲੋਂ, ਜਸਵਿੰਦਰ ਕੌਰ ਪਿੰਕੀ, ਸੁਰਿੰਦਰ ਸਿੰਘ ਸੋਇਤਾ, ਬਲਬੀਰ ਸਿੰਘ ਬੰਟੀ, ਕੈਪਟਨ ਸਤਨਾਮ ਸਿੰਘ, ਕ੍ਰਿਪਾਲ ਸਿੰਘ, ਮਨਜੀਤ ਰਾਮ, ਕਮਲੇਸ਼ ਕੌਰ ਸਰਪੰਚ ਆਦਿ ਹਾਜ਼ਰ ਸਨ।