ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਕਲਮ ਛੋੜ ਹੜਤਾਲ 8ਵੇਂ ਦਿਨ ਵੀ ਜਾਰੀ
ਹੁਸ਼ਿਆਰਪੁਰ, 24 ਅਗਸਤ (ਬਲਜਿੰਦਰਪਾਲ ਸਿੰਘ) - ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ 8ਵੇਂ ਦਿਨ ਪੰਜਾਬ ਭਰ ਦੇ ਸਾਰੇ ਦਫ਼ਤਰਾਂ ਅਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫ਼ਤਰਾਂ ਦੇ ਮਨਿਸਟਰੀਅਲ ਕਰਮਚਾਰੀਆਂ ਨੇ ਕਲਮ ਛੋੜ ਹੜਤਾਲ ਜਾਰੀ ਰੱਖੀ। ਹੁਸ਼ਿਆਰਪੁਰ ’ਚ ਹੜਤਾਲ ਕਰਨ ਵਾਲੇ ਮੁੱਖ ਦਫ਼ਤਰਾਂ ’ਚ ਡੀ.
ਹੁਸ਼ਿਆਰਪੁਰ, 24 ਅਗਸਤ (ਬਲਜਿੰਦਰਪਾਲ ਸਿੰਘ) - ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ 8ਵੇਂ ਦਿਨ ਪੰਜਾਬ ਭਰ ਦੇ ਸਾਰੇ ਦਫ਼ਤਰਾਂ ਅਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫ਼ਤਰਾਂ ਦੇ ਮਨਿਸਟਰੀਅਲ ਕਰਮਚਾਰੀਆਂ ਨੇ ਕਲਮ ਛੋੜ ਹੜਤਾਲ ਜਾਰੀ ਰੱਖੀ। ਹੁਸ਼ਿਆਰਪੁਰ ’ਚ ਹੜਤਾਲ ਕਰਨ ਵਾਲੇ ਮੁੱਖ ਦਫ਼ਤਰਾਂ ’ਚ ਡੀ.ਸੀ. ਦਫ਼ਤਰ, ਸਿੱਖਿਆ ਵਿਭਾਗ ਦੇ ਦਫ਼ਤਰ, ਸਿੰਚਾਈ ਵਿਭਾਗ, ਪੀ.ਡਬਲਿਯੂ.ਡੀ., ਬਾਗ਼ਬਾਨੀ ਵਿਭਾਗ, ਸਿਵਲ ਸਰਜਨ ਦਫ਼ਤਰ, ਐਮ.ਡੀ.ਐਮ. ਦਫ਼ਤਰ, ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਸਮੇਤ ਹੋਰਨਾਂ ਦਫ਼ਤਰਾਂ ਦੇ ਕਰਮਚਾਰੀ ਸ਼ਾਮਲ ਹੁੰਦੇ ਹੋਏ ਹੜਤਾਲ ਕੀਤੀ। ਇਸ ਦੌਰਾਨ ਮਨਿਸਟਰੀਅਲ ਜਥੇਬੰਦੀ ਤੇ ਸਾਂਝਾ ਮੁਲਾਜ਼ਮ, ਪੈਨਸ਼ਨਰ ਫ਼ਰੰਟ ਦੇ ਆਗੂਆਂ ਨੇ ਦਫ਼ਤਰਾਂ ’ਚ ਜਾ ਕੇ ਕਰਮਚਾਰੀਆਂ ਨੂੰ 27 ਅਗਸਤ ਦੇ ਐਕਸ਼ਨ ਨੂੰ ਕਾਮਯਾਬ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਧਾਨ ਅਨੀਰੁੱਧ ਮੋਦਗਿਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ। ਇਸ ਮੌਕੇ ਆਗੂਆਂ ਨੇ ਆਪਣਾ ਸਟੈਂਡ ਸਪਸ਼ਟ ਕਰਦਿਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਮੰਗ ਕੀਤੀ।