02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਘੋੜੇ ਟਰਾਲੇ ਦੇ ਚਾਲਕ ਦੀ ਹੁਸ਼ਿਆਰੀ ਕਾਰਨ ਬੱਚਿਆਂ ਨਾਲ ਭਰੀ ਸਕੂਲ ਦੀ ਬੱਸ ਦਾ ਵਾਲ-ਵਾਲ ਹੋਇਆ ਬਚਾਅ

ਕਟਾਰੀਆ, 1 ਸਤੰਬਰ (ਪ੍ਰੇਮੀ ਸੰਧਵਾਂ)-ਬਹਿਰਾਮ- ਮਾਹਿਲਪੁਰ ਰੋਡ ’ਤੇ ਪਿੰਡ ਸੰਧਵਾਂ ਦੀ ਪਾਣੀ ਵਾਲੀ ਟੈਂਕੀ ਦੇ ਨੇੜੇ ਇਕ 22 ਟਾਇਰਾ ਘੋੜਾ ਟਰਾਲਾ ਨੀਵੇਂ ਖਤਾਨਾਂ ’ਚ ਪਲਟ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਘੋੜਾ ਟਰਾਲਾ ਜੇਜੋਂ ਤੋਂ ਪੱਥਰ ਲੱਦ ਕੇ ਫਗਵਾੜਾ ਸਾਈਡ ਵੱਲ ਨੂੰ ਜਾ ਰਿਹਾ ਸੀ।

Ad Position 21
repet_subhas-goyals [Copy P29]
22 ਟਾਇਰਾ ਟਰਾਲਾ ਡੂੰਘੇ ਖਤਾਨਾਂ ’ਚ ਪਲਟਿਆ 02-09-2026
ਕਟਾਰੀਆ, 1 ਸਤੰਬਰ (ਪ੍ਰੇਮੀ ਸੰਧਵਾਂ)-ਬਹਿਰਾਮ- ਮਾਹਿਲਪੁਰ ਰੋਡ ’ਤੇ ਪਿੰਡ ਸੰਧਵਾਂ ਦੀ ਪਾਣੀ ਵਾਲੀ ਟੈਂਕੀ ਦੇ ਨੇੜੇ ਇਕ 22 ਟਾਇਰਾ ਘੋੜਾ ਟਰਾਲਾ ਨੀਵੇਂ ਖਤਾਨਾਂ ’ਚ ਪਲਟ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਘੋੜਾ ਟਰਾਲਾ ਜੇਜੋਂ ਤੋਂ ਪੱਥਰ ਲੱਦ ਕੇ ਫਗਵਾੜਾ ਸਾਈਡ ਵੱਲ ਨੂੰ ਜਾ ਰਿਹਾ ਸੀ। ਟਰਾਲੇ ਦੇ ਚਾਲਕ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਜੇਜੋਂ ਸ਼ਹਿਰ ਤੋਂ ਪੱਥਰ ਲੱਦ ਕੇ ਫਗਵਾੜਾ ਸਾਈਡ ਵੱਲ ਨੂੰ ਜਾ ਰਿਹਾ ਸੀ, ਜਦੋਂ ਉਹ ਉਪਰੋਕਤ ਘਟਨਾ ਸਥਾਨ ’ਤੇ ਪਹੁੰਚਿਆ ਤਾਂ ਅੱਗੋਂ ਸਕੂਲੀ ਬੱਚਿਆਂ ਨਾਲ ਭਰੀ ਬੱਸ ਬਹਿਰਾਮ ਸਾਈਡ ਤੋਂ ਆ ਰਹੀ ਸੀ ਤਾਂ ਉਸ ਨੇ ਸਕੂਲੀ ਬੱਸ ਵਿਚ ਬੈਠੇ ਬੱਚਿਆਂ ਨੂੰ ਬਚਾਉਣ ਲਈ ਜਦੋਂ ਇਕ ਦਮ ਬੇਰਕ ਮਾਰੀ ਤਾਂ ਘੋੜਾ ਟਰਾਲਾ ਪਾਣੀ ਵਾਲੀ ਟੈਂਕੀ ਕੋਲ ਪੈਂਦੇ ਖਤਾਨਾਂ ’ਚ ਪਲਟ ਗਿਆ, ਜਿਸ ਕਾਰਨ ਉਸ ਨੇ ਗੁੱਝੀਆਂ ਗੰਭੀਰ ਸੱਟਾਂ ਲੱਗੀਆਂ ਜਦ ਕਿ ਨਾਲ ਬੈਠੇ ਸਾਥੀਆਂ ਦਾ ਵਾਲ-ਵਾਲ ਬਚਾਅ ਹੋਇਆ। ਟਰਾਲਾ ਚਾਲਕ ਨੇ ਉਦਾਸ ਭਰੇ ਅੰਦਾਜ਼ ਨਾਲ ਦੱਸਿਆ ਕਿ ਜੇਕਰ ਉਹ ਟਰਾਲੇ ਨੂੰ ਖਿਚਵੀਂ ਬਰੇਕ ਨਾ ਲਾਉਂਦਾ ਤਾਂ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਸੀ। ਘੋੜੇ ਟਰਾਲੇ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਰਾਹਗੀਰਾਂ ਨੇ ਗੰਭੀਰ ਚਾਲਕ ਦੇ ਮੱਲਮ ਪੱਟੀ ਕਰਵਾਈ। ਟਰਾਲਾ ਚਾਲਕ ਨੇ ਦੱਸਿਆ ਕਿ ਟਰਾਲੇ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਚਕਨਾ ਚੂਰ ਹੋਣ ਕਾਰਨ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋਣ ਦਾ ਅੰਦਾਜਾ ਹੈ।
Ad Position 22
No active advertisement
ਪਿਛਲੀ ਖ਼ਬਰ ਸੀਟੂ ਵਲੋਂ ਜਲੰਧਰ ਵਿਖੇ ਵਿਸ਼ਾਲ ਕਨਵੈਨਸ਼ਨ 6 ਨੂੰ-ਮਹਾਂ ਸਿੰਘ ਰੋੜੀ ਅਗਲੀ ਖ਼ਬਰ ਸ਼ਾਮ ਸੁੰਦਰ ਸੇਠੀ ਭੂੰਬਲਾ ਮਾਲੇਵਾਲ ‘ਆਪ’ ਦੇ ਹਲਕਾ ਬਲਾਚੌਰ ਦੇ ਯੂਥ ਬਲਾਕ ਕੋਆਡੀਨੇਟਰ ਬਣੇ
Ad Position 24