02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਰਾਹੋਂ ਰੇਲਵੇ ਸਟੇਸ਼ਨ ਦੀਆਂ ਮੰਗਾਂ ਨੂੰ ਲੈ ਕੇ ਵਫ਼ਦ ਨੇ ਦਿੱਤਾ ਮੰਗ ਪੱਤਰ

ਰਾਹੋਂ, 1 ਸਤੰਬਰ (ਉਂਕਾਰ ਸਿੰਘ ਰਾਠੋਰ)-ਰਾਹੋਂ ਸ਼ਹਿਰ ਤੇ ਇਲਾਕਾ ਨਿਵਾਸੀਆਂ ਦੇ ਇਕ ਵਫ਼ਦ ਵਲੋਂ ਆਮ ਆਦਮੀ ਪਾਰਟੀ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਰਾਹੀਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੂੰ ਰਾਹੋਂ ਰੇਲਵੇ ਸਟੇਸ਼ਨ ਨਾਲ ਸੰਬੰਧਤ ਵੱਖ-ਵੱਖ ਮੰਗਾਂ ਸੰਬੰਧੀ ਮੰਗ-ਪੱਤਰ ਦਿੱਤਾ। ਵਫ਼ਦ ਨੇ ਦੱਸਿਆ ਕਿ ਇਤਿਹਾਸਕ ਸ਼ਹਿਰ ਰਾਹੋਂ ਵਿਖੇ ਸ੍ਰੀ ਅਬਦੁਲ ਰਹਿਮਾਨ ਵਲੋਂ ਸਾਲ 1914 ਵਿਚ ਲਗਪਗ 41 ਏਕੜ ਜ਼ਮੀਨ ਰੇਲਵੇ ਵਿਭਾਗ ਨੂੰ ਦਿੱਤੀ ਗਈ ਸੀ, ਜਿਸ ’ਤੇ ਰੇਲਵੇ ਲਾਈਨ ਵਿਛਾਈ ਗਈ।

Ad Position 21
repet_subhas-goyals [Copy P29]
ਆਮ ਆਦਮੀ ਪਾਰਟੀ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਨੂੰ ਮੰਗ-ਪੱਤਰ ਸੌਂਪਦੇ ਹੋਏ ਵਫ਼ਦ ਮੈਂਬਰ। 02-09-2026
ਰਾਹੋਂ, 1 ਸਤੰਬਰ (ਉਂਕਾਰ ਸਿੰਘ ਰਾਠੋਰ)-ਰਾਹੋਂ ਸ਼ਹਿਰ ਤੇ ਇਲਾਕਾ ਨਿਵਾਸੀਆਂ ਦੇ ਇਕ ਵਫ਼ਦ ਵਲੋਂ ਆਮ ਆਦਮੀ ਪਾਰਟੀ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਰਾਹੀਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੂੰ ਰਾਹੋਂ ਰੇਲਵੇ ਸਟੇਸ਼ਨ ਨਾਲ ਸੰਬੰਧਤ ਵੱਖ-ਵੱਖ ਮੰਗਾਂ ਸੰਬੰਧੀ ਮੰਗ-ਪੱਤਰ ਦਿੱਤਾ। ਵਫ਼ਦ ਨੇ ਦੱਸਿਆ ਕਿ ਇਤਿਹਾਸਕ ਸ਼ਹਿਰ ਰਾਹੋਂ ਵਿਖੇ ਸ੍ਰੀ ਅਬਦੁਲ ਰਹਿਮਾਨ ਵਲੋਂ ਸਾਲ 1914 ਵਿਚ ਲਗਪਗ 41 ਏਕੜ ਜ਼ਮੀਨ ਰੇਲਵੇ ਵਿਭਾਗ ਨੂੰ ਦਿੱਤੀ ਗਈ ਸੀ, ਜਿਸ ’ਤੇ ਰੇਲਵੇ ਲਾਈਨ ਵਿਛਾਈ ਗਈ। ਪਹਿਲਾਂ ਜਲੰਧਰ ਤੋਂ ਜੇਜੋਂ ਵਾਇਆ ਰਾਹੋਂ ਰੇਲ-ਗੱਡੀ ਰੋਜ਼ਾਨਾ ਤਿੰਨ ਵਾਰ ਚੱਲਦੀ ਸੀ, ਜਿਸ ਦਾ ਮੁਲਾਜ਼ਮ ਵਰਗ, ਵਿਦਿਆਰਥੀਆਂ, ਵਪਾਰੀਆਂ ਤੇ ਇਲਾਕਾ ਨਿਵਾਸੀਆਂ ਨੂੰ ਵੱਡਾ ਲਾਭ ਮਿਲਦਾ ਸੀ। ਇਸ ਨਾਲ ਰੇਲਵੇ ਵਿਭਾਗ ਦੀ ਆਮਦਨ ਵਿਚ ਵੀ ਵਾਧਾ ਹੁੰਦਾ ਸੀ। ਵਫ਼ਦ ਮੈਂਬਰਾਂ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਬੰਦ ਹੋਈ ਰੇਲ ਗੱਡੀ ਲਗਪਗ ਛੇ ਸਾਲਾਂ ਬਾਅਦ 18 ਅਪ੍ਰੈਲ 2026 ਨੂੰ ਫਗਵਾੜਾ ਤੋਂ ਚੱਲ ਕੇ ਰਾਹੋਂ ਰੇਲਵੇ ਸਟੇਸ਼ਨ ’ਤੇ ਪਹੁੰਚੀ ਸੀ। ਇਸ ਮੌਕੇ ਰਾਹੋਂ ਸ਼ਹਿਰ ਵਾਸੀਆਂ, ਇਲਾਕਾ ਨਿਵਾਸੀਆਂ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਡਰਾਈਵਰ ਸਮੇਤ ਰੇਲਵੇ ਵਿਭਾਗ ਦੇ ਕਰਮਚਾਰੀਆਂ ਅਤੇ ਹਾਜ਼ਰ ਪਤਵੰਤੇ ਸੱਜਣਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਸੀ। ਵਫ਼ਦ ਨੇ ਕਿਹਾ ਕਿ ਮੌਜੂਦਾ ਸਮੇਂ ਫਗਵਾੜਾ ਤੋਂ ਜੇਜੋਂ ਵਾਇਆ ਰਾਹੋਂ ਆਉਣ ਵਾਲੀ ਰੇਲ ਗੱਡੀ ਹਫ਼ਤੇ ਵਿਚ ਸਿਰਫ਼ ਪੰਜ ਦਿਨ ਰੋਜ਼ਾਨਾ ਇਕ ਵਾਰ ਚੱਲ ਰਹੀ ਹੈ। ਇਸ ਲਈ ਰਾਹੋਂ ਵਾਸੀਆਂ ਤੇ ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਇਸ ਰੇਲ ਗੱਡੀ ਦੀ ਸੇਵਾ ਪਹਿਲਾਂ ਵਾਂਗ ਰੋਜ਼ਾਨਾ ਤਿੰਨ ਵਾਰ ਕੀਤੀ ਜਾਵੇ। ਇਸ ਤੋਂ ਇਲਾਵਾ 41 ਏਕੜ ਜ਼ਮੀਨ ਦੀ ਯੋਗ ਵਰਤੋਂ ਕਰਕੇ ਰੇਲਵੇ ਵਿਭਾਗ ਆਪਣੀ ਆਮਦਨ ਵਿਚ ਵੀ ਵਾਧਾ ਕਰ ਸਕਦਾ ਹੈ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਰਾਹੋਂ ਰੇਲਵੇ ਸਟੇਸ਼ਨ ਨੂੰ ਜਲੰਧਰ ਸਟੇਸ਼ਨ ਨਾਲ ਲਿੰਕ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਜੋੜਿਆ ਜਾਵੇ ਅਤੇ ਰਾਹੋਂ ਤੋਂ ਨਵੀਂ ਰੇਲਵੇ ਲਾਈਨ ਵਿਛਾ ਕੇ ਰਾਹੋਂ ਨੂੰ ਖੰਨਾ ਸਟੇਸ਼ਨ ਨਾਲ ਪੱਕੇ ਤੌਰ ’ਤੇ ਜੋੜਿਆ ਜਾਵੇ। ਇਸ ਮੌਕੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨਵਾਂਸ਼ਹਿਰ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਮੰਗ ਪੱਤਰ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੂੰ ਜਲਦ ਸੌਂਪ ਕੇ ਰਾਹੋਂ ਰੇਲਵੇ ਸਟੇਸ਼ਨ ਨਾਲ ਸੰਬੰਧਤ ਮੰਗਾਂ ਨੂੰ ਰੇਲਵੇ ਵਿਭਾਗ ਕੋਲ ਉਠਾਉਣ ਲਈ ਪੂਰਾ ਜ਼ੋਰ ਪਾਉਣਗੇ। ਇਸ ਮੌਕੇ ਜੀਤ ਰਾਮ ਹਿਆਲਾ ਵਾਤਾਵਰਨ ਪ੍ਰੇਮੀ, ਹਰਦਿਆਲ ਸਿੰਘ ਬੰਗੜ, ਰਜਿੰਦਰ ਕੁਮਾਰ ਟੋਨੀ ਬਲਾਕ ਪ੍ਰਧਾਨ ਨਵਾਂਸ਼ਹਿਰ ‘ਆਪ’, ਯਗੇਸ਼ ਕੁਮਾਰ ਯੋਗਾ ਸ਼ਹਿਰੀ ਪ੍ਰਧਾਨ, ਬਲਵਿੰਦਰ ਸਿੰਘ ਰਾਹੋਂ, ਸ਼ਿੰਗਾਰਾ ਸਿੰਘ ਗਰਚਾ, ਨਿੰਦਰ ਜਾਂਗੜਾ, ਗੁਰਪ੍ਰੀਤ ਰਾਹੋਂ, ਬੰਟੀ ਰਾਹੋਂ, ਨਵਦੀਪ ਰਾਹੋਂ, ਗੋਰਖਾ ਰਾਮ ਤੇ ਸੋਹਣ ਸਿੰਘ ਭੱਟੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਵਾਂਗਰਾਂ ਵਿਖੇ ਜਨਮ ਅਸ਼ਟਮੀ ਦਾ ਸਾਲਾਨਾ ਜੋੜ ਮੇਲਾ 4 ਨੂੰ ਅਗਲੀ ਖ਼ਬਰ ਬਲਾਚੌਰ ਵਿਖੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਸਫ਼ਾਈ ਅਭਿਆਨ ਜਾਰੀ
Ad Position 24