02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਤੀਜਾ ਮੁਫ਼ਤ ਸ਼ੂਗਰ ਜਾਂਚ ਤੇ ਜਾਗਰੂਕਤਾ ਕੈਂਪ

ਬੰਗਾ, 1 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਲਾਇਨ ਸੰਦੀਪ ਕੁਮਾਰ ਗਾਭਾ ਦੀ ਪ੍ਰਧਾਨਗੀ ਹੇਠ ਤੀਸਰਾ ਸ਼ੂਗਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ। ਕੈਂਪ ਡਿਸਟ੍ਰਿਕਟ ਦੇ ਸੀਨੀਅਰ ਲਾਇਨ ਲੀਡਰ ਬਲਦੇਵ ਨਈਅਰ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਦੇ ਸਪੁੱਤਰ ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ ਦੇ ਵਿਸ਼ੇਸ਼ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ।

Ad Position 21
repet_subhas-goyals [Copy P29]
ਬੰਗਾ ਵਿਖੇ ਲਾਇਨਜ਼ ਕਲੱਬ ਸਿਟੀ ਸਮਾਈਲ ਵਲੋਂ ਲਗਾਏ ਤੀਸਰੇ ਮੁਫਤ ਸ਼ੂਗਰ ਜਾਂਚ ਤੇ ਜਾਗਰੂਕਤਾ ਕੈਂਪ ਦਾ ਦ੍ਰਿਸ਼। ਤਸਵੀਰ : ਕਰਮ ਲਧਾਣਾ 02-09-2026
ਬੰਗਾ, 1 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਲਾਇਨ ਸੰਦੀਪ ਕੁਮਾਰ ਗਾਭਾ ਦੀ ਪ੍ਰਧਾਨਗੀ ਹੇਠ ਤੀਸਰਾ ਸ਼ੂਗਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ। ਕੈਂਪ ਡਿਸਟ੍ਰਿਕਟ ਦੇ ਸੀਨੀਅਰ ਲਾਇਨ ਲੀਡਰ ਬਲਦੇਵ ਨਈਅਰ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਦੇ ਸਪੁੱਤਰ ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ ਦੇ ਵਿਸ਼ੇਸ਼ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ। ਕੈਂਪ ਵਿਚ 68 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾ. ਕਸ਼ਮੀਰ ਸਿੰਘ ਰਾਏ ਨੇ ਕਿਹਾ ਕਿ ਸਮੁੱਚੇ ਵਿਸ਼ਵ ਵਿਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਜਿਸ ’ਤੇ ਡਾਇਬਟੀਜ ਦੇ ਮਾਹਰ ਗੰਭੀਰ ਚਿੰਤਾ ਪ੍ਰਗਟ ਕਰ ਰਹੇ ਹਨ। ਇਸ ਬਿਮਾਰੀ ਦੇ ਭਿਅੰਕਰ ਵਾਧੇ ਦੇ ਕਾਰਨਾਂ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੇ ਰੋਜ਼ਾਨਾ ਜੀਵਨ ਵਿਚ ਸਰੀਰਕ ਖੇਚਲ ਦੀ ਘਾਟ ਤੇ ਸੰਤੁਲਿਤ ਖੁਰਾਕ ਲੈਣ ਦੀ ਬਜਾਏ ਤਲੀਆਂ ਵਸਤਾਂ ਅਤੇ ਰੋਜ਼ਾਨਾ ਫਾਸਟਫੂਡ ਦਾ ਸੇਵਨ ਵਧਾਉਣ ਕਾਰਨ ਇਸ ਬਿਮਾਰੀ ਦੇ ਮਰੀਜ਼ਾਂ ਦਾ ਬੇ-ਹਿਸਾਬ ਵਾਧਾ ਹੋ ਰਿਹਾ ਹੈ। ਇਸ ਨਾ-ਮੁਰਾਦ ਬਿਮਾਰੀ ਤੋਂ ਬਚਣ ਲਈ ਕੁਝ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਮਰੀਜ਼ਾਂ ਨੂੰ ਸੰਬੋਧਨ ਹੁੰਦਿਆਂ ਸਵੇਰ-ਸ਼ਾਮ ਸੈਰ ਕਰਨ ਤੇ ਜੀਭ ਦੇ ਸੁਆਦ ਨੂੰ ਕੰਟਰੋਲ ਵਿਚ ਰੱਖਦਿਆਂ ਸੰਤੁਲਿਤ ਭੋਜਨ ਖਾਣ ਦੀ ਸਲਾਹ ਦਿੱਤੀ। ਇਸ ਮੌਕੇ ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ ਪ੍ਰਾਜੈਕਟ ਚੇਅਰਮੈਨ, ਲਾਇਨ ਹਰਦੇਵ ਸਿੰਘ ਬੇਦੀ ਐਡਮਨਿਸਟ੍ਰੇਟਰ, ਲਾਇਨ ਰਾਮ ਜੀਤ ਸਿੰਘ ਮੈਬਰਸ਼ਪਿ ਚੇਅਰਪਰਸਨ, ਲਇਨ ਨਿਰੰਜਣ ਸਿੰਘ ਡਾਇਰੈਕਟਰ, ਕਰਨਦੀਪ ਸਿੰਘ ਤੇ ਹਸਪਤਾਲ ਦਾ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਕਾਲਜ ਦੇ ਬੀ.ਕਾਮ ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਬੀ. ਐਲ. ਐਮ. ਕਾਲਜ ਨਵਾਂਸ਼ਹਿਰ ਵਿਖੇ ਦੂਸਰਾ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਇਆ
Ad Position 24