01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ 5 ਅਕਤੂਬਰ ਨੂੰ ਕਰਨ ਦਾ ਫ਼ੈਸਲਾ-ਪ੍ਰਧਾਨ ਤਾਜਪੁਰ

ਨਵਾਂਸ਼ਹਿਰ, 1 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਜ਼ਿਲ੍ਹਾ ਨੰਬਰਦਾਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਸੰਬੰਧੀ ਮੀਟਿੰਗ ਹੋਈ। ਮੀਟਿੰਗ ਮੌਕੇ ਫੈਸਲਾ ਕੀਤਾ ਗਿਆ ਕਿ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਵਿਚ 5 ਅਕਤੂਬਰ ਨੂੰ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ਵਿਖੇ ਕੋਠੀ ਦਾ ਕਰਾਓ ਕੀਤਾ ਜਾਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਨਵਾਂਸ਼ਹਿਰ, 1 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਜ਼ਿਲ੍ਹਾ ਨੰਬਰਦਾਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਸੰਬੰਧੀ ਮੀਟਿੰਗ ਹੋਈ। ਮੀਟਿੰਗ ਮੌਕੇ ਫੈਸਲਾ ਕੀਤਾ ਗਿਆ ਕਿ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਵਿਚ 5 ਅਕਤੂਬਰ ਨੂੰ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ਵਿਖੇ ਕੋਠੀ ਦਾ ਕਰਾਓ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਸਾਢੇ ਚਾਰ ਸਾਲ ਹੋ ਗਏ ਹਨ ਪਰ ਅਜੇ ਤੱਕ ਇਕ ਵੀ ਵਾਅਦ ਪੂਰਾ ਨਹੀਂ ਕੀਤਾ, ਜਿਸ ਕਾਰਨ ਨੰਬਰਦਾਰਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਨੰਬਰਦਾਰਾਂ ਦੀਆਂ ਮੁੱਖ ਮੰਗਾਂ ਨੰਬਰਦਾਰੀ ਜੱਦੀ ਪੁਸ਼ਟੀ ਕੀਤਾ ਜਾਵੇ, ਟੋਲ ਪਲਾਜ਼ਾ ਤੇ ਬਸ ਸਫਰ ਮੁਫਤ ਕੀਤਾ ਜਾਵੇ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸਰਕਾਰ ਦਾ ਬਾਈਕਾਟ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ, ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਕਰੀਹਾ, ਮੀਤ ਪ੍ਰਧਾਨ ਸੁਖਜੀਵਨ ਸਿੰਘ ਕਰਨਾਣਾ, ਸੀਨੀਅਰ ਜਨਰਲ ਸਕੱਤਰ ਸੁਲੱਖਣ ਸਿੰਘ ਕਿਸ਼ਨਪੁਰਾ, ਜਨਰਲ ਸਕੱਤਰ ਵਿਮਲ ਕੁਮਾਰ ਰਾਹੋਂ, ਜਨਰਲ ਸਕੱਤਰ ਪਰਮਜੀਤ ਸਿੰਘ ਕਰੀਮਪੁਰ, ਪ੍ਰੈੱਸ ਸਕੱਤਰ ਸੁਰਜੀਤ ਰਾਮ ਸਲੋਹ, ਸੀਨੀਅਰ ਖਜ਼ਾਨਚੀ ਰਾਵਲ ਸਿੰਘ ਮੁਬਾਰਕਪੁਰ, ਖਜ਼ਾਨਚੀ ਹਰ ਜਸਦੇਵ ਸਿੰਘ ਸ਼ਾਹਪੁਰ ਪੱਟੀ, ਤਹਿਸੀਲ ਪ੍ਰਧਾਨ ਮੇਜਰ ਲਾਲ ਕੈਂਥ ਰਾਮ ਰਾਏਪੁਰ, ਰਣਜੀਤ ਸਿੰਘ ਰਾਣਾ, ਸੋਹਣ ਸਿੰਘ ਮਿਰਜਾਪੁਰ, ਕੁਲਵਿੰਦਰ ਸਿੰਘ ਛੋਕਰ ਯੂ. ਕੇ., ਨੰਬਰਦਾਰ ਗੁਰਮੀਤ ਰਾਮ ਸ਼ਾਹਪੁਰ ਪੱਟੀ, ਹੁਕਮ ਚੰਦ ਬੇਗੋਵਾਲ, ਮਾਸਟਰ ਜਸਵੀਰ ਸਿੰਘ ਮੰਗੂਵਾਲ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇ. ਵੀ. ਕੇ. ਲੰਗੜੋਆ ਵਲੋਂ ਪਿੰਡ ਬੀਕਾ ਵਿਖੇ ਕੁਦਰਤੀ ਖੇਤੀ ਸੰਬੰਧੀ ਪਿੰਡ ਪੱਧਰੀ ਕੈਂਪ ਲਗਾਇਆ ਅਗਲੀ ਖ਼ਬਰ ਪ੍ਰਭੂ ਦਾ ਸਿਮਰਨ ਤੇ ਲੋੜਵੰਦਾਂ ਦੀ ਮਦਦ ਕਰਨ ’ਚ ਹੀ ਸਰਬੱਤ ਦਾ ਭਲਾ ਹੁੰਦਾ ਹੈ-ਭਾਈ ਰਜਿੰਦਰ ਸਿੰਘ ਖੰਡੂਪੁਰ
Ad Position 24