ਮਾਸਟਰ ਸੁਰਜੀਤ ਸਿੰਘ ਹੱਕਲਾ ਨਵਾਂਗਰਾਂ ਵਲੋਂ ਹਾਈ ਸਕੂਲ ਚਾਂਦਪੁਰ ਰੁੜਕੀ ਨੂੰ ਨਕਦੀ ਦਾਨ
ਪੋਜੇਵਾਲ ਸਰਾਂ, 15 ਸਤੰਬਰ (ਨਵਾਂਗਰਾਈਂ)-ਰਿਟਾ. ਡਰਾਇੰਗ ਮਾਸਟਰ ਸੁਰਜੀਤ ਸਿੰਘ ਹੱਕਲਾ ਪਿੰਡ ਨਵਾਂਗਰਾਂ ਵਲੋਂ ਸਰਕਾਰੀ ਹਾਈ ਸਕੂਲ ਚਾਂਦਪੁਰ ਰੁੜਕੀ ਨੂੰ ਇੱਕੀ ਹਜਾਰ ਰੁਪਏ ਦਾਨ ਵਜੋਂ ਦਿੱਤੇ।
ਪੋਜੇਵਾਲ ਸਰਾਂ, 15 ਸਤੰਬਰ (ਨਵਾਂਗਰਾਈਂ)-ਰਿਟਾ. ਡਰਾਇੰਗ ਮਾਸਟਰ ਸੁਰਜੀਤ ਸਿੰਘ ਹੱਕਲਾ ਪਿੰਡ ਨਵਾਂਗਰਾਂ ਵਲੋਂ ਸਰਕਾਰੀ ਹਾਈ ਸਕੂਲ ਚਾਂਦਪੁਰ ਰੁੜਕੀ ਨੂੰ ਇੱਕੀ ਹਜਾਰ ਰੁਪਏ ਦਾਨ ਵਜੋਂ ਦਿੱਤੇ। ਇਹ ਰਾਸ਼ੀ ਉਹਨਾਂ ਮੁੱਖ ਅਧਿਆਪਕਾ ਸੁਨੀਤਾ ਕੁਮਾਰੀ ਨੂੰ ਭੇਂਟ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਲੰਬਾ ਸਮਾਂ ਇਸ ਸਕੂਲ ਵਿੱਚ ਸੇਵਾ ਕੀਤੀ ਹੈ। ਇਸ ਲਈ ਉਹਨਾਂ ਦੇ ਮਨ ਵਿੱਚ ਇੱਛਾ ਸੀ ਕਿ ਉਹ ਸਕੂਲ ਲਈ ਕੁੱਝ ਨਾ ਕੁੱਝ ਜਰੂਰ ਕਰਨ। ਇਸ ਮੌਕੇ ਸਕੂਲ ਮੁੱਖ ਅਧਿਆਪਕਾ ਸੁਨੀਤਾ ਕੁਮਾਰੀ ਨੇ ਮਾਸਟਰ ਸੁਰਜੀਤ ਸਿੰਘ ਹੱਕਲਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਸਟਰ ਸੁਰਜੀਤ ਸਿੰਘ ਹੱਕਲਾ ਦੀ ਇਸ ਸਕੂਲ ਨੂੰ ਬਹੁਤ ਦੇਣ ਹੈ ਉਹਨਾਂ ਦੇ ਯਤਨਾਂ ਸਦਕਾ ਇਸ ਸਕੂਲ ਦੀ ਸਾਰੀ ਬਲਡਿੰਗ ਦੀ ਉਸਾਰੀ ਪਿੰਡ ਵਾਸੀਆ ਵਲੋਂ ਕਰਵਾਈ ਗਈ ਹੈ। ਇਸ ਤੋਂ ਇਲਾਵਾ ਹੁਣ ਵੀ ਸੇਵਾਮੁਕਤੀ ਤੋਂ ਬਾਅਦ ਵੀ ਮਾਸਟਰ ਸੁਰਜੀਤ ਸਿੰਘ ਹੱਕਲਾ ਸਕੂਲ ਲਈ ਕੁੱਝ ਨਾ ਕੁੱਝ ਕਰਦੇ ਰਹਿੰਦੇ ਹਨ। ਇਸ ਮੌਕੇ ਰਿਟਾ. ਮੁੱਖ ਅਧਿਆਪਕ ਹੇਮ ਰਾਜ ਧੰਜਲ, ਰਿਟਾ. ਠਾਣੇਦਾਰ ਸੋਹਣ ਲਾਲ ਸੇਠੀ, ਰਣਵੀਰ ਕੁਮਾਰ ਪੋਸਵਾਲ ਕਲਰਕ, ਮਾਸਟਰ ਮਹਿੰਦਰ ਸਿੰਘ, ਸਰਬਜੀਤ ਕੌਰ, ਇੰਦਰਜੀਤ ਕੌਰ, ਮਾਸਟਰ ਸਤਪਾਲ ਨਵੋਦਿਆ ਵਿਦਿਆਲਿਆ, ਵਿਜੇ ਕੁਮਾਰ ਆਦਿ ਵੀ ਹਾਜ਼ਰ ਸਨ।