ਗੁਰੂ ਰਵਿਦਾਸ ਦੇ 650ਵੇ ਪ੍ਰਕਾਸ਼ ਪੁਰਬ ਸੰਬੰਧੀ ਸਾਹਿਬਾ ਵਿਖੇ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ
ਮਜਾਰੀ/ਸਾਹਿਬਾ, 15 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਗੁਰੂ ਰਵਿਦਾਸ ਜੀ ਦੇ ਆ ਰਹੇ 650ਵੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਗੁਰਦੁਆਰਾ ਸਾਹਿਬ ਪਿੰਡ ਸਾਹਿਬਾ ਵਿਖੇ ਮਹੀਨਾਵਾਰ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਲੜੀ ਦੇ ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਮਜਾਰੀ/ਸਾਹਿਬਾ, 15 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਗੁਰੂ ਰਵਿਦਾਸ ਜੀ ਦੇ ਆ ਰਹੇ 650ਵੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਗੁਰਦੁਆਰਾ ਸਾਹਿਬ ਪਿੰਡ ਸਾਹਿਬਾ ਵਿਖੇ ਮਹੀਨਾਵਾਰ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਲੜੀ ਦੇ ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਪਲਵਿੰਦਰ ਸਿੰਘ ਕਾਹਲੋਂ ਦੇ ਜਥੇ ਵੱਲੋਂ ਤਿੰਨ ਦਿਨ ਕੀਰਤਨ ਦੁਆਰਾ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਚਾਨਣਾ ਪਾ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਸੰਗਤਾਂ ਵਾਸਤੇ ਲੰਗਰ ਲਗਾਏ ਗਏ। ਇਸ ਮੌਕੇ ਮਾਸਟਰ ਚੰਨਣ ਰਾਮ, ਪ੍ਰਧਾਨ ਲਛਮਣ ਦਾਸ, ਬਾਬੂ ਸੋਮਨਾਥ, ਹਰਮੇਸ਼ ਲਾਲ, ਪ੍ਰਿੰ. ਪ੍ਰੇਮ ਕੁਮਾਰ, ਗੁਰਸੇਵਕ ਅਤੇ ਅਮਰਜੀਤ ਦੋਵੇਂ ਐਸ.ਆਈ, ਹਨੀ ਕੁਮਾਰ, ਮੰਗਤ ਰਾਮ, ਰਾਮ ਸਰੂਪ, ਗੁਰਚੈਨ ਯੂ.ਕੇ, ਮਨਜੀਤ ਜੀਤੀ, ਗੁਰਮੀਤ ਲਾਲ, ਕੁਲਵਿੰਦਰ ਬਿੱਲੂ, ਜੀਤੀ, ਤਰਸੇਮ ਲਾਲ, ਦੁਨੀ ਚੰਦ, ਬਿੱਟੂ ਸਤਪਾਲ ਆਦਿ ਹਾਜ਼ਰ ਸਨ।