ਮੀਰੀ-ਪੀਰੀ ਖਾਲਸਾ ਮਾਰਚ ਦਾ ਤੀਸਰਾ ਪੜਾਅ ਕੱਲ੍ਹ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੁ ਹੋਵੇਗਾ -ਖ਼ਲਸਾ
ਮਜਾਰੀ/ਸਾਹਿਬਾ, 15 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕੀਤੇ ਖਾਲਸਾ ਮਾਰਚ ਦਾ ਤੀਸਰਾ ਪੜਾਅ 17 ਸਤੰਬਰ ਦਿਨ ਵੀਰਵਾਰ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਵੇਰੇ 9 ਵਜੇ ਸ਼ੁਰੂ ਹੋ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜਥੇ.
ਮਜਾਰੀ/ਸਾਹਿਬਾ, 15 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕੀਤੇ ਖਾਲਸਾ ਮਾਰਚ ਦਾ ਤੀਸਰਾ ਪੜਾਅ 17 ਸਤੰਬਰ ਦਿਨ ਵੀਰਵਾਰ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਵੇਰੇ 9 ਵਜੇ ਸ਼ੁਰੂ ਹੋ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜਥੇ. ਗੁਰਬਖਸ਼ ਸਿੰਘ ਖਾਲਸਾ ਮੈਂਬਰ ਐਸ.ਜੀ.ਪੀ.ਸੀ ਨੇ ਦੱਸਿਆ ਇਸ ਮਾਰਚ ਦਾ ਕਰੀਮਪੁਰ ਚਾਹਵਾਲਾ ਵਿਖ ੇ ਸਵੇਰੇ 11 ਵਜੇ ਪਹੁੰਚਣ ‘ਤੇ ਹਲਕਾ ਬਲਾਚੌਰ ਦੀਆਂ ਸਮੂਹ ਸੰਗਤਾਂ ਵੱਡੀ ਗਿਣਤੀ ਵਿੱਚ ਸਵਾਗਤ ਕਰਨਗੀਆਂ। ਇਸ ਮਾਰਚ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇ. ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਚੱਲ ਰਹੇ ਹਨ। ਖਾਲਸਾ ਮਾਰਚ ਅੱਗੇ ਗੜ੍ਹਸ਼ੰਕਰ ਤੋਂ ਹੋ ਕੇ ਵਾਇਆ ਅਲਾਚੌਰ ਨਵਾਂਸ਼ਹਿਰ ਵਿਖੇ ਪਹੁੰਚੇਗਾ। ਅੱਗੇ ਕਰੀਹਾ ਕਾਹਮਾ ਤੇ ਵੱਖ-ਵੱਖ ਪੜਾਵਾਂ ਤੋਂ ਹੋ ਕੇ ਗੁਰਦਆਰਾ ਚਰਨ ਕਮਲ ਬੰਗਾ ਵਿਖੇ ਰਾਤ ਦਾ ਠਹਿਰਾਅ ਕਰੇਗਾ। 18 ਸਤੰਬਰ ਨੂੰ ਖਾਲਸਾ ਮਾਰਚ ਇਥੋਂ ਸਵੇਰੇ ਰਵਾਨਾ ਹੋ ਕੇ ਢਾਹਾਂ ਕਲੇਰਾਂ, ਜੰਡਿਆਲਾ, ਲਾਦੀਆਂ, ਕਟਾਰੀਆਂ, ਬਹਿਰਾਮ ਤੇ ਹੋਰ ਵੱਖ-ਵੱਖ ਪੜਾਵਾਂ ਤੋਂ ਹੁੰਦਾਂ ਹੋਇਆ ਰਾਤ ਨੂੰ ਗੁਰਦਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਰਾਤ ਦਾ ਠਹਿਰਾਅ ਕਰੇਗਾ। 19 ਸਤੰਬਰ ਨੂੰ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਜਥੇ. ਖਾਲਸਾ ਨੇ ਇਲਾਕੇ ਦੀਆਂ ਸੰਗਤਾਂ ਨੂੰ ਇਸ ਖਾਲਸਾ ਮਾਰਚ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।