22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਰਾਜ ਪੱਧਰੀ ਸਕੂਲ ਖੇਡਾਂ ਵਿਚ ਭਾਗ ਲੈਣ ’ਤੇ ਚਾਂਦਪੁਰ ਰੁੜਕੀ ਦੀਆਂ ਧੀਆਂ ਨੂੰ ਕੀਤਾ ਸਨਮਾਨਿਤ

ਪੋਜੇਵਾਲ ਸਰਾਂ, 22 ਸਤੰਬਰ (ਨਵਾਂਗਰਾਈਂ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਸਾਬਕਾ ਵਿਧਾਇਕ ਸਵ. ਮਾਸਟਰ ਦਲੀਪ ਚੰਦ ਦੀ ਯਾਦ ਵਿਚ ਉਨ੍ਹਾਂ ਦੇ ਪੋਤਰੇ ਜਸਵਿੰਦਰ ਸਿੰਘ ਵਿੱਕੀ ਦੀ ਅਗਵਾਈ ਵਿਚ ਲਹਿਰ ਮੁਹਿੰਮ ਤਹਿਤ ਵਾਲੀਵਾਲ ਲੀਗ ਕਰਵਾਈ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 23-09-2026
ਪੋਜੇਵਾਲ ਸਰਾਂ, 22 ਸਤੰਬਰ (ਨਵਾਂਗਰਾਈਂ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਸਾਬਕਾ ਵਿਧਾਇਕ ਸਵ. ਮਾਸਟਰ ਦਲੀਪ ਚੰਦ ਦੀ ਯਾਦ ਵਿਚ ਉਨ੍ਹਾਂ ਦੇ ਪੋਤਰੇ ਜਸਵਿੰਦਰ ਸਿੰਘ ਵਿੱਕੀ ਦੀ ਅਗਵਾਈ ਵਿਚ ਲਹਿਰ ਮੁਹਿੰਮ ਤਹਿਤ ਵਾਲੀਵਾਲ ਲੀਗ ਕਰਵਾਈ ਜਾ ਰਹੀ ਹੈ। ਇਸ ਲੀਗ ਦੌਰਾਨ ਪਿੰਡ ਚਾਂਦਪੁਰ ਰੁੜਕੀ ਵਿਖੇ ਪਿੰਡ ਚਾਂਦਪੁਰ ਰੁੜਕੀ ਦੀਆਂ ਹੋਣਹਾਰ ਵਿਦਿਆਰਥਣਾਂ ਕੋਮਲ ਚੌਧਰੀ ਪੁੱਤਰੀ ਚਾਨਣ ਰਾਮ ਬਜਾੜ ਚੰਨੀ ਨੂੰ 70ਵੀਆਂ ਰਾਜ ਪੱਧਰੀ ਸਕੂਲ਼ ਖੇਡਾਂ ਵਿਚ ਰਾਜ ਪੱਧਰ ‘ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਉਮਰ ਗੁੱਟ 14 ਸਾਲ ਬੈਡਮਿੰਟਨ ਖੇਡਣ ਲਈ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸੀਰਤ ਚੌਧਰੀ ਪੁੱਤਰੀ ਰੰਮੀ ਚੌਧਰੀ ਪਿੰਡ ਚਾਂਦਪੁਰ ਰੁੜਕੀ ਖ਼ੁਰਦ ਹਾਲ ਨਿਵਾਸੀ ਅਹਿਮਦਗੜ੍ਹ ਨੂੰ 69ਵੀਆਂ ਰਾਜ ਪੱਧਰੀ ਸਕੂਲ ਖੇਡਾਂ ਵਿਚ ਜ਼ਿਲ੍ਹਾ ਮਲੇਰਕੋਟਲਾ ਦੀ ਕ੍ਰਿਕਟ ਟੀਮ ਦੀ ਕਪਤਾਨ ਰਹਿਣ ਕਾਰਨ ਸਨਮਾਨਿਤ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਇਨ੍ਹਾਂ ਹੋਣਹਾਰ ਧੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪਿੰਡ ਚਾਂਦਪੁਰ ਰੁੜਕੀ ਤੇ ਧੀਆਂ ਦੇ ਮਾਪਿਆਂ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੀਆਂ ਧੀਆਂ ਰਾਜ ਪੱਧਰ ਤੇ ਨੈਸ਼ਨਲ ਪੱਧਰ ‘ਤੇ ਮਾਅਰਕੇ ਮਾਰ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਖ਼ੁਰਦ ਵਿਖੇ ਲਗਾਇਆ ਹੋਮਿਉਪੈਥਿਕ ਤੇ ਆਯੁਰਵੈਦਿਕ ਕੈਂਪ ਅਗਲੀ ਖ਼ਬਰ ਵਿਕਾਸ ਕੰਮਾਂ ਲਈ ਸੜਕਾਂ ਪੁੱਟੀਆਂ , ਬਹਾਲੀ ਨੂੰ ਲੱਗੀ ਬ੍ਰੇਕ , ਸ਼ਹਿਰ ਵਾਸੀ ਪ੍ਰੇਸ਼ਾਨ
Ad Position 24