23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਿੰਡ ਸਾਧਪੁਰ ਵਿਖੇ 33ਵਾਂ ਛਿੰਝ ਮੇਲਾ 30 ਨੂੰ

ਗੁਣਾਚੌਰ, 22 ਸਤੰਬਰ (ਅਮਰੀਕ ਕਟਾਰੀਆ)-ਪਿੰਡ ਸਾਧਪੁਰ ਵਿਖੇ ਗੁੱਗਾ ਜਾਹਰ ਪੀਰ ਤੇ ਲੱਖ ਦਾਤਾ ਪੀਰ ਨੂੰ ਸਮਰਪਿਤ 33ਵਾਂ ਛਿੰਝ ਮੇਲਾ 30 ਸਤੰਬਰ ਨੂੰ ਸਮੂਹ ਨਗਰ ਵਾਸੀਆਂ, ਐਨ. ਆਰ.

Ad Position 21
No active advertisement
ਅਜੀਤ ਡੈਸਕ 23-09-2026
ਗੁਣਾਚੌਰ, 22 ਸਤੰਬਰ (ਅਮਰੀਕ ਕਟਾਰੀਆ)-ਪਿੰਡ ਸਾਧਪੁਰ ਵਿਖੇ ਗੁੱਗਾ ਜਾਹਰ ਪੀਰ ਤੇ ਲੱਖ ਦਾਤਾ ਪੀਰ ਨੂੰ ਸਮਰਪਿਤ 33ਵਾਂ ਛਿੰਝ ਮੇਲਾ 30 ਸਤੰਬਰ ਨੂੰ ਸਮੂਹ ਨਗਰ ਵਾਸੀਆਂ, ਐਨ. ਆਰ. ਆਈ. ਵੀਰਾਂ, ਗ੍ਰਾਮ ਪੰਚਾਇਤ ਸਾਧਪੁਰ ਤੇ ਛਿੰਝ ਕਮੇਟੀ ਵਲੋਂ ਕਰਵਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਛਿੰਝ ਮੇਲੇ ਵਿਚ ਵੱਡੇ ਮੱਲਾਂ ਦੀਆਂ ਕੁਸ਼ਤੀਆਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ ਵਿਚ ਅਭਿਨਾਇਕ (ਯੂ. ਪੀ.) ਮਾਲੋਮਜਾਰਾ, ਹਾਮਿਦ ਇਰਾਨ, ਚਿਰਾਗ ਮਿਰਚਪੁਰ, ਲੱਲ ਭੁੱਟਾ (ਜੰਮੂ), ਫੱਤਾ ਸੰਧਵਾਂ, ਸਾਹਬੀ ਮਾਲੋਮਜਾਰਾ ਦੀਆਂ ਕੁਸ਼ਤੀਆਂ ਦਾ ਦਰਸ਼ਕ ਅਨੰਦ ਮਾਨਣਗੇ। ਪ੍ਰਧਾਨ ਬਲਵੀਰ ਸਿੰਘ, ਖਜ਼ਾਨਚੀ ਪਰਮਜੀਤ ਲੋਹਟੀਆ, ਉਪ ਪ੍ਰਧਾਨ ਹਰਜਿੰਦਰ ਸਿੰਘ, ਸਰਪੰਚ ਮਮਤਾ ਰਾਣੀ, ਨੰਬਰਦਾਰ ਮੱਖਣ ਸਿੰਘ, ਨੰਬਰਦਾਰ ਪਰਗਣ ਸਿੰਘ, ਚਰਨਜੀਤ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਨੰਬਰਦਾਰ ਵਲੋਂ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਛਿੰਝ ਮੇਲੇ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਗਈ ਹੈ। ਛਿੰਝ ਮੇਲੇ ਦੇ ਪ੍ਰਬੰਧਕਾਂ ਨੇ ਛਿੰਝ ਮੇਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵ. ਅਜੀਤ ਸਿੰਘ ਪੱਕਿਆਂ ਵਾਲੇ ਅਮਰੀਕਾ ਨਿਵਾਸੀ ਪਰਿਵਾਰ ਵਲੋਂ 84 ਹਜ਼ਾਰ ਰੁਪਏ, ਅਜੀਤ ਸਿੰਘ- ਬਲਵੀਰ ਸਿੰਘ ਮਾਣਾ ਸਪੁੱਤਰ ਸਵਰਗੀ ਭਜਨ ਸਿੰਘ ਵਲੋਂ 31 ਹਜ਼ਾਰ, ਹਰਸ਼ ਸਿੰਘ ਸਪੁੱਤਰ ਨਰਿੰਦਰ ਸਿੰਘ ਵਲੋਂ 21 ਹਜ਼ਾਰ ਰੁਪਏ ਅਤੇ ਬਾਬਾ ਰਾਮ ਲੁਭਾਇਆ ਵਲੋਂ ਸਪਲੈਂਡਰ ਮੋਟਰਸਾਈਕਲ ਦੀ ਸੇਵਾ ਤੋਂ ਬਿਨਾਂ ਹੋਰ ਵੀ ਨਗਰ ਨਿਵਾਸੀਆਂ ਅਤੇ ਐਨ. ਆਰ. ਆਈ. ਵੀਰਾਂ ਵਲੋਂ ਵੱਡੇ ਸਹਿਯੋਗ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਪਹਿਲਾਂ ਆਪਣੇ ਪੁਰਾਣੇ ਰਿਕਾਰਡ ਦਾ ਜਵਾਬ ਦੇਵੇ, ਫਿਰ ਨਸ਼ਾ ਮੁਕਤ ਪੰਜਾਬ ਦੀ ਗੱਲ ਕਰੇ-ਬ੍ਰਿਗੇਡੀਅਰ ਰਾਜ ਕੁਮਾਰ ਅਗਲੀ ਖ਼ਬਰ ਸੜਕਾਂ ਦੇ ਅਧੂਰੇ ਕਾਰਜ ਜਲਦ ਪੂਰੇ ਕਰ ਦਿੱਤੇ ਜਾਣਗੇ-ਅਸ਼ੋਕ ਕਟਾਰੀਆ
Ad Position 24