ਭਾਈ ਘਨ੍ਹਈਆ ਜੀ ਦੇ ਮਲ੍ਹਮ ਪੱਟੀ ਦਿਵਸ ’ਤੇ ਖੂਨਦਾਨ ਕੈਂਪ ਦਾ ਲਗਾਇਆ
ਨਵਾਂਸ਼ਹਿਰ, 22 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਪਿੰਡ ਮੁਬਾਰਕਪੁਰ ਦੇ ਗੁਰਦਵਾਰਾ ਸ੍ਰੀ ਆਨੰਦਸਰ ਸਾਹਿਬ ਵਿਖੇ ਭਾਈ ਘਨ੍ਹਈਆ ਜੀ ਦੇ ਮਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਲਗਾਇਆ। ਬੀ.
ਨਵਾਂਸ਼ਹਿਰ, 22 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਪਿੰਡ ਮੁਬਾਰਕਪੁਰ ਦੇ ਗੁਰਦਵਾਰਾ ਸ੍ਰੀ ਆਨੰਦਸਰ ਸਾਹਿਬ ਵਿਖੇ ਭਾਈ ਘਨ੍ਹਈਆ ਜੀ ਦੇ ਮਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਲਗਾਇਆ। ਬੀ. ਡੀ. ਸੀ. ਬਲੱਡ ਸੈਂਟਰ ਨਵਾਂਸ਼ਹਿਰ ਦੇ ਡਾ. ਅਜੇ ਬੱਗਾ ਦੀ ਅਗਵਾਈ ਵਿਚ ਤਕਨੀਕੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ 25 ਖੂਨਦਾਨੀਆਂ ਨੇ ਖੂਨਦਾਨ ਕੀਤਾ। ਜੋਗਾ ਸਿੰਘ ਸਾਧੜਾ ਨੇ ਦੱਸਿਆ ਕਿ ਖੂਨਦਾਨ ਕੈਂਪ ਵਾਸਤੇ ਪਿੰਡ ਦੀ ਸੰਗਤ ਤੇ ਇਲਾਕੇ ਦੇ ਸਮਾਜ ਸੇਵਕਾਂ ਨੇ ਸਹਿਯੋਗ ਦਿੱਤਾ ਹੈ। ਗੁਰਿੰਦਰ ਸਿੰਘ ਤੂਰ, ਜੇ. ਐਸ. ਗਿੱਦਾ, ਦਰਸ਼ਨ ਸਿੰਘ ਮੱਟੂ ਤੇ ਡਾ. ਅਜੇ ਬੱਗਾ ਵਲੋਂ ਭਾਈ ਘਨ੍ਹਈਆ ਜੀ ਦੁਆਰਾ ‘ਨਾ ਕੋ ਬੈਰੀ ਨਹੀ ਬਿਗਾਨਾ’ ਦੇ ਮਹਾਨ ਸਿਧਾਂਤ ‘ਤੇ ਇਤਿਹਾਸਕ ਸੇਵਾ ਦਾ ਜ਼ਿਕਰ ਕੀਤਾ। ਉਨ੍ਹਾਂ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਲਗਾਉਂਣ ‘ਤੇ ਨਗਰ ਵਾਸੀਆਂ ਤੇ ਇਲਾਕੇ ਦੇ ਸਮਾਜ ਸੇਵਕਾਂ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ, ਰਾਵਲ ਸਿੰਘ, ਭੁਪਿੰਦਰ ਸਿੰਘ ਰਾਣਾ, ਗੁਰਪ੍ਰੀਤ ਸਾਧਪੁਰੀ, ਚਰਨਜੀਤ ਸਿੰਘ, ਕੁਲਦੀਪ ਸਿੰਘ ਹੈੱਡਗ੍ਰੰਥੀ, ਦੇਸ ਰਾਜ ਬਾਲੀ, ਇੰਦਰਜੀਤ ਸਿੰਘ, ਡਾ. ਬਿੱਕਰ ਸਿੰਘ, ਬਲਵਿੰਦਰ ਸਿੰਘ ਨਾਨੋਵਾਲ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਡਾ. ਅਵਤਾਰ ਸਿੰਘ ਦੇਣੋਵਾਲ, ਭਾਈ ਜਸਵਿੰਦਰ ਸਿੰਘ ਕਾਹਮਾ, ਪ੍ਰਦੀਪ ਰਾਣੇਵਾਲ ਟੱਪਰੀਆਂ, ਜਗਤਾਰ ਸਿੰਘ ਮਹਿੰਦੀਪੁਰ, ਐਡਵੋਕੇਟ ਗੌਰਵ ਸਰੀਨ, ਸੁਮੀਤ ਗਿੱਲ, ਅਮਰੀਕ ਦਿਆਲ, ਗੁਰਦਿਆਲ ਮਾਨ ਤੇ ਬੀ. ਡੀ. ਸੀ. ਨਵਾਂਸ਼ਹਿਰ ਦਾ ਸਟਾਫ ਹਾਜ਼ਰ ਰਿਹਾ।