23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਅਜੀਤ ਰਾਮ ਹੀਉਂ ਨੂੰ ਵੱਖ-ਵੱਖ ਧਾਰਮਿਕ ਤੇ ਸਿਆਸੀ ਆਗੂਆਂ ਨੇ ਦਿੱਤੀ ਸ਼ਰਧਾਂਜਲੀ

ਬੰਗਾ, 22 ਸਤੰਬਰ (ਧਰਮਵੀਰ ਪਾਲ)-ਪਿੰਡ ਹੀਉਂ ਦੇ ਕਾਨੂੰਗੋ ਦਲਵੀਰ ਚੰਦ ਤੇ ਰਿਟਾਇਰਡ ਸਬ ਇੰਸਪੈਕਟਰ ਜਤਿੰਦਰ ਪਾਲ ਦੇ ਪਿਤਾ ਅਜੀਤ ਰਾਮ ਨਮਿਤ ਪਿੰਡ ਹੀਉਂ ਦੇ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਡਾਕਟਰ ਬਖਸ਼ੀਸ਼ ਸਿੰਘ ਸੀਨੀਅਰ ਕਾਂਗਰਸੀ ਆਗੂ, ਜਰਨੈਲ ਸਿੰਘ ਸੀਨੀਅਰ ਵਾਈਸ ਪ੍ਰਧਾਨ ਰਿਟਾਇਰ ਕਾਨੂੰਗੋ ਯੂਨੀਅਨ, ਹਰੀ ਕ੍ਰਿਸ਼ਨ ਪਟਵਾਰੀ, ਸਾਗਰ ਅਰੋੜਾ ਤੇ ਹੋਰ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੀਤ ਰਾਮ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ ਅਤੇ ਉਨ੍ਹਾਂ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇ ਕੇ ਵੱਡੇ-ਵੱਡੇ ਅਹੁਦਿਆਂ ’ਤੇ ਸੇਵਾ ਕਰਨ ਲਈ ਵੱਡਾ ਯੋਗਦਾਨ ਦਿੱਤਾ।

Ad Position 21
No active advertisement
ਅਜੀਤ ਡੈਸਕ 23-09-2026
ਬੰਗਾ, 22 ਸਤੰਬਰ (ਧਰਮਵੀਰ ਪਾਲ)-ਪਿੰਡ ਹੀਉਂ ਦੇ ਕਾਨੂੰਗੋ ਦਲਵੀਰ ਚੰਦ ਤੇ ਰਿਟਾਇਰਡ ਸਬ ਇੰਸਪੈਕਟਰ ਜਤਿੰਦਰ ਪਾਲ ਦੇ ਪਿਤਾ ਅਜੀਤ ਰਾਮ ਨਮਿਤ ਪਿੰਡ ਹੀਉਂ ਦੇ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਡਾਕਟਰ ਬਖਸ਼ੀਸ਼ ਸਿੰਘ ਸੀਨੀਅਰ ਕਾਂਗਰਸੀ ਆਗੂ, ਜਰਨੈਲ ਸਿੰਘ ਸੀਨੀਅਰ ਵਾਈਸ ਪ੍ਰਧਾਨ ਰਿਟਾਇਰ ਕਾਨੂੰਗੋ ਯੂਨੀਅਨ, ਹਰੀ ਕ੍ਰਿਸ਼ਨ ਪਟਵਾਰੀ, ਸਾਗਰ ਅਰੋੜਾ ਤੇ ਹੋਰ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੀਤ ਰਾਮ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ ਅਤੇ ਉਨ੍ਹਾਂ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇ ਕੇ ਵੱਡੇ-ਵੱਡੇ ਅਹੁਦਿਆਂ ’ਤੇ ਸੇਵਾ ਕਰਨ ਲਈ ਵੱਡਾ ਯੋਗਦਾਨ ਦਿੱਤਾ। ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਲਾਇਨ ਕਲੱਬ ਸਿਟੀ ਸਮਾਈਲ ਬੰਗਾ ਤੇ ਲਾਇਨ ਕਲੱਬ ਬੰਗਾ ਨਿਸ਼ਚੇ ਵਲੋਂ ਭੇਜੇ ਗਏ ਸ਼ੋਕ ਸੰਦੇਸ਼ ਪੜ੍ਹੇ ਗਏ। ਸ਼ਰਧਾਂਜਲੀ ਸਮਾਗਮ ਮੌਕੇ ਜਗਜੀਤ ਸਿੰਘ ਸੋਢੀ, ਜੇ. ਜੇ ਬਿਲਡਰ, ਸਰਪੰਚ ਪਿਆਰਾ ਰਾਮ, ਹਰਮਿੰਦਰ ਸਿੰਘ ਸਰਪੰਚ, ਗੁਰਦੀਪ ਸਿੰਘ ਸਾਬਕਾ ਸਰਪੰਚ, ਦਿਲਬਾਗ ਸਿੰਘ ਸਾਬਕਾ ਸਰਪੰਚ, ਐਡਵੋਕੇਟ ਕਮਲਜੀਤ ਸਿੰਘ, ਮਾਸਟਰ ਜੋਗਾ ਰਾਮ, ਜਸਵੀਰ ਸਿੰਘ ਮੋਰੋਂ, ਹਰਦੇਵ ਸਿੰਘ ਬੇਦੀ, ਬਲਦੇਵ ਰਾਜ, ਧਰਮਵੀਰ ਪਾਲ, ਡਾਕਟਰ ਰਾਮ ਲਾਲ ਸਿੱਧੂ, ਜਠੇਰੇ ਭੂੰਡਪਾਲ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਹੋਰ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ। ਅੰਤ ਵਿਚ ਦਲਵੀਰ ਚੰਦ ਕਾਨੂੰਗੋ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੜ੍ਹਪਧਾਣਾ ਵਿਖੇ ਜਥੇਦਾਰ ਸੰਤ ਬਾਬਾ ਪ੍ਰੀਤਮ ਸਿੰਘ ਤੇ ਜਥੇਦਾਰ ਬਾਬਾ ਹਾਕਮ ਸਿੰਘ ਦੀ ਬਰਸੀ ਮਨਾਈ ਅਗਲੀ ਖ਼ਬਰ ਸਮਾਜ ਸੇਵਕ ਚੌਧਰੀ ਦੇਵ ਰਾਮ ਸਾਬਕਾ ਪੰਚ ਬਹਿਰਾਮ ਨਮਿਤ ਸ਼ਰਧਾਂਜਲੀ ਸਮਾਗਮ
Ad Position 24