22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਰਿਟਾਇਰਡ ਬੀ. ਪੀ. ਈ. ਓ. ਸੁੱਚਾ ਰਾਮ ਦੇ ਦਿਹਾਂਤ ਨਾਲ ਸੋਗ ਦੀ ਲਹਿਰ

ਜਾਡਲਾ, 22 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਸਿੱਖਿਆ ਵਿਭਾਗ ਵਿਚ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਰਿਟਾਇਰਡ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀ. ਪੀ.

Ad Position 21
No active advertisement
ਸੁੱਚਾ ਰਾਮ ਦੀ ਫਾਈਲ ਤਸਵੀਰ। 23-09-2026
ਜਾਡਲਾ, 22 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਸਿੱਖਿਆ ਵਿਭਾਗ ਵਿਚ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਰਿਟਾਇਰਡ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀ. ਪੀ. ਈ. ਓ.) ਸੁੱਚਾ ਰਾਮ (70) ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਿੱਖਿਆ ਵਿਭਾਗ ਨਾਲ ਜੁੜੀਆਂ ਸ਼ਖ਼ਸੀਅਤਾਂ, ਨਵਜੋਤ ਸਾਹਿਤ ਸੰਸਥਾ ਤੇ ਇਲਾਕਾ ਵਾਸੀਆਂ ਵਿਚ ਸੋਗ ਦੀ ਲਹਿਰ ਦੌੜ ਗਈ। ਸੁੱਚਾ ਰਾਮ ਨੇ ਸਿੱਖਿਆ ਵਿਭਾਗ ਵਿਚ ਆਪਣੀ ਲੰਬੀ ਸੇਵਾ ਦੌਰਾਨ ਅਧਿਆਪਨ ਦੇ ਨਾਲ-ਨਾਲ ਪ੍ਰਬੰਧਕੀ ਜ਼ਿੰਮੇਵਾਰੀਆਂ ਵੀ ਨਿਭਾਈਆਂ।ਸਵ. ਸੁੱਚਾ ਰਾਮ ਦਾ ਸਸਕਾਰ ਜਾਡਲਾ ਵਿਖੇ ਕੀਤਾ। ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਰਾਕੇਸ਼ ਕੁਮਾਰ ਨੇ ਦਿੱਤੀ। ਇਸ ਮੌਕੇ ਮਾਸਟਰ ਸੰਦੀਪ ਕੁਮਾਰ ਬੀ. ਐਲ. ਓ. ਜਾਡਲਾ ਤੇ ਬੇਟੀ ਸੁਨੀਤਾ ਰਾਣੀ ਸਮੇਤ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ। ਇਸ ਮੌਕੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ, ਸਰਪੰਚ ਵਨੀਤ ਰਾਣਾ ਜਾਡਲਾ, ਕਾਨੂੰਗੋ ਗੁਰਨੇਕ ਸਿੰਘ ਸ਼ੇਰ , ਸਾਬਕਾ ਸਰਪੰਚ ਤਜਿੰਦਰ ਸਿੰਘ ਰਠੌਰ, ਦੇਸ ਰਾਜ ਬਾਲੀ, ਡਾ. ਕੇਵਲ ਰਾਮ, ਸਤਪਾਲ ਸਾਹਲੋਂ, ਰਾਣਾ ਨੈਣ ਸਿੰਘ, ਸੁਰੇਸ਼ ਰਾਣਾ, ਰਜਿੰਦਰ ਰਠੌਰ, ਬਲਾਕ ਸੰਮਤੀ ਨਵਾਂਸ਼ਹਿਰ ਦੇ ਚੇਅਰਮੈਨ ਹੰਸ ਰਾਜ, ਡਾ. ਗੁਰਦੇਵ ਸਿੰਘ ਪਾਬਲਾ, ਰਾਜਿੰਦਰ ਭਾਟੀਆ, ਅਜੈ ਕੁਮਾਰ ਚਾਹੜ੍ਹ ਮਜਾਰਾ, ਲਾਲ ਸਿੰਘ ਤਾਜੋਵਾਲ, ਵਿਨਾਇਕ ਲਖਨਪਾਲ, ਸਤਨਾਮ ਮੀਰਪੁਰ, ਭੁਪਿੰਦਰ ਵੜੈਚ, ਗੁਰਦੀਪ ਦੁਪਾਲਪੁਰ, ਤਿਲਕ ਰਾਜ ਮੀਰਪੁਰ, ਰਘੂਵਿੰਦਰ ਪਾਲ, ਬਲਬੀਰ ਖਾਨਪੁਰੀ, ਨਾਜਰ ਰਾਮ, ਮੁਲਖ ਰਾਜ ਸ਼ਰਮਾ, ਕੁਲਵਿੰਦਰ ਖਟਕੜ, ਸਤਪਾਲ ਸਾਬਕਾ ਬੀ.ਪੀ.ਈ.ਓ, ਨਿਰਮਲ ਭੱਟੀ, ਭੁਪਿੰਦਰ ਕੁਮਾਰ, ਗੁਰਦਿਆਲ ਮਾਨ, ਰਾਮ ਲਾਲ ਚੂਹੜਪੁਰ, ਹਰੀ ਕ੍ਰਿਸ਼ਨ ਪਟਵਾਰੀ, ਮਨਜੀਤ ਸਿੰਘ ਲਗੜੋਆ, ਪੰਚ ਰਾਜਨ ਦੱਤਾ, ਪੰਚ ਕਪਿਲ ਦੇਵ ਛਿੱਬਾ ਸਮੇਤ ਹੋਰ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਕੇਂਦਰਾਂ ਦਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦਾ ਯੂਨੀਅਨ ਵਲੋਂ ਵਿਰੋਧ ਅਗਲੀ ਖ਼ਬਰ ਪਿੰਡ ਛਦੌੜੀ ਵਿਖੇ ਸੀ. ਐਮ. ਯੋਗਸ਼ਾਲਾ ਤਹਿਤ ਯੋਗਾ ਕਲਾਸਾਂ ਸ਼ੁਰੂ
Ad Position 24