22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਦੌਲਤਪੁਰ ’ਚ ਬਾਬਾ ਸ੍ਰੀਚੰਦ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਜਾਡਲਾ, 22 ਸਤੰਬਰ (ਹਰਕੰਵਲ ਸਿੰਘ ਕੌਲਗੜ)-ਦੌਲਤਪੁਰ ਵਿਖੇ ਗੁਰਦੁਆਰਾ ਤਪ ਅਸਥਾਨ ਬਾਬਾ ਸ੍ਰੀਚੰਦ ਜੀ ਵਿਖੇ ਬਾਬਾ ਸ੍ਰੀਚੰਦ ਜੀ ਦਾ 532ਵਾਂ ਪ੍ਰਕਾਸ਼ ਉਤਸਵ ਸ਼ਰਧਾ ਨਾਲ ਮਨਾਇਆ। ਸਮਾਗਮ ਦਾ ਮੁੱਖ ਮਕਸਦ ਬਾਬਾ ਸ੍ਰੀਚੰਦ ਜੀ ਦੇ ਜੀਵਨ, ਤਪੱਸਿਆ, ਸੇਵਾ, ਅਧਿਆਤਮਕ ਵਿਚਾਰਾਂ ਤੇ ਉਨ੍ਹਾਂ ਵਲੋਂ ਦਿੱਤੇ ਮਨੁੱਖਤਾ ਤੇ ਸਦਾਚਾਰ ਦੇ ਸੰਦੇਸ਼ ਨਾਲ ਨਵੀਂ ਪੀੜ੍ਹੀ ਤੇ ਸੰਗਤ ਨੂੰ ਜੋੜਨਾ ਰਿਹਾ।

Ad Position 21
No active advertisement
ਅਜੀਤ ਡੈਸਕ 23-09-2026
ਜਾਡਲਾ, 22 ਸਤੰਬਰ (ਹਰਕੰਵਲ ਸਿੰਘ ਕੌਲਗੜ)-ਦੌਲਤਪੁਰ ਵਿਖੇ ਗੁਰਦੁਆਰਾ ਤਪ ਅਸਥਾਨ ਬਾਬਾ ਸ੍ਰੀਚੰਦ ਜੀ ਵਿਖੇ ਬਾਬਾ ਸ੍ਰੀਚੰਦ ਜੀ ਦਾ 532ਵਾਂ ਪ੍ਰਕਾਸ਼ ਉਤਸਵ ਸ਼ਰਧਾ ਨਾਲ ਮਨਾਇਆ। ਸਮਾਗਮ ਦਾ ਮੁੱਖ ਮਕਸਦ ਬਾਬਾ ਸ੍ਰੀਚੰਦ ਜੀ ਦੇ ਜੀਵਨ, ਤਪੱਸਿਆ, ਸੇਵਾ, ਅਧਿਆਤਮਕ ਵਿਚਾਰਾਂ ਤੇ ਉਨ੍ਹਾਂ ਵਲੋਂ ਦਿੱਤੇ ਮਨੁੱਖਤਾ ਤੇ ਸਦਾਚਾਰ ਦੇ ਸੰਦੇਸ਼ ਨਾਲ ਨਵੀਂ ਪੀੜ੍ਹੀ ਤੇ ਸੰਗਤ ਨੂੰ ਜੋੜਨਾ ਰਿਹਾ। ਧਾਰਮਿਕ ਸਮਾਗਮ ਦੌਰਾਨ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਮਨਜੀਤ ਸਿੰਘ ਸੋਹੀ ਨੇ ਕਵੀਸ਼ਰੀ ਵਾਰਾਂ ਰਾਹੀਂ ਬਾਬਾ ਸ੍ਰੀਚੰਦ ਦੇ ਜੀਵਨ ਤੇ ਧਾਰਮਿਕ ਵਿਚਾਰਾਂ ਨਾਲ ਸੰਗਤ ਨੂੰ ਜੋੜਿਆ। ਕਥਾਵਾਚਕ ਭਾਈ ਮਨਦੀਪ ਸਿੰਘ ਮੁਰੀਦ ਸੰਗਰੂਰ ਵਾਲਿਆਂ ਨੇ ਬਾਬਾ ਸ੍ਰੀਚੰਦ ਦੇ ਜੀਵਨ, ਸਿੱਖਿਆਵਾਂ ਤੇ ਧਾਰਮਿਕ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ। ਇਸੇ ਦੌਰਾਨ ਪ੍ਰਸਿੱਧ ਢਾਡੀ ਜਥਾ ਭਾਈ ਜਸਦੀਪ ਸਿੰਘ ਨਾਗਰਾ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਇਤਿਹਾਸ ਤੇ ਧਾਰਮਿਕ ਵਿਰਸੇ ਨਾਲ ਜੋੜਿਆ। ਸਮਾਗਮ ਵਿਚ ਨਛੱਤਰ ਪਾਲ ਸਿੰਘ ਵਿਧਾਇਕ ਨਵਾਂਸ਼ਹਿਰ, ਸੁਖਦੀਪ ਸਿੰਘ ਸ਼ੁਕਾਰ ਹਲਕਾ ਇੰਚਾਰਜ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਹਰਨੇਕ ਸਿੰਘ ਬੜਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬਾਬਾ ਕਸ਼ਮੀਰ ਸਿੰਘ ਹਰੀ ਦਰਬਾਰ ਮੰਨਣਹਾਣਾ ਵਾਲੇ ਵੀ ਉਚੇਚੇ ਤੌਰ ’ਤੇ ਪਹੁੰਚੇ। ਢਾਡੀ ਜਥਿਆਂ ਦੀ ਮਾਈਕ ਸੇਵਾ ਗੁਰਜਿੰਦਰ ਸਿੰਘ ਤੇ ਉਨ੍ਹਾਂ ਦੀ ਮਾਤਾ ਬਲਵੀਰ ਕੌਰ, ਆਸਟ੍ਰੇਲੀਆ ਵਾਲਿਆਂ ਵਲੋਂ ਕੀਤੀ ਗਈ, ਜਦਕਿ ਸਟੇਜ ਦੀ ਸੇਵਾ ਠੇਕੇਦਾਰ ਗੁਰਜਿੰਦਰ ਸਿੰਘ ਨੇ ਨਿਭਾਈ। ਮੁੱਖ ਸੇਵਾਦਾਰ ਹਰਜਸਵਿੰਦਰ ਪਾਲ ਸਿੰਘ ਸੋਢੀ ਨੇ ਭਾਵਕ ਹੁੰਦਿਆਂ ਸਮਾਗਮ ਵਿਚ ਪਹੁੰਚੀਆਂ ਸਮੂਹ ਸੰਗਤਾਂ, ਧਾਰਮਿਕ ਜਥਿਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਹਰਮਨਦੀਪ ਸਿੰਘ, ਜਥੇਦਾਰ ਨਾਨਕ ਸਿੰਘ ਦਲੇਰ ਖਾਲਸਾ ਗਰੁੱਪ, ਤਰਨਜੀਤ ਸਿੰਘ ਥਾਂਦੀ, ਮਨਦੀਪ ਸਿੰਘ ਥਾਂਦੀ ਬਲਾਕ ਸੰਮਤੀ ਮੈਂਬਰ, ਰਜੇਸ਼ਪਾਲ ਸਿੰਘ ਖੰਨਾ, ਬਹਾਦਰ ਸਿੰਘ ਥਾਂਦੀ, ਸ਼ਮਸ਼ੇਰ ਸਿੰਘ ਦੌਲਤਪੁਰ, ਸੁੱਖਾ ਦੌਲਤਪੁਰ, ਫੌਜੀ ਕਰਨੈਲ ਸਿੰਘ ਕੌਲਗੜ੍ਹ, ਤਰਲੋਚਨ ਸਿੰਘ ਸਾਹਦੜਾ, ਗੁਰਪ੍ਰੀਤ ਸਿੰਘ ਕਾਲਾ, ਪਰਵਿੰਦਰ ਸਿੰਘ ਪਿੰਦੂ, ਹਰਭਜਨ ਸਿੰਘ, ਧਰਮ ਸਿੰਘ, ਸਤਨਾਮ ਸਿੰਘ ਸੱਤਾ, ਗੁਰਲਾਲ ਸਿੰਘ ਲਾਲੀ, ਜਸਵੀਰ ਸਿੰਘ ਜੱਸੀ, ਜਸਕਰਨ ਸਿੰਘ, ਸ਼ਰਨਜੀਤ ਸਿੰਘ ਅਤੇ ਬਿੰਦਰ ਬਿਜਲੀ ਵਾਲਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸੰਗਤ ਦੀ ਅਰਦਾਸ ਰੋਕਣਾ ਮੰਦਭਾਗਾ - ਔਲਖ ਅਗਲੀ ਖ਼ਬਰ ਮਾਹਿਲ ਗਹਿਲਾ ਵਿਖੇ ਬਾਬਾ ਸ੍ਰੀਚੰਦ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ
Ad Position 24