ਪਿੰਡ ਰੈਲ ਬਰਾਮਦ ’ਚ ਚਾਰ ਟਰੈਕਟਰ-ਟਰਾਲੀਆਂ ਅਤੇ ਇੱਕ ਜੇ.ਸੀ.ਬੀ ਨਾਜਾਇਜ਼ ਮਾਈਨਿੰਗ ਸੰਬੰਧੀ ਕਾਬੂ
ਰੱਤੇਵਾਲ, 24 ਸਤੰਬਰ (ਅਸ਼ੋਕ ਕੁਮਾਰ ਲੀਲ)-ਨਜਾਇਜ਼ ਮਾਈਨਿੰਗ ਦਾ ਧੰਦਾ ਦਿਨ ਪ੍ਰਤੀ ਦਿਨ ਵੱਧਦਾ ਫੁੱਲਦਾ ਜਾ ਰਿਹਾ ਹੈ। ਇਸ ਧੰਦੇ ਵਿੱਚ ਲਿਪਤ ਵਿਅਕਤੀ ਦਿਨ-ਰਾਤ ਨਜਾਇਜ਼ ਮਾਈਨਿੰਗ ਕਰਨ ਦਾ ਮੌਕਾ ਲੱਭਦੇ ਰਹਿੰਦੇ ਹਨ।
ਰੱਤੇਵਾਲ, 24 ਸਤੰਬਰ (ਅਸ਼ੋਕ ਕੁਮਾਰ ਲੀਲ)-ਨਜਾਇਜ਼ ਮਾਈਨਿੰਗ ਦਾ ਧੰਦਾ ਦਿਨ ਪ੍ਰਤੀ ਦਿਨ ਵੱਧਦਾ ਫੁੱਲਦਾ ਜਾ ਰਿਹਾ ਹੈ। ਇਸ ਧੰਦੇ ਵਿੱਚ ਲਿਪਤ ਵਿਅਕਤੀ ਦਿਨ-ਰਾਤ ਨਜਾਇਜ਼ ਮਾਈਨਿੰਗ ਕਰਨ ਦਾ ਮੌਕਾ ਲੱਭਦੇ ਰਹਿੰਦੇ ਹਨ। ਰਾਤ ਦੇ ਹਨੇਰੇ ਵਿੱਚ ਬਿਨਾਂ ਨੰਬਰ ਪਲੇਟਾਂ ਦੇ ਆਪਣੇ ਵਾਹਨਾਂ ਰਾਹੀਂ ਨਜਾਇਜ਼ ਮਾਈਨਿੰਗ ਦਾ ਧੰਦਾ ਜੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਥਾਣਾ ਕਾਠਗੜ੍ਹ ਨੂੰ ਸਕਾਇਤ ਪ੍ਰਾਪਤ ਹੋਈ ਕਿ ਰੈਲ ਬਰਾਮਦ ਵਿੱਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਕਾਠਗੜ੍ਹ ਪੁਲਿਸ ਵੱਲੋਂ ਚੌਂਕੀ ਆਸਰੋ ਤੋਂ ਮੁਲਾਜ਼ਮ ਨਾਲ ਲੈ ਕੇ ਰੇਡ ਕੀਤੀ ਗਈ, ਤਾਂ ਉਥੋਂ ਚਾਰ ਟਰੈਕਟਰ-ਟਰਾਲੀਆਂ ਅਤੇ ਇੱਕ ਜੇ.ਸੀ.ਬੀ ਨਜਾਇਜ਼ ਮਾਈਨਿੰਗ ਕਰਦੇ ਪਾਏ ਗਏ। ਪੁਲਿਸ ਨੂੰ ਦੇਖ ਕੇ ਟਰੈਕਟਰ-ਟਰਾਲੀਆਂ ਅਤੇ ਜੇ.ਸੀ.ਬੀ ਚਾਲਕ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਮਾਈਨਿੰਗ ਇਨਸਪੈਕਟਰ-ਕਮ-ਜੇ.ਈ ਸੁਖਦੀਪ ਸਿੰਘ ਨੂੰ ਫੋਨ ਕਰਕੇ ਮੌਕੇ ‘ਤੇ ਬੁਲਾਇਆ ਗਿਆ ਅਤੇ ਟਰੈਕਟਰ-ਟਰਾਲੀਆਂ ਅਤੇ ਜੇ.ਸੀ.ਬੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਈਨਿੰਗ ਅਤੇ ਮਿਨਰਲ ਐਕਟ 1957 ਤਹਿਤ ਕਾਰਵਾਈ ਕਰਕੇ ਮੌਕੇ ‘ਤੇ ਫਰਾਰ ਹੋਏ ਟਰੈਕਟਰ-ਟਰਾਲੀਆਂ ਅਤੇ ਜੇ.ਸੀ.ਬੀ ਦੇ ਚਾਲਕਾਂ ਖਿਲਾਫ ਪੁਲਿਸ ਵੱਲੋਂ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਏ.ਐਸ.ਆਈ ਧਰਮ ਚੰਦ ਨੇ ਦੱਸਿਆ ਕਿ ਫੜੇ ਗਏ ਟਰੈਕਟਰ-ਟਰਲੀਆਂ ਵਿੱਚ ਤਿੰਨ ਹੋਲੈਂਡ ਟਰੈਕਟਰ ਸਮੇਤ ਟਰਾਲੀਆਂ ਅਤੇ ਇੱਕ ਸਵਰਾਜ ਟਰੈਕਟਰ ਟਰਾਲੀ ਰੇਤ ਨਾਲ ਭਰੇ ਅਤੇ ਇੱਕ ਜੇ.ਸੀ.ਬੀ ਮੌਕੇ ‘ਤੇ ਨਾਜਾਇਜ਼ ਮਾਈਨਿੰਗ ਕਰਦੇ ਫੜੇ ਗਏ ਹਨ। ਇਹਨਾਂ ‘ਤੇ ਐਫ.ਆਈ.ਆਰ ਦਰਜ ਕੀਤੀ ਗਈ ਹੈ। ਵਾਹਨਾਂ ਨੂੰ ਆਸਰੋ ਚੌਂਕੀ ਹਵਾਲੇ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਮਾਈਨਿੰਗ ਇਨਸਪੈਕਟਰ-ਕਮ-ਜੇ.ਈ ਸੁਖਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਵਿੱਚ ਤਿੰਨ ਹੌਲੈਂਡ ਟਰੈਕਟਰ, ਇੱਕ ਸਵਰਾਜ ਟਰੈਕਟਰ-ਟਰਾਲੀਆਂ ਮੌਕੇ ‘ਤੇ ਫੜੇ ਗਏ ਸਨ, ਜਿਹਨਾਂ ਵਿੱਚ ਰੇਤ ਭਰਿਆ ਹੋਇਆ ਸੀ ਅਤੇ ਇੱਕ ਜੇ.ਸੀ.ਬੀ ਮਸ਼ੀਨ ਮੌਕੇ ‘ਤੇ ਫੜੀ ਗਈ। ਇਥੇ ਇਹ ਦੱਸਣ ਯੋਗ ਹੈ ਕਿ ਇ ਹਨਾਂ ਸਾਧਨਾਂ ਦੇ ਨੰਬਰ ਪਲੇਟਾਂ ਤੱਕ ਨਹੀਂ ਲੱਗੀਆਂ ਹੋਈਆਂ ਸਨ। ਸਿਰਫ ਇੱਕ ਹੋਲੈਂਡ ਟਰੈਕਟਰ ਸੀ ਬਾਕੀ ਟਰੈਕਟਰ-ਟਰਾਲੀਆਂ ਅਤੇ ਜੇ.ਸੀ.ਬੀ ਦੇ ਚਾਸੀ ਨੰਬਰ ਐਫ.ਆਈ.ਆਰ ਵਿੱਚ ਦਰਜ ਕਰਕੇ ਟਰੈਕਟਰ-ਟਰਾਲੀਆਂ ਅਤੇ ਜੇ.ਸੀ.ਬੀ ਦੇ ਮਾਲਕਾਂ ‘ਤੇ ਕਾਰਵਾਈ ਕੀਤੀ ਗਈ।