24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪਿੰਡ ਬਚਾਓ, ਪੰਜਾਬ ਬਚਾਓ ਵਲੋਂ ਬਲਾਚੌਰ ’ਚ ਸੈਮੀਨਾਰ 10 ਨੂੰ -ਕਰਨ ਸਿੰਘ ਰਾਣਾ

ਕਾਠਗੜ੍ਹ/ਰੱਤੇਵਾਲ, 24 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)-ਸਾਥੀ ਕਰਨ ਸਿੰਘ ਰਾਣਾ ਸੂਬਾਈ ਆਗੂ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਪਿੰਡ ਬਚਾਓ, ਪੰਜਾਬ ਬਚਾਓ ਮੁਹਿੰਮ ਤਹਿਤ ਬਲਾਚੌਰ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾਵੇਗਾ। ਜਿਸ ਵਿੱਚ ਪੰਜਾਬ ਦੇ ਉਘੇ ਚਿੰਤਕ ਅਤੇ ਵਿਦਵਾਨ ਡਾ.

Ad Position 21
No active advertisement
ਅਜੀਤ ਡੈਸਕ 25-09-2026
ਕਾਠਗੜ੍ਹ/ਰੱਤੇਵਾਲ, 24 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)-ਸਾਥੀ ਕਰਨ ਸਿੰਘ ਰਾਣਾ ਸੂਬਾਈ ਆਗੂ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਪਿੰਡ ਬਚਾਓ, ਪੰਜਾਬ ਬਚਾਓ ਮੁਹਿੰਮ ਤਹਿਤ ਬਲਾਚੌਰ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾਵੇਗਾ। ਜਿਸ ਵਿੱਚ ਪੰਜਾਬ ਦੇ ਉਘੇ ਚਿੰਤਕ ਅਤੇ ਵਿਦਵਾਨ ਡਾ. ਪਿਆਰੇ ਲਾਲ ਗਰਗ, ਸਰਦਾਰ ਹਮੀਰ ਸਿੰਘ, ਸਾਥੀ ਤਰਸੇਮ ਜੋਧਾ ਅਤੇ ਕਰਨੈਲ ਸਿੰਘ ਜਖੋਵਾਲ ਮੁੱਖ ਬੁਲਾਰੇ ਹੋਣਗੇ। ਸਾਥੀ ਰਾਣਾ ਨੇ ਵਿਸਤਰਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧਰਤੀ ਹੇਠਲਾ ਡੂੰਘਾ ਹੋ ਰਿਹਾ ਪਾਣੀ ਅਤੇ ਪ੍ਰਦੂਸ਼ਣ ਕਾਰਨ ਗੰਧਲਾ ਹੋ ਰਿਹਾ ਪੀਣ ਵਾਲਾ ਪਾਣੀ, ਪੰਜਾਬ ਨਾਲ ਪਾਣੀਆਂ ਦੇ ਮੁੱਦੇ ‘ਤੇ ਨਿਆ, ਮਾਰੂ ਨਸ਼ੇ ਵਰਗਿਆਂ ਮੁੱਦਿਆਂ ‘ਤੇ ਪੰਜਾਬ ਦੇ ਵਿਦਵਾਨ ਚਰਚਾ ਕਰਨਗੇ। ਉਨਾਂ ਜਾਣਕਾਰੀ ਦਿੱਤੀ ਕਿ ਚੋਣ ਲੜਨ ਵਾਲੀਆਂ ਰਾਜਨੀਤਕ ਧਿਰਾਂ ਨੂੰ ਵੀ ਇਸ ਸੈਮੀਨਾਰ ਵਿੱਚ ਉਪਰੋਕਤ ਮੁੱਦਿਆਂ ‘ਤੇ ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਾ ਦਿੱਤਾ ਜਾਵੇਗਾ। ਉਹਨਾਂ ਸਮੂਹ ਪੰਜਾਬ ਦਰਦੀਆਂ ਨੂੰ ਇਸ ਸੈਮੀਨਾਰ ਵਿੱਚ ਸ਼ਾਮਿਲ ਹੋਣ ਲਈ ਅਪੀਲ ਕੀਤੀ। ਇਸ ਮੌਕੇ ਉਹਨਾਂ ਨਾਲ ਸਰਦਾਰ ਹਰਪਾਲ ਸਿੰਘ ਮੱਕੋਵਾਲ, ਕਰਨੈਲ ਸਿੰਘ ਭੱਲਾ ਅਤੇ ਦੇਵਰਾਜ ਫੌਜੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖ ਇਤਿਹਾਸ ਅਤੇ ਗੁਰਬਾਣੀ ਦਾ ਅਥਾਹ ਖ਼ਜ਼ਾਨਾ ਸਾਂਭੀ ਬੈਠੇ ਹਨ ਢਾਡੀ ਸਿੰਘ-ਬਾਬਾ ਬਗੀਚੀ ਵਾਲੇ ਅਗਲੀ ਖ਼ਬਰ ਰੁੜਕੀ ਕਲਾਂ-ਕੌਲਗੜ੍ਹ ਸੜਕ ’ਤੇ ਪ੍ਰੀਮਿਕਸ ਕੰਮ ਸ਼ੁਰੂ
Ad Position 24