ਥਾਨਵਾਲਾ ’ ਚ ਛਾਏ ਬ੍ਰਿਗੇਡੀਅਰ ਰਾਜ ਕੁਮਾਰ , ਜਨਤਾ ਨੇ ਕੀਤਾ ਜ਼ੋਰਦਾਰ ਸਵਾਗਤ
ਕਾਠਗੜ੍ਹ , 24 ਸਤੰਬਰ ( ਹਰਸਿਮਰਨ ਜੋਤ ਸਿੰਘ ਕਲੇਰ ) - ਪਿੰਡ ਥਾਨਵਾਲਾ ਵਿਖੇ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਇਲਾਕੇ ਦੇ ਹਰਮਨ ਪਿਆਰੇ , ਇਮਾਨਦਾਰ ਅਤੇ ਜ਼ਮੀਨ ਨਾਲ ਜੁੜੇ ਆਗੂ ਬ੍ਰਿਗੇਡੀਅਰ ਰਾਜ ਕੁਮਾਰ ਪਹੁੰਚੇ । ਉਨ੍ਹਾਂ ਦੀ ਆਮਦ ਨਾਲ ਹੀ ਪੂਰੇ ਪਿੰਡ ਵਿੱਚ ਬੱਲੇ - ਬੱਲੇ ਹੋ ਗਈ ।
ਕਾਠਗੜ੍ਹ , 24 ਸਤੰਬਰ ( ਹਰਸਿਮਰਨ ਜੋਤ ਸਿੰਘ ਕਲੇਰ ) - ਪਿੰਡ ਥਾਨਵਾਲਾ ਵਿਖੇ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਇਲਾਕੇ ਦੇ ਹਰਮਨ ਪਿਆਰੇ , ਇਮਾਨਦਾਰ ਅਤੇ ਜ਼ਮੀਨ ਨਾਲ ਜੁੜੇ ਆਗੂ ਬ੍ਰਿਗੇਡੀਅਰ ਰਾਜ ਕੁਮਾਰ ਪਹੁੰਚੇ । ਉਨ੍ਹਾਂ ਦੀ ਆਮਦ ਨਾਲ ਹੀ ਪੂਰੇ ਪਿੰਡ ਵਿੱਚ ਬੱਲੇ - ਬੱਲੇ ਹੋ ਗਈ । ਸਵਰਗਵਾਸੀ ਚੌਧਰੀ ਜਲਸੂ ਰਾਮ ਦੇ ਸੂਝਵਾਨ ਸਪੁੱਤਰ ਜਤਿੰਦਰ ਕੁਮਾਰ ਰਿੰਕੂ ਵੱਲੋਂ ਕਰਵਾਈ ਗਈ ਇਸ ਵਿਸ਼ਾਲ ਲੋਕ ਮਿਲਣੀ ਵਿੱਚ ਬ੍ਰਿਗੇਡੀਅਰ ਰਾਜ ਕੁਮਾਰ ਹੀ ਖਿੱਚ ਦਾ ਕੇਂਦਰ ਰਹੇ । ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰਾਂ ਅਤੇ ਜ਼ੋਰਦਾਰ ਨਾਅਰਿਆਂ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ । ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬ੍ਰਿਗੇਡੀਅਰ ਰਾਜ ਕੁਮਾਰ ਨੇ ਆਪਣੇ ਫੌਜੀ ਅਨੁਸ਼ਾਸਨ ਅਤੇ ਬੇਬਾਕ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਰਾਜਨੀਤੀ ਨਹੀਂ ਸਗੋਂ ਲੋਕ ਸੇਵਾ ਹੈ । ਉਨ੍ਹਾਂ ਦੀ ਹਰ ਗੱਲ ਵਿੱਚ ਫੌਜੀ ਵਾਂਗ ਸੱਚਾਈ ਅਤੇ ਇਲਾਕੇ ਪ੍ਰਤੀ ਸੱਚੀ ਹਮਦਰਦੀ ਝਲਕ ਰਹੀ ਸੀ । ਉਨ੍ਹਾਂ ਕਿਹਾ ਕਿ ਜਤਿੰਦਰ ਕੁਮਾਰ ਰਿੰਕੂ ਵਰਗੇ ਪੜ੍ਹੇ ਲਿਖੇ ਅਤੇ ਇਮਾਨਦਾਰ ਸਾਥੀਆਂ ਦੇ ਸਹਿਯੋਗ ਨਾਲ ਉਹ ਹਲਕਾ ਬਲਾਚੌਰ ਨੂੰ ਵਿਕਾਸ ਦੀਆਂ ਲੀਹਾਂ ’ ਤੇ ਲੈ ਜਾਣਗੇ । ਇਸ ਮੌਕੇ ਚੌਧਰੀ ਮਦਨ ਲਾਲ , ਚੌਧਰੀ ਰੂਪ ਲਾਲ , ਚੌਧਰੀ ਰੋਸ਼ਨ ਭਾਟੀਆ , ਪੋਲਾ ਭਾਟੀਆ , ਸਰਪੰਚ ਜਸਵਿੰਦਰ ਕੌਰ ਸਮੇਤ ਸਮੁੱਚੇ ਪਿੰਡ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਉਹ ਬ੍ਰਿਗੇਡੀਅਰ ਰਾਜ ਕੁਮਾਰ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ ।