ਐਕਸਪਰਟ ਟਿਊਸ਼ਨ ਸੈਂਟਰ ਦੀ ਵਿਦਿਆਰਥਣ ਸੁਹਾਨੀ ਨੇ ਜਨਰਲ ਗਿਆਨ ਮੁਕਾਬਲੇ ’ਚ ਜਿੱਤਿਆ ਇਨਾਮ
ਨਵਾਂਸ਼ਹਿਰ, 29 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ’ਤੇ ਓਲਡ ਇਜ਼ ਗੋਲਡ ਫ੍ਰੈਂਡਜ਼ ਗਰੁੱਪ ਨਵਾਂਸ਼ਹਿਰ ਵਲੋਂ ਇਕ ਜਨਰਲ ਗਿਆਨ (ਜੀ. ਕੇ.)
ਨਵਾਂਸ਼ਹਿਰ, 29 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ’ਤੇ ਓਲਡ ਇਜ਼ ਗੋਲਡ ਫ੍ਰੈਂਡਜ਼ ਗਰੁੱਪ ਨਵਾਂਸ਼ਹਿਰ ਵਲੋਂ ਇਕ ਜਨਰਲ ਗਿਆਨ (ਜੀ. ਕੇ.) ਮੁਕਾਬਲੇ ਦਾ ਪ੍ਰਬੰਧ ਕੀਤਾ। ਮੁਕਾਬਲੇ ਵਿਚ ਐਕਸਪਰਟ ਟਿਊਸ਼ਨ ਸੈਂਟਰ ਦੀ ਗਿਆਰਵੀਂ ਜਮਾਤ (ਮੈਡੀਕਲ) ਦੀ ਹੋਣਹਾਰ ਵਿਦਿਆਰਥਣ ਸੁਹਾਨੀ ਪੁੱਤਰੀ ਰਜਿੰਦਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਨਾਮ ਹਾਸਿਲ ਕੀਤਾ ਅਤੇ ਸੈਂਟਰ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਇਸ ਪ੍ਰਾਪਤੀ ’ਤੇ ਐਕਸਪਰਟ ਟਿਊਸ਼ਨ ਸੈਂਟਰ ਦੇ ਡਾਇਰੈਕਟਰ ਪਰਮਿੰਦਰਪਾਲ ਸਿੰਘ ਬਖ਼ਸ਼ੀ ਅਤੇ ਸਮੂਹ ਸਟਾਫ਼ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੁਹਾਨੀ ਨੂੰ ਸਨਮਾਨਿਤ ਕੀਤਾ। ਡਾਇਰੈਕਟਰ ਪਰਮਿੰਦਰਪਾਲ ਸਿੰਘ ਬਖ਼ਸ਼ੀ ਨੇ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿਚ ਗਿਆਨ ਦਾ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵੀ ਮਜ਼ਬੂਤ ਕਰਦੇ ਹਨ।