06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਢੱਕਮਜਾਰਾ ’ਚ ਪਟਕੇ ਦੀ ਕੁਸ਼ਤੀ ਸਾਹਿਲ ਕੁਹਾਲੀ ਨੇ ਜਿੱਤੀ

ਨਵਾਂਸ਼ਹਿਰ, 6 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਲਖਬੀਰ ਸਿੰਘ ਖੁਰਦ)-ਗੁੱਗਾ ਜਾਹਰ ਪੀਰ ਕਮੇਟੀ ਢੱਕ ਮਜਾਰਾ ਵਲੋਂ ਸਾਲਾਨਾ ਛਿੰਝ ਮੇਲਾ ਕਰਵਾਇਆ। ਪਟਕੇ ਦੀ ਕੁਸ਼ਤੀ ‘ਚ ਸਾਹਿਲ ਕੁਹਾਲੀ ਤੇ ਚੰਦੀ ਦਿੱਲੀ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿਚ ਸਾਹਿਲ ਕੋਹਾਲੀ ਨੇ ਬੁਲਟ ਮੋਟਰਸਾਈਕਲ ਜਿੱਤਿਆ।

Ad Position 21
No active advertisement
ਅਜੀਤ ਡੈਸਕ 07-10-2026
ਨਵਾਂਸ਼ਹਿਰ, 6 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਲਖਬੀਰ ਸਿੰਘ ਖੁਰਦ)-ਗੁੱਗਾ ਜਾਹਰ ਪੀਰ ਕਮੇਟੀ ਢੱਕ ਮਜਾਰਾ ਵਲੋਂ ਸਾਲਾਨਾ ਛਿੰਝ ਮੇਲਾ ਕਰਵਾਇਆ। ਪਟਕੇ ਦੀ ਕੁਸ਼ਤੀ ‘ਚ ਸਾਹਿਲ ਕੁਹਾਲੀ ਤੇ ਚੰਦੀ ਦਿੱਲੀ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿਚ ਸਾਹਿਲ ਕੋਹਾਲੀ ਨੇ ਬੁਲਟ ਮੋਟਰਸਾਈਕਲ ਜਿੱਤਿਆ। ਦੂਸਰੀ ਕੁਸ਼ਤੀ ਵਿਚ ਹਰਮਨ ਆਲਮਗੀਰ ਤੇ ਆਕਾਸ਼ ਦਿੱਲੀ ਵਿਚਕਾਰ ਮੁਕਾਬਲਾ ਹੋਇਆ, ਜਿਸ ਦੌਰਾਨ ਹਰਮਨ ਆਲਮਗੀਰ ਨੇ ਸਪਲੈਂਡਰ ਮੋਟਰਸਾਈਕਲ ਜਿੱਤਿਆ। ਸਾਬੀ ਮਾਲੋ ਮਜਾਰਾ ਅਤੇ ਲਲਿਤ ਮਥੁਰਾ ਵਿਚਕਾਰ ਮੁਕਾਬਲੇ ਵਿਚ ਲਲਿਤ ਮਥੁਰਾ ਜੇਤੂ ਰਿਹਾ ਅਤੇ ਇਸੇ ਤਰ੍ਹਾਂ ਆਖਰੀ ਕੁਸ਼ਤੀ ਲਵਪ੍ਰੀਤ ਖੰਨਾ ਤੇ ਲਾਲੀ ਫਗਵਾੜਾ ਵਿਚਕਾਰ ਕਰਵਾਈ ਗਈ, ਜਿਸ ਵਿਚ ਲਾਲੀ ਫਗਵਾੜਾ ਜੇਤੂ ਰਿਹਾ, ਜਿਸ ਨੂੰ ਸੋਨੇ ਦੀ ਮੁੰਦਰੀ ਦੇ ਕੇ ਸਨਮਾਨਿਤ ਕੀਤਾ। ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਫਿਲੋਰ ਨੇ ਕੀਤੀ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਨੂੰ ਉੱਚਾ ਚੁੱਕਣ ਲਈ ਹਰ ਪਿੰਡ ‘ਚ ਸਟੇਡੀਅਮ ਅਤੇ ਓਪਨ ਜਿਮ ਬਣਾਏ ਜਾ ਰਹੇ ਹਨ ਤਾਂ ਕਿ ਸਾਡੀ ਆਉਣ ਵਾਲੀ ਪੀੜੀ ਖੇਡਾਂ ਨਾਲ ਜੁੜ ਸਕੇ। ਉਨ੍ਹਾਂ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ 5 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਕਲਾਕਾਰ ਆਤਮਾ ਬੁੱਢੇਵਾਲੀਆ ਦਾ ਰੰਗਾਰੰਗ ਪ੍ਰੋਗਰਾਮ ਵੀ ਕਰਵਾਇਆ। ਇਸ ਮੌਕੇ ਸਰਪੰਚ ਬਿਸ਼ਨਪਾਲ, ਸਤਿੰਦਰ ਕੌਰ ਚੇਅਰਪਰਸਨ ਬਲਾਕ ਸੰਮਤੀ, ਮਨਜੀਤ ਸਿੰਘ, ਗੁਰਜੀਤ ਸਿੰਘ, ਗੁਰਮੁਖ ਸਿੰਘ ਧਾਮੀ, ਮਨੋਹਰ ਲਾਲ, ਭਗਤ ਗੁਰਪ੍ਰੀਤ ਗੋਪੀ, ਸੇਵਾਦਾਰ ਗੁਰਦੀਪ ਸਿੰਘ ਦੀਪਾ, ਦੇਸ ਰਾਜ, ਧਨੀ ਰਾਮ, ਤਲਵਿੰਦਰ ਸਿੰਘ ਬਾਜਵਾ, ਜਿੰਦਰ ਸਿੰਘ ਬਾਜਵਾ, ਕੁਲਦੀਪ ਸਿੰਘ ਬਾਜਵਾ, ਗੁਰਮੁਖ ਸਿੰਘ, ਪਰਮਜੀਤ ਧਾਮੀ, ਰਣਜੀਤ ਸਿੰਘ ਕੰਗ, ਗੁਰਮੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਸਬਾ ਮਜਾਰੀ ਵਿਖੇ ਲੰਮੇ ਸਮੇਂ ਤੋਂ ਪੁਟ ਕੇ ਸੁੱਟੀ ਸੜਕ ਤੇ ਕੰਕਰੀਟ ਪਾਉਣ ਦਾ ਕੰਮ ਹੋਇਆ ਸ਼ੁਰੂ ਅਗਲੀ ਖ਼ਬਰ ਸੰਤ ਬਾਬਾ ਸਤਨਾਮ ਸਿੰਘ ਦੀ ਸਰਪ੍ਰਸਤੀ ਹੇਠ ਨੌਰਾ ਵਿਖੇ ਚੜ੍ਹਦੀ ਕਲਾ ਨਾਲ ਸੰਪੂਰਨ ਹੋਇਆ ਛੇਵਾਂ ਵਿਸ਼ੇਸ਼ ਗੁਰਮਤਿ ਸਮਾਗਮ
Ad Position 24