ਬਿਜਲੀ ਕੁਨੈਕਸ਼ਨ ਗੰਨਾ ਮਿੱਲ ਨਵਾਂਸ਼ਹਿਰ ਦਾ ਨਾਂਅ ਤਬਦੀਲ ਕਰਨ ਦੀ ਮੰਗ
ਨਵਾਂਸ਼ਹਿਰ, 7 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਅਤੇ ਕਲਚਰ ਸੋਸਾਇਟੀ ਪੰਜਾਬ ਅਤੇ ਪ੍ਰੈੱਸ ਸਕੱਤਰ ਮਿੱਲ ਮੁਲਾਜ਼ਮ ਯੂਨੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਯੂਨੀਅਨ ਦੇ ਆਗੂਆਂ ਨੇ ਐਸ. ਸੀ ਪਾਵਰਕੌਮ ਨਵਾਂਸ਼ਹਿਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਕਿ ਮਿੱਲ ਵਿਚ ਲੱਗੇ ਪਲਾਂਟ ਵਿੱਚ ਪ੍ਰਾਈਵੇਟ ਕੰਪਨੀ ਦਾ ਜੋ ਬਿਜਲੀ ਕੁਨੈਕਸ਼ਨ ਲੱਗਾ ਹੋਇਆ ਹੈ ਉਸ ਨੂੰ ਤਬਦੀਲ ਕਰਕੇ ਮਿੱਲ ਪ੍ਰਸ਼ਾਸਨ ਦੇ ਨਾਮ ਕੀਤਾ ਜਾਵੇ।
ਨਵਾਂਸ਼ਹਿਰ, 7 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਅਤੇ ਕਲਚਰ ਸੋਸਾਇਟੀ ਪੰਜਾਬ ਅਤੇ ਪ੍ਰੈੱਸ ਸਕੱਤਰ ਮਿੱਲ ਮੁਲਾਜ਼ਮ ਯੂਨੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਯੂਨੀਅਨ ਦੇ ਆਗੂਆਂ ਨੇ ਐਸ.ਸੀ ਪਾਵਰਕੌਮ ਨਵਾਂਸ਼ਹਿਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਕਿ ਮਿੱਲ ਵਿਚ ਲੱਗੇ ਪਲਾਂਟ ਵਿੱਚ ਪ੍ਰਾਈਵੇਟ ਕੰਪਨੀ ਦਾ ਜੋ ਬਿਜਲੀ ਕੁਨੈਕਸ਼ਨ ਲੱਗਾ ਹੋਇਆ ਹੈ ਉਸ ਨੂੰ ਤਬਦੀਲ ਕਰਕੇ ਮਿੱਲ ਪ੍ਰਸ਼ਾਸਨ ਦੇ ਨਾਮ ਕੀਤਾ ਜਾਵੇ। ਪਰ ਅਜੇ ਤੱਕ ਬਿਜਲੀ ਮਹਿਕਮੇ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸ ਸਬੰਧ ਵਿੱਚ ਅੱਜ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਹਰਦੀਪ ਸਿੰਘ ਤੇ ਹੋਰ ਕਿਸਾਨ ਆਗੂਆਂ ਨਾਲ ਮੁਲਾਜ਼ਮ ਯੂਨੀਅਨ ਦੇ ਪ੍ਰੈਸ ਸਕੱਤਰ ਅਮਰਜੀਤ ਸਿੰਘ ਕਰਨਾਣਾ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਅਗਰ ਉਕਤ ਮੰਗ ‘ਤੇ ਅਮਲ ਨਾ ਕੀਤਾ ਗਿਆ ਤਾਂ 9 ਅਕਤੂਬਰ ਨੂੰ ਕਿਸਾਨ ਯੂਨੀਅਨ ਅਤੇ ਮਿੱਲ ਮੁਲਾਜ਼ਮਾਂ ਦੀ ਯੂਨੀਅਨ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਦਫਤਰ ਨਵਾਂਸ਼ਹਿਰ ਅੱਗੇ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਬਲਜੀਤ ਸਿੰਘ, ਰਘੂ ਸ਼ਰਮਾ, ਸ਼ਾਮ ਲਾਲ, ਰੁਪਿੰਦਰ ਸਿੰਘ, ਸ਼ਾਮ ਸੁੰਦਰ ਅਤੇ ਮਿੱਲ ਮੁਲਾਜ਼ਮ ਸ਼ਾਮਲ ਸਨ।