13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

‘ਆਪ’ ਆਗੂ ਚੇਅਰਮੈਨ ਐਡਵੋਕੇਟ ਸੰਜੀਵ ਚੇਚੀ ਵਲੋਂ ਮਾਲੇਵਾਲ ਕੰਢੀ ’ਚ ਲੋਕ ਮਿਲਣੀ

ਟੱਪਰੀਆਂ ਖੁਰਦ, 12 ਅਕਤੂਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਐਡਵੋਕੇਟ ਸੰਜੀਵ ਚੇਚੀ ਵਲੋਂ ਬਲਾਕ ਸੜੋਆ ਦੇ ਪਿੰਡ ਮਾਲੇਵਾਲ ਕੰਢੀ ਵਿਖੇ ਜਸਪਾਲ ਭਾਟੀਆ ਦੇ ਘਰ ਲੋਕ ਮਿਲਣੀ ਪ੍ਰੋਗਰਾਮ ਕੀਤਾ। ਇਸ ਮਿਲਣੀ ਦੌਰਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸੰਜੀਵ ਚੇਚੀ ਨੇ ਪਿੰਡ ਵਾਸੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੀਤੇ ਜਾ ਰਹੇ ਰਿਕਾਰਡ ਤੋੜ ਲੋਕ ਭਲਾਈ ਦੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

Ad Position 21
No active advertisement
ਅਜੀਤ ਡੈਸਕ 13-10-2026
ਟੱਪਰੀਆਂ ਖੁਰਦ, 12 ਅਕਤੂਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਐਡਵੋਕੇਟ ਸੰਜੀਵ ਚੇਚੀ ਵਲੋਂ ਬਲਾਕ ਸੜੋਆ ਦੇ ਪਿੰਡ ਮਾਲੇਵਾਲ ਕੰਢੀ ਵਿਖੇ ਜਸਪਾਲ ਭਾਟੀਆ ਦੇ ਘਰ ਲੋਕ ਮਿਲਣੀ ਪ੍ਰੋਗਰਾਮ ਕੀਤਾ। ਇਸ ਮਿਲਣੀ ਦੌਰਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸੰਜੀਵ ਚੇਚੀ ਨੇ ਪਿੰਡ ਵਾਸੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੀਤੇ ਜਾ ਰਹੇ ਰਿਕਾਰਡ ਤੋੜ ਲੋਕ ਭਲਾਈ ਦੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਪਿੰਡ ਵਾਸੀਆਂ ਨੇ ਆਪਣੀਆਂ ਮੁਸ਼ਕਿਲਾਂ, ਰੋਜ਼ਾਨਾ ਦੀਆਂ ਲੋੜਾਂ ਤੇ ਪਿੰਡਾਂ ਦੇ ਵਿਕਾਸ ਨਾਲ ਸੰਬੰਧਤ ਅਹਿਮ ਸੁਝਾਅ ਪੇਸ਼ ਕੀਤੇ, ਜਿਨ੍ਹਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਤੇ ਪਹਿਲ ਦੇ ਅਧਾਰ ’ਤੇ ਜਲਦੀ ਹੱਲ ਕਰਨ ਦਾ ਪੱਕਾ ਭਰੋਸਾ ਦਿੱਤਾ। ਇਸ ਦੌਰਾਨ ਪਿੰਡ ਦੇ ਮੁਹਤਬਰਾਂ ਵਲੋਂ ਚੇਅਰਮੈਨ ਐਡਵੋਕੇਟ ਸੰਜੀਵ ਚੇਚੀ ਅਤੇ ਪਹੁੰਚੇ ਹੋਏ ਪ੍ਰਮੁੱਖ ਆਗੂਆਂ ਦਾ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਜਸਪਾਲ ਭਾਟੀਆ, ਹਰਵਿੰਦਰ ਭਾਟੀਆ, ਸਰਪੰਚ ਰਾਮ ਸਰੂਪ ਭੂੰਬਲਾ, ਜਸਪਾਲ ਕਾਲਾ ਪ੍ਰਧਾਨ, ਮਦਨ ਲਾਲ, ਸੱਤਪਾਲ ਫੌਜੀ, ਧਰਮ ਚੰਦ ਪੰਚ, ਬਲਬੀਰ ਚੰਦ, ਸੱਤਪਾਲ ਮੁੰਡਣ, ਹਰਨਾਮ ਦਾਸ, ਪ੍ਰਕਾਸ਼ ਭੂੰਬਲਾ, ਗੁਰਦਾਸ, ਓਮੀ ਭਗਤ, ਗੁਰਮੇਲ ਚੰਦ, ਪਵਨ ਕੁਮਾਰ, ਸੇਠੀ ਭੂੰਬਲਾ, ਰਾਮ ਸਰੂਪ ਫੌਜੀ, ਗੁਰਦੇਵ ਸਿੰਘ, ਰਾਮਸ਼ਰਨ ਚੇਚੀ, ਗੁਰਦਿਆਲ ਠੇਕੇਦਾਰ, ਰਾਮਜੀਦਾਸ, ਸੁਰੇਸ਼ ਕੁਮਾਰ, ਨੀਟੂ ਪੰਜਾਬ ਪੁਲਿਸ, ਹਰਮੇਸ਼ ਲਾਲ ਭੂੰਬਲਾ, ਸੁਰਿੰਦਰ ਭਾਟੀਆ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਗਰੇਵਾਲ ਵਲੋਂ ਛਿੰਝ ਮੇਲੇ ਵਾਸਤੇ ਪ੍ਰਬੰਧਕਾਂ ਨੂੰ 1 ਲੱਖ ਰੁਪਏ ਦੀ ਰਾਸ਼ੀ ਭੇਟ ਅਗਲੀ ਖ਼ਬਰ ਮਹਿਤਪੁਰ ਉਲੱਦਣੀ ਵਿਖੇ ਨੌਵਾਂ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ
Ad Position 24