ਪੁਸਤਕ ‘ਸਾਡਾ ਨਵਾਂਸ਼ਹਿਰ’ ਦਾ ਨਵਾਂ ਐਡੀਸ਼ਨ ਪੰਜਾਬੀ ਤੇ ਅੰਗਰੇਜ਼ੀ ਵਿਚ ਹੋਵੇਗਾ ਪ੍ਰਕਾਸ਼ਿਤ
ਨਵਾਂਸ਼ਹਿਰ, 12 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਰਾਹੀਂ ਜ਼ਿਲ੍ਹਾ ਲਾਇਬ੍ਰੇਰੀ ਬਾਰਾਂਦਰੀ ਬਾਗ਼ ਨਵਾਂਸ਼ਹਿਰ ਲਈ ਦੀਦਾਰ ਸਿੰਘ ਸ਼ੇਤਰਾ ਵਲੋਂ ਜੇ. ਬੀ.
ਨਵਾਂਸ਼ਹਿਰ, 12 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਰਾਹੀਂ ਜ਼ਿਲ੍ਹਾ ਲਾਇਬ੍ਰੇਰੀ ਬਾਰਾਂਦਰੀ ਬਾਗ਼ ਨਵਾਂਸ਼ਹਿਰ ਲਈ ਦੀਦਾਰ ਸਿੰਘ ਸ਼ੇਤਰਾ ਵਲੋਂ ਜੇ. ਬੀ. ਗੋਇਲ ਰਚਿਤ ਪੁਸਤਕ ‘ਸਾਹਿਤ ਸੰਜੀਵਨੀ’ ਤੇ ਸੰਪਾਦਿਤ ਪੁਸਤਕ ‘ਸਾਡਾ ਨਵਾਂਸ਼ਹਿਰ’ ਤੇ ‘ਜਸਵੰਤ ਸਿੰਘ ਕੰਵਲ’ ਦੇ ਸਾ਼ਹਕਾਰ ਨਾਵਲਾਂ ਦਾ ਸੈੱਟ ਅਤੇ ਹੋਰ ਪੁਸਤਕਾਂ ਭੇਟ ਕੀਤੀਆਂ ਗਈਆਂ। ਔਲਖ ਨੇ ਦੀਦਾਰ ਸਿੰਘ ਸ਼ੇਤਰਾ ਵਲੋਂ ਕਿਤਾਬਾਂ ਦਾ ਲੰਗਰ ਪ੍ਰਾਜੈਕਟ ਦੀ ਪ੍ਰਸੰਸਾ ਕੀਤੀ। ਇਸ ਮੌਕੇ ਉਨ੍ਹਾਂ ਸਾਡਾ ਨਵਾਂਸ਼ਹਿਰ ਦਾ ਨਵਾਂ ਸੰਸਕਰਨ ਪੰਜਾਬੀ ਤੇ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਕਰਨ ਲਈ ਵੀ ਕਿਹਾ। ਦੀਦਾਰ ਸਿੰਘ ਸ਼ੇਤਰਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਹੁਣ ਤੱਕ ‘ਸਾਹਿਤ ਸੰਜੀਵਨੀ’ ਅਤੇ ‘ਜਸਵੰਤ ਸਿੰਘ ਕੰਵਲ’ ਦੇ ਸ਼ਾਹਕਾਰ ਨਾਵਲਾਂ ਅਤੇ ਦੂਸਰੇ ਲੇਖਕਾਂ ਦੀਆਂ ਇਕ ਲੱਖ ਰੁਪਏ ਤੋਂ ਵੱਧ ਮੁੱਲ ਦੀਆਂ ਪੁਸਤਕਾਂ ਸਾਹਿਤ ਪ੍ਰੇਮੀਆਂ, ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਵੰਡੀਆਂ ਜਾ ਚੁੱਕੀਆਂ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਅਗਲੇ ਦਿਨਾਂ ਵਿਚ ‘ਸਾਡਾ ਨਵਾਂਸ਼ਹਿਰ’ ਦਾ ਸੋਧਿਆ ਹੋਇਆ ਰੂਪ ਅੱਜ ਦੀਆਂ ਜ਼ਿਲ੍ਹੇ ਨੂੰ ਪ੍ਰਾਪਤ ਅਧੁਨਿਕ ਸਹੂਲਤਾਂ ਭਰਪੂਰ ਜਾਣਕਾਰੀ ਸਹਿਤ ਪੁਸਤਕ ਪੰਜਾਬੀ ਤੇ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਕਰਨ ਹਿੱਤ ਕੰਮ ਆਰੰਭ ਕਰ ਦਿੱਤਾ ਜਾਵੇਗਾ। ਇਸ ਮੌਕੇ ਅਦਬੀ ਮਹਿਕ ਦੇ ਸੰਪਾਦਕ ਸਤਪਾਲ ਸਾਹਲੋਂ ਤੇ ਮੈਡਮ ਅਨੂਪ ਰਾਣੀ ਲਾਇਬ੍ਰੇਰੀਅਨ ਜ਼ਿਲ੍ਹਾ ਲਾਇਬ੍ਰੇਰੀ ਬਾਰਾਂਦਰੀ ਬਾਗ਼ ਵੀ ਹਾਜ਼ਰ ਸਨ।