14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸਰਕਾਰੀ ਆਈ.ਟੀ.ਆਈ. ਸਾਹਿਬਾ ਵਿਖੇ ਕਰਵਾਇਆ ਮੈਂਟਰਸ਼ਿਪ ਗੈਸਟ ਲੈਕਚਰ

ਮਜਾਰੀ/ਸਾਹਿਬਾ, 14 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸਾਹਿਬਾ ਵਿਖੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਪ੍ਰਦਰਸ਼ਨ ਨੂੰ ਉੱਚਾ ਚੁੱਕਣ ਅਤੇ ਤੇਜ਼ੀ ਨਾਲ ਵਿਕਸਿਤ ਕਰਨਾ ਪ੍ਰੋਗਰਾਮ ਤਹਿਤ ਇੱਕ ਵਿਸ਼ੇਸ਼ ਮੈਂਟਰਸ਼ਿਪ ਗੈਸਟ ਲੈਕਚਰ ਕਰਵਾਇਆ ਗਿਆ। ਇਸ ਮੌਕੇ ਹਿਤੇਸ਼ ਕੁਮਾਰ ਗੁਲਾਟੀ ਵੱਲੋਂ ਸਰਕਾਰੀ ਆਈ.

Ad Position 21
No active advertisement
ਅਜੀਤ ਡੈਸਕ 15-10-2026
ਮਜਾਰੀ/ਸਾਹਿਬਾ, 14 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸਾਹਿਬਾ ਵਿਖੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਪ੍ਰਦਰਸ਼ਨ ਨੂੰ ਉੱਚਾ ਚੁੱਕਣ ਅਤੇ ਤੇਜ਼ੀ ਨਾਲ ਵਿਕਸਿਤ ਕਰਨਾ ਪ੍ਰੋਗਰਾਮ ਤਹਿਤ ਇੱਕ ਵਿਸ਼ੇਸ਼ ਮੈਂਟਰਸ਼ਿਪ ਗੈਸਟ ਲੈਕਚਰ ਕਰਵਾਇਆ ਗਿਆ। ਇਸ ਮੌਕੇ ਹਿਤੇਸ਼ ਕੁਮਾਰ ਗੁਲਾਟੀ ਵੱਲੋਂ ਸਰਕਾਰੀ ਆਈ.ਟੀ.ਆਈ ਸਾਹਿਬਾ ਵਿਖੇ ਪਹੁੰਚ ਕੇ ਸਿਖਿਆਰਥੀਆਂ ਨੂੰ ਐਮ.ਐਸ.ਐਮ.ਈ ਖੇਤਰ, ਉਦਮਸ਼ੀਲਤਾ, ਸਵੈ-ਰੋਜ਼ਗਾਰ, ਕਾਰੋਬਾਰ ਦੇ ਮੌਕਿਆਂ ਅਤੇ ਉਦਯੋਗਿਕ ਵਿਕਾਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਆਪਣੇ ਤਕਨੀਕੀ ਹੁਨਰਾਂ ਦੀ ਸਹੀ ਵਰਤੋਂ ਕਰਦੇ ਹੋਏ ਭਵਿੱਖ ਵਿੱਚ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਸਿਖਿਆਰਥੀਆਂ ਨੇ ਵੀ ਉਤਸ਼ਾਹ ਨਾਲ ਭਾਗ ਲੈਂਦਿਆਂ ਸਵੈ-ਰੋਜ਼ਗਾਰ ਨਾਲ ਸਬੰਧਤ ਸਵਾਲ ਪੁੱਛੇ। ਇਸ ਮੌਕੇ ਪ੍ਰਿੰਸੀਪਲ ਹਰਵਿੰਦਰ ਲਾਲ, ਸੀਨੀਅਰ ਸਹਾਇਕ ਬਲਬੀਰ ਰਾਮ, ਜਸਵਿੰਦਰ ਸਿੰਘ, ਟ੍ਰੇਨਿੰਗ ਅਫ਼ਸਰ ਸਤੀਸ਼ ਕੁਮਾਰ ਅਤੇ ਸੁਖਵਿੰਦਰ ਸਿੰਘ, ਸੌਰਭ ਕੁਮਾਰ, ਕੁਲਵਿੰਦਰ ਸਿੰਘ, ਡੀਜ਼ਲ ਮਕੈਨਿਕ ਇੰਸਟ੍ਰਕਟਰ ਮੋਹਿਤ ਕੁਮਾਰ ਅਤੇ ਯਸ਼ਪਾਲ ਕਟਾਰੀਆ, ਇੰਸਟ੍ਰਕਟਰ ਦਵਿੰਦਰ ਕੁਮਾਰ ਅਤੇ ਆਟੋ ਮਕੈਨਿਕ ਇੰਸਟ੍ਰਕਟਰ ਰਾਹੁਲ ਚੌਧਰੀ ਸਮੇਤ ਸੰਸਥਾ ਦਾ ਸਟਾਫ਼ ਹਾਜ਼ਰ ਰਿਹਾ।
Ad Position 22
No active advertisement
ਪਿਛਲੀ ਖ਼ਬਰ ਪਰਮਜੀਤ ਸਿੰਘ ਪੰਮਾ ਵਲੋਂ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਅਗਲੀ ਖ਼ਬਰ ਗਰਚਾ ਦੇ ਸੱਦੇ ’ਤੇ ਕੰਗ ਵੱਲੋਂ ਸਮਾਰਟ ਸਕੂਲ ਸੱਲ੍ਹ ਕਲਾਂ ਦਾ ਦੌਰਾ
Ad Position 24