ਰਾਜਾ ਸਾਹਿਬ ਦੀ ਬਰਸੀ ਨੂੰ ਸਮਰਪਿਤ ਪਹਿਲਾ ਸਪੀਚ ਤੇ ਹੇਅਰਿੰਗ ਕੈਂਪ ਲਗਾਇਆ
ਗੁਣਾਚੌਰ, 14 ਅਕਤੂਬਰ (ਅਮਰੀਕ ਕਟਾਰੀਆ)-ਬੰਗਾ-ਮੁਕੰਦਪੁਰ ਰੋਡ ’ਤੇ ਸਥਿਤ ਓਮ ਸਪੀਚ ਤੇ ਹੇਅਰਿੰਗ ਕਲੀਨਿਕ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਬਰਸੀ ਨੂੰ ਸਮਰਪਿਤ ਪਹਿਲਾ ਸਪੀਚ ਅਤੇ ਹੇਅਰਿੰਗ ਕੈਂਪ ਮੁੱਖ ਮਾਰਗ ਪਿੰਡ ਪੂਨੀਆ ਵਿਖੇ ਲਗਾਇਆ। ਕੈਂਪ ਦਾ ਉਦਘਾਟਨ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ.
ਗੁਣਾਚੌਰ, 14 ਅਕਤੂਬਰ (ਅਮਰੀਕ ਕਟਾਰੀਆ)-ਬੰਗਾ-ਮੁਕੰਦਪੁਰ ਰੋਡ ’ਤੇ ਸਥਿਤ ਓਮ ਸਪੀਚ ਤੇ ਹੇਅਰਿੰਗ ਕਲੀਨਿਕ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਬਰਸੀ ਨੂੰ ਸਮਰਪਿਤ ਪਹਿਲਾ ਸਪੀਚ ਅਤੇ ਹੇਅਰਿੰਗ ਕੈਂਪ ਮੁੱਖ ਮਾਰਗ ਪਿੰਡ ਪੂਨੀਆ ਵਿਖੇ ਲਗਾਇਆ। ਕੈਂਪ ਦਾ ਉਦਘਾਟਨ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵਲੋਂ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਇਲਾਕੇ ਨੂੰ ਇਸ ਕਲੀਨਿਕ ਦੀ ਬਹੁਤ ਵੱਡੀ ਲੋੜ ਸੀ। ਉਨ੍ਹਾਂ ਮੁੱਕਲ ਸੁੰਡਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਡਾਕਟਰੀ ਪੇਸ਼ੇ ਦੀ ਇੱਜਤ ਬਰਕਰਾਰ ਰੱਖਦਿਆਂ, ਲੋਕਾਂ ਦੀ ਇਮਾਨਦਾਰੀ ਨਾਲ ਤੇ ਸੱਚੇ ਦਿਲੋਂ ਸੇਵਾ ਕਰਨ ਦਾ ਆਪਣਾ ਫਰਜ਼ ਨਿਭਾਉਣਾ ਹੈ। ਕੈਂਪ ਵਿਚ ਨੱਕ, ਕੰਨ ਅਤੇ ਗਲੇ ਦੀ ਜਾਂਚ ਮੁਫਤ ਕੀਤੀ ਗਈ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਵਿਚ 100 ਕਰੀਬ ਮਰੀਜ਼ਾਂ ਨੇ ਆਪਣੀ ਜਾਂਚ ਕਰਵਾ ਕੇ ਮੁਫਤ ਦਵਾਈਆਂ ਪ੍ਰਾਪਤ ਕੀਤੀਆਂ। ਇਸ ਸੰਬੰਧੀ ਓਮ ਸਪੀਚ ਤੇ ਹੇਅਰਿੰਗ ਕਲੀਨਿਕ ਦੇ ਮੁਖੀ ਡਾਕਟਰ ਮੁੱਕਲ ਸੁੰਡਾ ਨੇ ਆਪਣੀ ਕਲੀਨਿਕ ਵਲੋਂ ਗੁਲਦਾਸਤਾ ਭੇਟ ਕੀਤਾ ਅਤੇ ਕਲੀਨਿਕ ਵਿਖੇ ਪਹੁੰਚਣ ’ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ। ਕੈਂਪ ਦੌਰਾਨ ਆਏ ਹੋਏ ਮਰੀਜ਼ਾਂ ਲਈ ਚਾਹ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਹਣ ਲਾਲ ਢੰਡਾ, ਹਲਕਾ ਇੰਚਾਰਜ ਪਵਨਜੀਤ ਸਿੰਘ ਸਿੱਧੂ, ਠੇਕੇਦਾਰ ਓਮ ਨਾਥ ਭਰੋਮਾਜ਼ਾਰਾ , ਪ੍ਰਦੀਪ ਸੁੰਡਾ, ਨਵਕਾਂਤ, ਮਨੀਸ਼ ਕੁਮਾਰ ਬੰਗਾ, ਅਮਨ ਕੌਰ ਬਲਵਿੰਦਰ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਕਲੀਨਿਕ ਦੇ ਮਾਲਕ ਮੁੱਕਲ ਸੁੰਡਾ ਨੇ ਸਫਲਤਾ ਪੂਰਵਕ ਕੈਂਪ ਲਗਾਉਣ ਤੋਂ ਬਾਅਦ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹੋ ਜਿਹੇ ਹੋਰ ਕੈਂਪ ਲਾਕੇ ਲੋਕਾਂ ਦੀ ਸੇਵਾ ਕੀਤੀ ਜਾਵੇਗੀ।