ਜ਼ਿਲ੍ਹੇ ’ਚ ਵੱਖ-ਵੱਖ ਜਥੇਬੰਦੀਆਂ ਵਲੋਂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ’ਚ ਵਿਸ਼ਾਲ ਧਰਨੇ ਤੇ ਰੋਸ ਮਾਰਚ
ਕਾਠਗੜ੍ਹ, 15 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਬੰਦ ਦੀ ਕਾਲ ਤਹਿਤ ਟੋਲ ਪਲਾਜ਼ਾ ਬੱਛੂਆਂ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਟੋਲ ਨੂੰ 4 ਘੰਟੇ ਲਈ ਪੂਰੀ ਤਰ੍ਹਾਂ ਫ੍ਰੀ ਰੱਖਿਆ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਬਲਾਕ ਸੰਮਤੀ ਚੇਅਰਮੈਨ ਨਾਨਕ ਸਿੰਘ ਜੰਡੀ, ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਵਿੱਕੀ ਚੌਧਰੀ ਕਾਠਗੜ੍ਹ, ਐਸ.
ਕਾਠਗੜ੍ਹ, 15 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਬੰਦ ਦੀ ਕਾਲ ਤਹਿਤ ਟੋਲ ਪਲਾਜ਼ਾ ਬੱਛੂਆਂ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਟੋਲ ਨੂੰ 4 ਘੰਟੇ ਲਈ ਪੂਰੀ ਤਰ੍ਹਾਂ ਫ੍ਰੀ ਰੱਖਿਆ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਬਲਾਕ ਸੰਮਤੀ ਚੇਅਰਮੈਨ ਨਾਨਕ ਸਿੰਘ ਜੰਡੀ, ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਵਿੱਕੀ ਚੌਧਰੀ ਕਾਠਗੜ੍ਹ, ਐਸ. ਸੀ. ਸੈੱਲ ਦੇ ਚੇਅਰਮੈਨ ਜਤਿੰਦਰ ਧੌਲ, ਧਰਮਪਾਲ ਭਰਥਲਾ ਸਾਬਕਾ ਚੇਅਰਮੈਨ, ਦੇਸ ਰਾਜ ਹੱਕਲਾ, ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਪ੍ਰਵੇਸ਼ ਖੋਸਲਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲ ਮਾਜਰਾ ਅਤੇ ਜ਼ਿਲ੍ਹਾ ਬੁਲਾਰਾ ਸੁਰਿੰਦਰ ਸ਼ਿੰਦਾ ਰੈਲ ਮਾਜਰਾ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਲਾਕੇ ਵਿਚ ਸਾਂਝੇ ਪਲੇਟਫਾਰਮ ਦੀ ਅਹਿਮ ਲੋੜ ਹੈ। ਜਦੋਂ ਤੱਕ ਸਾਰੀਆਂ ਇਨਸਾਫ ਪਸੰਦ ਧਿਰਾਂ ਇਕ ਮੰਚ ‘ਤੇ ਇਕੱਠੀਆਂ ਨਹੀਂ ਹੁੰਦੀਆਂ, ਉਦੋਂ ਤੱਕ ਨਸ਼ਾ ਤਸਕਰਾਂ ਦਾ ਲੱਕ ਨਹੀਂ ਟੁੱਟੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਲੜਾਈ ਕਿਸੇ ਇਕ ਪਾਰਟੀ ਦੀ ਨਹੀਂ, ਸਗੋਂ ਪੂਰੇ ਪੰਜਾਬ ਦੀ ਹੈ। ਜਦੋਂ ਤੱਕ ਨਸ਼ਾ ਤਸਕਰਾਂ ਖ਼ਿਲਾਫ਼ ਸਖਤ ਕਾਰਵਾਈ ਨਹੀਂ ਹੁੰਦੀ, ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਨਹੀਂ ਮਿਲਦੀ ਅਤੇ ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਐਸ . ਪੀ. ਤੇ ਐਸ. ਪੀ.-ਡੀ ਹਰਿੰਦਰ ਸਿੰਘ ਮਾਨ, ਡੀ. ਐਸ. ਪੀ.-ਡੀ ਜਤਿੰਦਰ ਚੌਹਾਨ, ਐਸ. ਐਚ. ਓ. ਇੰਸਪੈਕਟਰ ਕਮਲ ਤਨੇਜਾ ਕਾਠਗੜ੍ਹ ਭਾਰੀ ਪੁਲਿਸ ਫੋਰਸ ਨਾਲ ਮੌਜੂਦ ਸਨ। ਇਸ ਮੌਕੇ ਜਸਵਿੰਦਰ ਸਿੰਘ ਭਾਟੀਆ ਆਸਰੋਂ, ਜਗਤਾਰ ਖਾਨ, ਹਰਵਿੰਦਰ ਸਿੰਘ ਰਾਜੂ ਪੰਚ, ਪ੍ਰਿੰਸ ਪਵਾਰ, ਹਰਨੇਕ ਸਿੰਘ ਫੌਜੀ, ਅਰਜੁਨ ਸਿੰਘ, ਮੇਜਰ ਸਿੰਘ, ਸੋਨੂੰ ਮਾਣੇਵਾਲ, ਕੁਲਵਿੰਦਰ ਮੰਡ, ਹਰਦੀਪ ਸਿੰਘ ਰੈਲਮਾਜਰਾ, ਸੁਭਾਸ਼ ਭਾਟੀਆ, ਬਲਵੀਰ ਸਿੰਘ, ਸੱਤਪਾਲ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ ਮਾਜਰਾ ਜੱਟਾਂ, ਅਵਤਾਰ ਸਿੰਘ ਤਾਰੀ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਮਨੋਹਰ ਲਾਲ, ਵਿੱਕੀ ਬਾਂਠ ਟਰੱਕ ਯੂਨੀਅਨ, ਲਖਵੀਰ ਸਿੰਘ ਮਹਿਮੂਦਪੁਰ, ਬਲਦੇਵ ਰਾਜ ਭੋਲੇਵਾਲ, ਨਰੇਸ਼ ਰੱਤੇਵਾਲ, ਹਰਸ਼ ਰੱਤੇਵਾਲ, ਅਮਰਜੀਤ ਸਿੰਘ ਸਾਬਕਾ ਸਰਪੰਚ, ਹੰਸ ਰਾਜ ਰੈਲ ਮਾਜਰਾ, ਤਰਲੋਚਨ ਸਿੰਘ, ਦਰਸ਼ਨ ਸਿੰਘ, ਪੰਮਾ ਬਾਜਵਾ ਰੈਲ ਮਾਜਰਾ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।