17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਰੱਤੇਵਾਲ ਤੋਂ ਬਲਾਚੌਰ ਜਾਣ ਵਾਲੀ ਸੜਕ ਦਾ ਨਿਰਮਾਣ ਹੋਣ ਕਾਰਨ ਰਸਤਾ ਕੀਤਾ ਬੰਦ

ਰੱਤੇਵਾਲ, 16 ਅਕਤੂਬਰ (ਅਸ਼ੋਕ ਕੁਮਾਰ ਲੀਲ)-ਮੇਨ ਚੌਕ ਰੱਤੇਵਾਲ ਤੋਂ ਬਲਾਚੌਰ ਸਾਈਡ ਨੂੰ ਜਾਣ ਵਾਲੀ ਸੜਕ ’ਤੇ ਕੰਮ ਚੱਲ ਰਿਹਾ ਹੈ, ਜਿਸ ਕਾਰਨ ਮੇਨ ਚੌਕ ਰੱਤੇਵਾਲ ਤੋਂ ਰਾਸਤਾ ਬੰਦ ਕਰ ਦਿੱਤਾ। ਰੱਤੇਵਾਲ ਤੋਂ ਬਲਾਚੌਰ ਜਾਣ ਵਾਲੇ ਰਾਹਗੀਰਾਂ ਲਈ ਕੋਈ ਵੀ ਸੰਕੇਤਕ ਚਿੰਨ ਨਹੀਂ ਲਗਾਏ ਗਏ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 17-10-2026
ਰੱਤੇਵਾਲ, 16 ਅਕਤੂਬਰ (ਅਸ਼ੋਕ ਕੁਮਾਰ ਲੀਲ)-ਮੇਨ ਚੌਕ ਰੱਤੇਵਾਲ ਤੋਂ ਬਲਾਚੌਰ ਸਾਈਡ ਨੂੰ ਜਾਣ ਵਾਲੀ ਸੜਕ ’ਤੇ ਕੰਮ ਚੱਲ ਰਿਹਾ ਹੈ, ਜਿਸ ਕਾਰਨ ਮੇਨ ਚੌਕ ਰੱਤੇਵਾਲ ਤੋਂ ਰਾਸਤਾ ਬੰਦ ਕਰ ਦਿੱਤਾ। ਰੱਤੇਵਾਲ ਤੋਂ ਬਲਾਚੌਰ ਜਾਣ ਵਾਲੇ ਰਾਹਗੀਰਾਂ ਲਈ ਕੋਈ ਵੀ ਸੰਕੇਤਕ ਚਿੰਨ ਨਹੀਂ ਲਗਾਏ ਗਏ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲਾਚੌਰ ਤੋਂ ਰੱਤੇਵਾਲ ਸਾਇਡ ਆਉਣ ਵਾਲਿਆਂ ਲਈ ਇਕ ਮਾਤਰ ਰਸਤਾ ਜੱਟ ਮਾਜਰੀ ਤੋਂ ਹੋ ਕੇ ਸਤਲੋਕ ਧਾਮ ਵਾਲੇ ਪੁਲ ਤੋਂ ਹੋ ਕੇ ਕਾਠਗੜ੍ਹ ਨੂੰ ਕੱਢਿਆ ਜਾ ਸਕਦਾ ਸੀ ਪਰ ਉਹ ਰੋਡ ਵੀ ਤਕਰੀਬਨ ਤਿੰਨ ਮਹੀਨਿਆਂ ਤੋਂ ਪੁੱਟਿਆ ਪਿਆ ਹੈ। ਜਿਸ ’ਤੇ ਸਿਰਫ ਦੋ ਤਿੰਨ ਮਜ਼ਦੂਰ ਹੀ ਲੱਗੇ ਹੋਏ ਹਨ, ਜੋ ਕਿ ਕਾਫੀ ਲੰਮੇ ਸਮੇਂ ਤੋਂ ਸਿਰਫ ਸੀਵਰੇਜ ਲਾਈਨ ਦੀਆਂ ਹੌਦੀਆਂ ਦਾ ਹੀ ਕੰਮ ਹੋ ਰਿਹਾ ਹੈ। ਬਲਾਚੌਰ ਤੋਂ ਰੱਤੇਵਾਲ ਸਾਈਡ ਨੂੰ ਆਉਣ ਵਾਲੇ ਕਈ ਮੁਸਾਫਰ ਖੱਡ ਵਿਚੋਂ ਹੋ ਕੇ ਲੰਘ ਰਹੇ ਹਨ, ਜਿਨ੍ਹਾਂ ਵਿਚ ਦੋ ਪਹੀਆ ਵਾਹਨ ਬੜੀ ਮੁਸ਼ਕਿਲ ਨਾਲ ਲੰਘਦੇ ਹਨ ਅਤੇ ਕਈ ਅਣਜਾਣ ਵਿਅਕਤੀ ਇਸ ਖੱਡ ਵਿਚ ਆਪਣੀਆਂ ਗੱਡੀਆਂ ਫਸਾ ਬੈਠੇ, ਜਿਨ੍ਹਾਂ ਨੂੰ ਟਰੈਕਟਰ ਦੀ ਮਦਦ ਨਾਲ ਕੱਢਿਆ। ਇਕ ਪਾਸੇ ਜਿਥੇ ਲੋਕਾਂ ਵਿਚ ਸੜਕ ਬਣਨ ਦੀ ਖੁਸ਼ੀ ਹੈ ਦੂਜੇ ਪਾਸੇ ਜੋ ਲੋਕ ਰਾਸਤੇ ਨੂੰ ਪੂਰਨ ਤੌਰ ’ਤੇ ਬੰਦ ਕੀਤੇ ਜਾਣ ਸੰਬੰਧੀ ਵੀ ਕਾਫੀ ਖੱਜਲ ਖੁਆਰ ਹੋ ਰਹੇ ਹਨ, ਜਿਨ੍ਹਾਂ ਲਈ ਪ੍ਰਸ਼ਾਸਨ ਤੇ ਠੇਕੇਦਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਸੀ। ਲੋਕਾਂ ਦੀ ਸਹੂਲਤ ਲਈ ਨਾ ਹੀ ਕੋਈ ਸੰਕੇਤਕ ਚਿੰਨ੍ਹ ਲਗਾਇਆ ਗਿਆ। ਸੜਕ ਬਣਨ ਤੱਕ ਇਹ ਰਾਸਤਾ ਕੁਝ ਦਿਨ ਲਈ ਬੰਦ ਰਹੇਗਾ। ਜਿਸ ਕਾਰਨ ਲੋਕਾਂ ਨੂੰ ਅਪੀਲ ਹੈ ਕਿ ਉਹ ਬਲਾਚੌਰ ਸਾਈਡ ਤੋਂ ਜੱਟ ਮਾਜਰੀ ਸਾਈਡ ਤੋਂ ਹੋ ਕੇ ਡਾ. ਅੰਬੇਡਕਰ ਨਗਰ ਦੀ ਗਲੀ ਵਿਚੋਂ ਲੰਘ ਕੇ ਕਾਠਗੜ੍ਹ ਕਲਾਰ ਨਿੱਘੀ ਸਾਈਡ ਨੂੰ ਜਾਣ। ਜਦੋਂ ਤੱਕ ਰਾਸਤਾ ਬੰਦ ਰਹਿੰਦਾ ਹੈ ਉਦੋਂ ਤੱਕ ਗ੍ਰਾਮ ਪੰਚਾਇਤ ਤੇ ਠੇਕੇਦਾਰ ਨੂੰ ਇਸ ਸਬੰਧੀ ਸੰਕੇਤਕ ਚਿੰਨ੍ਹ ਲਗਾਉਣ ਦੀ ਅਤਿ ਜ਼ਰੂਰਤ ਹੈ।
Ad Position 22
No active advertisement
ਪਿਛਲੀ ਖ਼ਬਰ ਸੰਦੀਪ ਭਾਟੀਆ ਸੋਨੂੰ ਆਦੋਆਣਾ ਡੇਰਾ ਬਾਬਾ ਸਰਵਣ ਦਾਸ ਬਾਉੜੀ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਲੈਂਟਰ ਪਾਉਣ ਜਾਂਦੀ ਮਸ਼ੀਨ ਦਾ ਸੜਕ ’ਤੇ ਖੁੱਲ੍ਹਿਆ ਟਾਇਰ
Ad Position 24