17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਫਰਾਲਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ’ਤੇ

ਕਟਾਰੀਆਂ, 16 ਅਕਤੂਬਰ (ਪ੍ਰੇਮੀ ਸੰਧਵਾਂ)-ਪਿੰਡ ਫਰਾਲਾ ਦੇ ਸਵਾਮੀ ਗਿਆਨਪੁਰੀ ਖੇਡ ਸਟੇਡੀਅਮ ਵਿਖੇ ਸਰਬ ਧਰਮ ਮਹਾਂ ਸਭਾ ਫਰਾਲਾ ਵਲੋਂ ਨਗਰ ਪੰਚਾਇਤ, ਐਨ. ਆਰ.

Ad Position 21
No active advertisement
ਅਜੀਤ ਡੈਸਕ 17-10-2026
ਕਟਾਰੀਆਂ, 16 ਅਕਤੂਬਰ (ਪ੍ਰੇਮੀ ਸੰਧਵਾਂ)-ਪਿੰਡ ਫਰਾਲਾ ਦੇ ਸਵਾਮੀ ਗਿਆਨਪੁਰੀ ਖੇਡ ਸਟੇਡੀਅਮ ਵਿਖੇ ਸਰਬ ਧਰਮ ਮਹਾਂ ਸਭਾ ਫਰਾਲਾ ਵਲੋਂ ਨਗਰ ਪੰਚਾਇਤ, ਐਨ. ਆਰ. ਆਈਜ਼ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 20 ਅਕਤੂਬਰ ਨੂੰ ਦੁਸਹਿਰੇ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਸਭਾ ਦੇ ਉਪ ਪ੍ਰਧਾਨ ਬਲਵੀਰ ਸਿੰਘ ਬਾਲੀ ਅਟਵਾਲ, ਕੈਸ਼ੀਅਰ ਰਾਮ ਮੂਰਤੀ ਸ੍ਰੀਧਰ, ਸਕੱਤਰ ਇਕਬਾਲ ਮੁਹੰਮਦ, ਜੱਸਾ ਮਾਨ, ਡਾਇਰੈਕਟਰ ਜਸਵਿੰਦਰ ਸਿੰਘ ਅਟਵਾਲ, ਗੁਰਪ੍ਰੀਤ ਸਿੰਘ ਸਹੋਤਾ, ਸਾਬੀ ਅਟਵਾਲ, ਇਪੋ ਸਹੋਤਾ ਅਤੇ ਮਨਦੀਪ ਤਲਵਾੜ ਆਦਿ ਸੇਵਾਦਾਰਾਂ ਨੇ ਦੱਸਿਆ ਕਿ ਦੁਸਹਿਰੇ ਦੀਆਂ ਤਿਆਰੀਆਂ ਸੇਵਾਦਾਰਾਂ ਵਲੋਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੇਘਨਾਦ, ਕੁੰਭਕਰਨ ਤੇ ਰਾਵਣ ਦੇ ਪੁਤਲੇ ਵੀ ਸੇਵਾਦਾਰਾਂ ਵਲੋਂ ਜਲਦ ਤਿਆਰ ਕੀਤੇ ਜਾਣਗੇ ਅਤੇ ਦੁਸਹਿਰੇ ਨਾਲ ਸੰਬੰਧਤ ਪੁਤਲਿਆਂ ਨੂੰ ਪ੍ਰਬੰਧਕਾਂ ਵਲੋਂ ਹੀ ਅਗਨ ਭੇਟ ਕੀਤਾ ਜਾਵੇਗਾ। ਬਲਵੀਰ ਸਿੰਘ ਬਾਲੀ, ਇਕਬਾਲ ਮੁਹੰਮਦ, ਰਾਮ ਮੂਰਤੀ ਸ੍ਰੀਧਰ ਤੇ ਰਾਜੂ ਨੰਬਰਦਾਰ ਨੇ ਦੱਸਿਆ ਕਿ ਪ੍ਰਬੰਧਕਾਂ ਵਲੋਂ ਦਾਨੀ ਸੱਜਣਾਂ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਜਰਨੈਲ ਨੰਗਲ, ਖੁਸ਼ਵਿੰਦਰ ਸਿੰਘ, ਡਾ. ਵਿੱਕੀ, ਗੁਰਦਾਵਰ ਸਿੰਘ, ਡਾ. ਕਪਲੇਸ਼, ਸੁਰਿੰਦਰ ਪਾਲ, ਸੋਨੂੰ ਰਾਣਾ, ਸੋਨੀ, ਪਰਮਜੀਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਸੈਣੀ ਨੇ ਰੀੜ੍ਹ ਦੀ ਹੱਡੀ ਦਾ ਸਫਲ ਆਪ੍ਰੇਸ਼ਨ ਕਰਕੇ 72 ਸਾਲਾ ਬਜ਼ੁਰਗ ਨੂੰ ਮੁੜ ਤੁਰਨ ਯੋਗ ਬਣਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਵੇ-ਕਮਲਜੀਤ ਬੰਗਾ
Ad Position 24