17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸੁਖਦੇਵ ਜਨਾਗਲ ਦੇ ਗ੍ਰਹਿ ਵਿਖੇ ਕਰਵਾਇਆ ਮਾਤਾ ਦਾ ਜਾਗਰਣ

ਰੱਤੇਵਾਲ, 16 ਅਕਤੂਬਰ (ਅਸ਼ੋਕ ਕੁਮਾਰ ਲੀਲ)-ਡਾ. ਅੰਬੇਡਕਰ ਨਗਰ ਨਿਵਾਸੀ ਸੁਖਦੇਵ ਜਨਾਗਲ ਦੇ ਗ੍ਰਹਿ ਵਿਖੇ ਮਾਤਾ ਰਾਣੀ ਦਾ ਜਾਗਰਣ ਕਰਵਾਇਆ।

Ad Position 21
No active advertisement
ਅਜੀਤ ਡੈਸਕ 17-10-2026
ਰੱਤੇਵਾਲ, 16 ਅਕਤੂਬਰ (ਅਸ਼ੋਕ ਕੁਮਾਰ ਲੀਲ)-ਡਾ. ਅੰਬੇਡਕਰ ਨਗਰ ਨਿਵਾਸੀ ਸੁਖਦੇਵ ਜਨਾਗਲ ਦੇ ਗ੍ਰਹਿ ਵਿਖੇ ਮਾਤਾ ਰਾਣੀ ਦਾ ਜਾਗਰਣ ਕਰਵਾਇਆ। ਜਿਸ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਦੀ ਸੁੱਖ ਸਮ੍ਰਿਧੀ ਲਈ ਪਰਿਵਾਰ ਵਲੋਂ ਮਾਤਾ ਦਾ ਜਾਗਰਣ ਕਰਵਾਇਆ। ਸਵੇਰੇ ਕੰਜਕ ਪੂਜਨ ਕੀਤਾ। ਮਾਤਾ ਦਾ ਵਿਸ਼ਾਲ ਭਵਨ ਪਰਿਵਾਰਕ ਮੈਂਬਰਾਂ ਅਤੇ ਭਗਤਾਂ ਵਲੋਂ ਸ਼ਰਧਾ ਪੂਰਵਕ ਸਜਾਇਆ। ਮਿੰਟੂ ਟਕਾਰਲਾ ਐਂਡ ਪਾਰਟੀ ਵਲੋਂ ਮਾਤਾ ਦੇ ਭਜਨਾਂ ਨਾਲ ਭਗਤਾਂ ਨੂੰ ਭਗਤੀ ਦੇ ਰੰਗ ਵਿਚ ਰੰਗ ਦਿੱਤਾ ਅਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ। ਸਮੂਹ ਸੰਗਤਾਂ ਵਲੋਂ ਮਹਾਂਮਾਈ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮਹਾਂਮਾਈ ਦੀਆਂ ਸੁੰਦਰ ਝਾਕੀਆਂ ਨੇ ਭਗਤਾਂ ਦਾ ਮਨ ਮੋਹ ਲਿਆ। ਇਸ ਮੌਕੇ ਮਹਾਂਮਾਈ ਦਾ ਲੰਗਰ ਅਤੁੱਟ ਵਰਤਾਇਆ। ਤਾਰਾ ਰਾਣੀ ਦੀ ਕਥਾ ਉਪਰੰਤ ਸਮੂਹ ਭਗਤਾਂ ਨੂੰ ਮਾਤਾ ਰਾਣੀ ਦਾ ਪ੍ਰਸ਼ਾਦ ਵੰਡਿਆ। ਇਸ ਮੌਕੇ ਜਸਵਿੰਦਰ ਸਿੰਘ ਖਾਲਸਾ, ਮਨੋਹਰ ਲਾਲ, ਜਗਨ ਨਾਥ, ਕਸ਼ਮੀਰੀ ਲਾਲ, ਰਾਮਪਾਲ, ਬਲਵੀਰ ਚੰਦ, ਸੰਜੀਵ ਕੁਮਾਰ, ਡਾ. ਸੁਭਾਸ, ਮੰਗਲ ਸਿੰਘ, ਮਿੰਟੂ, ਸ਼ੀਤਲ , ਸੱਜਣ ਮਿੱਤਰ ਅਤੇ ਰਿਸ਼ਤੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਰਨ ਮਗਰੋਂ ਵੀ ਮਨੁੱਖਤਾ ਦੇ ਕੰਮ ਆਵੇ ਦੇਹ, ਦੇਹਦਾਨ ਮਹਾਨ ਸੇਵਾ-ਸਹਾਇਕ ਸਿਵਲ ਸਰਜਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ ’ਤੇ ਬੰਗਾ ’ਚ ਪ੍ਰੈੱਸ ਕਲੱਬ ਬਣਾਇਆ ਜਾਵੇਗਾ-ਡਾ. ਬਿੱਟੂ
Ad Position 24