17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਗੁਰਦੁਆਰਾ ਮੰਜੀ ਸਾਹਿਬ ਵਿਖੇ ਸਾਲਾਨਾ ਅਖੰਡ ਕੀਰਤਨ ਤੇ ਅੰਮ੍ਰਿਤ ਸੰਚਾਰ ਸਮਾਗਮ ਸੰਬੰਧੀ ਮੀਟਿੰਗ

ਨਵਾਂਸ਼ਹਿਰ, 16 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਵਾਂਸ਼ਹਿਰ ਵਿਖੇ ਕਰਵਾਏ ਜਾ ਰਹੇ ਸਾਲਾਨਾ ਅਖੰਡ ਕੀਰਤਨ ਅਤੇ ਅੰਮ੍ਰਿਤ ਸੰਚਾਰ ਸਮਾਗਮ ਸੰਬੰਧੀ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਸੰਗਤਾਂ ਤੇ ਪ੍ਰਬੰਧਕਾਂ ਵੱਲੋਂ ਮੀਟਿੰਗ ਕੀਤੀ ਗਈ ਅਤੇ ਸਾਂਝੇ ਰੂਪ ਵਿਚ ਪੋਸਟਰ ਜਾਰੀ ਕੀਤਾ। ਇਹ ਮਹਾਨ ਸਮਾਗਮ 17 ਅਕਤੂਬਰ ਤੋਂ 25 ਅਕਤੂਬਰ ਤੱਕ ਨਵਾਂਸ਼ਹਿਰ ਤੇ ਇਸ ਦੇ ਆਲੇ-ਦੁਆਲੇ ਦੇ ਵੱਖ-ਵੱਖ ਸਥਾਨਾਂ ’ਤੇ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ 17 ਤੋਂ 23 ਅਕਤੂਬਰ ਤੱਕ ਰੋਜ਼ਾਨਾ ਰਾਤ ਨੂੰ 17 ਅਕਤੂਬਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਗ੍ਰਹਿ ਮੂਸਾਪੁਰ, 18 ਨੂੰ ਗੁ: ਸੰਗਤਪੁਰਾ ਪੰਡੋਰਾ ਮੁਹੱਲਾ ਨਵਾਂਸ਼ਹਿਰ, 19 ਨੂੰ ਗੁ: ਸਿੰਘ ਸਭਾ ਘਾਟੀ ਤੇਲੀਆਂ ਰਾਹੋਂ, 20 ਨੂੰ ਗੁ: ਸ੍ਰੀ ਗੁਰੂ ਰਵਿਦਾਸ ਜੀ ਜੱਬੋਵਾਲ, 21 ਨੂੰ ਗੁ: ਪਾਤਿਸ਼ਾਹੀ ਛੇਵੀਂ ਦੁਰਗਾਪੁਰ, 22 ਨੂੰ ਗੁ: ਸਿੰਘ ਸਭਾ ਚੰਡੀਗੜ੍ਹ ਚੌਂਕ ਨਵਾਂਸ਼ਹਿਰ ਤੇ 23 ਅਕਤੂਬਰ ਨੂੰ ਗੁ: ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਮਹਾਨ ਅਖੰਡ ਕੀਰਤਨ ਸਮਾਗਮ ਸਜਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 17-10-2026
ਨਵਾਂਸ਼ਹਿਰ, 16 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਵਾਂਸ਼ਹਿਰ ਵਿਖੇ ਕਰਵਾਏ ਜਾ ਰਹੇ ਸਾਲਾਨਾ ਅਖੰਡ ਕੀਰਤਨ ਅਤੇ ਅੰਮ੍ਰਿਤ ਸੰਚਾਰ ਸਮਾਗਮ ਸੰਬੰਧੀ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਸੰਗਤਾਂ ਤੇ ਪ੍ਰਬੰਧਕਾਂ ਵੱਲੋਂ ਮੀਟਿੰਗ ਕੀਤੀ ਗਈ ਅਤੇ ਸਾਂਝੇ ਰੂਪ ਵਿਚ ਪੋਸਟਰ ਜਾਰੀ ਕੀਤਾ। ਇਹ ਮਹਾਨ ਸਮਾਗਮ 17 ਅਕਤੂਬਰ ਤੋਂ 25 ਅਕਤੂਬਰ ਤੱਕ ਨਵਾਂਸ਼ਹਿਰ ਤੇ ਇਸ ਦੇ ਆਲੇ-ਦੁਆਲੇ ਦੇ ਵੱਖ-ਵੱਖ ਸਥਾਨਾਂ ’ਤੇ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ 17 ਤੋਂ 23 ਅਕਤੂਬਰ ਤੱਕ ਰੋਜ਼ਾਨਾ ਰਾਤ ਨੂੰ 17 ਅਕਤੂਬਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਗ੍ਰਹਿ ਮੂਸਾਪੁਰ, 18 ਨੂੰ ਗੁ: ਸੰਗਤਪੁਰਾ ਪੰਡੋਰਾ ਮੁਹੱਲਾ ਨਵਾਂਸ਼ਹਿਰ, 19 ਨੂੰ ਗੁ: ਸਿੰਘ ਸਭਾ ਘਾਟੀ ਤੇਲੀਆਂ ਰਾਹੋਂ, 20 ਨੂੰ ਗੁ: ਸ੍ਰੀ ਗੁਰੂ ਰਵਿਦਾਸ ਜੀ ਜੱਬੋਵਾਲ, 21 ਨੂੰ ਗੁ: ਪਾਤਿਸ਼ਾਹੀ ਛੇਵੀਂ ਦੁਰਗਾਪੁਰ, 22 ਨੂੰ ਗੁ: ਸਿੰਘ ਸਭਾ ਚੰਡੀਗੜ੍ਹ ਚੌਂਕ ਨਵਾਂਸ਼ਹਿਰ ਤੇ 23 ਅਕਤੂਬਰ ਨੂੰ ਗੁ: ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਮਹਾਨ ਅਖੰਡ ਕੀਰਤਨ ਸਮਾਗਮ ਸਜਾਏ ਜਾਣਗੇ। ਇਸੇ ਲੜੀ ਤਹਿਤ 24 ਅਕਤੂਬਰ ਨੂੰ ਗੁ: ਪਾਤਸ਼ਾਹੀ ਨੌਵੀਂ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਵਿਸ਼ੇਸ਼ ਸਮਾਗਮ ਹੋਣਗੇ, ਜਿਸ ਵਿਚ ਸਵੇਰੇ 2 ਤੋਂ 5 ਵਜੇ ਤੱਕ ਅੰਮ੍ਰਿਤ ਵੇਲਾ ਸਮਾਗਮ, ਸਵੇਰੇ 7 ਤੋਂ ਦੁਪਹਿਰ 1 ਵਜੇ ਤੱਕ ਦਿਵਸ ਸੁਹੇਲਾ ਸਮਾਗਮ, ਸ਼ਾਮ 7 ਵਜੇ ਤੋਂ ਅਗਲੀ ਸਵੇਰੇ 4 ਵਜੇ ਤੱਕ ਰੈਣ ਸਬਾਈ ਕੀਰਤਨ ਅਤੇ ਰਾਤ 7 ਵਜੇ ਮਹਾਨ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਅਖੰਡ ਕੀਰਤਨੀ ਜਥਾ ਨਵਾਂਸ਼ਹਿਰ, ਬੰਗਾ, ਫਗਵਾੜਾ, ਪ੍ਰਬੰਧਕ ਜਥੇਦਾਰ ਬਾਬਾ ਨਰੰਗ ਸਿੰਘ, ਕਲਗੀਧਰ ਸੇਵਕ ਜੱਥਾ ਕਾਹਮਾ, ਕਰਮ ਸਿੰਘ ਅਕਾਲੀ ਨੌਜਵਾਨ ਵੈਲਫੇਅਰ ਕਲੱਬ ਕਾਹਮਾ ਤੇ ਸਮੂਹ ਧਾਰਮਿਕ ਜਥੇਬੰਦੀਆਂ ਵਲੋਂ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਹੁੰਮ-ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਗਈ। ਇਸ ਮੌਕੇ ਜਥੇਦਾਰ ਬਾਬਾ ਨਰੰਗ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਨਵਾਂਸ਼ਹਿਰ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਕੁਲਵੀਰ ਸਿੰਘ, ਹਰਜੀਤ ਸਿੰਘ, ਕੁਲਵਿੰਦਰ ਸਿੰਘ ਮਾਨ, ਪਰਮਜੀਤ ਸਿੰਘ, ਸੁਖਬੀਰ ਸਿੰਘ, ਪ੍ਰਿਤਪਾਲ ਸਿੰਘ ਹਵੇਲੀ, ਨਰਿੰਦਰ ਸਿੰਘ, ਕੁਲਵਿੰਦਰ ਸਿੰਘ ਚੱਕਦਾਨਾ, ਦਵਿੰਦਰ ਕੌਰ ਤੇ ਬਲਵਿੰਦਰ ਕੌਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕਮਾਲਪੁਰ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਲੋਕ ਮਿਲਣੀ ਅਗਲੀ ਖ਼ਬਰ ਸੰਤ ਬਾਬਾ ਤਾਰਾ ਸਿੰਘ ਦੀ ਯਾਦ ਵਿਚ ਕਰਵਾਇਆ ਸਮਾਗਮ
Ad Position 24