19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਬਲਾਕ ਸੜੋਆ ਦੇ ਮਿਡਲ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਕਦੋਂ ਪੂਰੀ ਹੋਵੇਗੀ

ਸੜੋਆ, 19 ਅਕਤੂਬਰ (ਹਰਮੇਲ ਸਹੂੰਗੜਾ)-ਬਲਾਕ ਸੜੋਆ ਦੇ ਮਿਡਲ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਪਈਆਂ ਕੁਝ ਪੋਸਟਾਂ ਸੰਬੰਧੀ ਪਿੰਡਾਂ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਲੇ ਦੁਆਲੇ ਦੇ ਪਿੰਡਾਂ ਵਿਚ ਜਿਵੇਂ ਕਿ ਮਿਲਡ ਸਕੂਲ ਆਲੋਵਾਲ ਵਿਖੇ ਕੁਲ ਪੋਸਟਾਂ ਚਾਰ ਇਕ ਪੋਸਟ ਭਰੀ ਹੋਈ ਤਿੰਨ ਪੋਸਟਾਂ ਖਾਲੀ ਅਤੇ ਇਕ ਅਧਿਆਪਕ ਡੈਪੂਟੇਸ਼ਨ ’ਤੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਕਰੀਮਪੁਰ ਧਿਆਨੀ ਵਿਖੇ ਕੁੱਲ ਬੱਚੇ 16 ਇਕ ਅਧਿਆਪਕ ਦੋ ਪੋਸਟਾਂ, ਇਸੇ ਤਰ੍ਹਾਂ ਦਿਆਲਾ ਸਕੂਲ 24 ਬੱਚੇ, ਜੈਨਪੁਰ ’ਚ 23, ਕਰੀਮਪੁਰ ਚਾਹਵਾਲਾ 21, ਕਟਵਾਰਾ ਕਲਾਂ ’ਚ 21, ਮਝੋਟ ’ਚ 38, ਮੰਗੂਪੁਰ ’ਚ 41, ਮੋਜੋਵਾਲ ਮਜਾਰਾ 31, ਪੈਲੀ 12, ਸਾਧੜਾ 33, ਸਹੂੰਗੜਾ 17, ਸਜਾਵਲ 49 ਅਤੇ ਗੌਰਮੈਂਟ ਮਿਡਲ ਸਕੂਲ ਟੋਲੋਵਾਲ ’ਚ 31 ਬੱਚੇ ਪੜ੍ਹ ਰਹੇ ਹਨ।

Ad Position 21
No active advertisement
ਅਜੀਤ ਡੈਸਕ 20-10-2026
ਸੜੋਆ, 19 ਅਕਤੂਬਰ (ਹਰਮੇਲ ਸਹੂੰਗੜਾ)-ਬਲਾਕ ਸੜੋਆ ਦੇ ਮਿਡਲ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਪਈਆਂ ਕੁਝ ਪੋਸਟਾਂ ਸੰਬੰਧੀ ਪਿੰਡਾਂ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਲੇ ਦੁਆਲੇ ਦੇ ਪਿੰਡਾਂ ਵਿਚ ਜਿਵੇਂ ਕਿ ਮਿਲਡ ਸਕੂਲ ਆਲੋਵਾਲ ਵਿਖੇ ਕੁਲ ਪੋਸਟਾਂ ਚਾਰ ਇਕ ਪੋਸਟ ਭਰੀ ਹੋਈ ਤਿੰਨ ਪੋਸਟਾਂ ਖਾਲੀ ਅਤੇ ਇਕ ਅਧਿਆਪਕ ਡੈਪੂਟੇਸ਼ਨ ’ਤੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਕਰੀਮਪੁਰ ਧਿਆਨੀ ਵਿਖੇ ਕੁੱਲ ਬੱਚੇ 16 ਇਕ ਅਧਿਆਪਕ ਦੋ ਪੋਸਟਾਂ, ਇਸੇ ਤਰ੍ਹਾਂ ਦਿਆਲਾ ਸਕੂਲ 24 ਬੱਚੇ, ਜੈਨਪੁਰ ’ਚ 23, ਕਰੀਮਪੁਰ ਚਾਹਵਾਲਾ 21, ਕਟਵਾਰਾ ਕਲਾਂ ’ਚ 21, ਮਝੋਟ ’ਚ 38, ਮੰਗੂਪੁਰ ’ਚ 41, ਮੋਜੋਵਾਲ ਮਜਾਰਾ 31, ਪੈਲੀ 12, ਸਾਧੜਾ 33, ਸਹੂੰਗੜਾ 17, ਸਜਾਵਲ 49 ਅਤੇ ਗੌਰਮੈਂਟ ਮਿਡਲ ਸਕੂਲ ਟੋਲੋਵਾਲ ’ਚ 31 ਬੱਚੇ ਪੜ੍ਹ ਰਹੇ ਹਨ। ਹਰ ਸਾਲ ਇਨ੍ਹਾਂ ਬੱਚਿਆਂ ਵਿਚੋਂ ਵੀ ਗਿਣਤੀ ਘਟਦੀ ਵਧਦੀ ਰਹਿੰਦੀ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਵੀ ਗਿਣਤੀ ਬਹੁਤ ਘੱਟ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ’ਤੇ ਬੁਰਾ ਅਸਰ ਪੈ ਰਿਹਾ ਹੈ। ਸਿੱਖਿਆ ਕ੍ਰਾਂਤੀ ਦੇ ਦੌਰਾਨ ਸਰਕਾਰ ਸਿਰਫ ਸਕੂਲਾਂ ’ਤੇ ਰੰਗ ਰੋਗਨ ਕਰਾਉਣ ਤੇ ਅਧਿਆਪਕਾਂ ਦੀ ਭਰਤੀ ਕਰਨ ਵਿਚ ਨਕਾਮ ਰਹੀ ਹੈ। ਸਰਕਾਰ ਹਰ ਸਾਲ ਸਕੂਲੀ ਖੇਡਾਂ ਕਰਵਾਉਂਦੀ ਹੈ ਪਰ ਸਕੂਲਾਂ ਵਿਚ ਨਾ ਪੀ. ਟੀ. ਤੇ ਨਾ ਡੀ. ਪੀ. ਹੋਣ ਕਰਕੇ ਬੱਚਿਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਬੱਚੇ ਆਪਣੇ ਲੈਵਲ ’ਤੇ ਖੁਦ ਆਪਣੀ ਮਿਹਨਤ ਕਰਕੇ ਟੂਰਨਾਮੈਂਟਾਂ ਵਿਚ ਖੇਡਦੇ ਹਨ ਕੁਝ ਅਧਿਆਪਕ ਆਪਣਾ ਨਿੱਜੀ ਸਮਾਂ ਦੇ ਕੇ ਬੱਚਿਆਂ ਨੂੰ ਸਕੂਲੀ ਟੂਰਨਾਮੈਂਟਾਂ ਲਈ ਤਿਆਰ ਕਰਦੇ ਹਨ। ਜਦਕਿ ਬਿਨਾਂ ਪੀ. ਟੀ., ਡੀ. ਪੀ. ਦਾ ਸਿਹਰਾ ਖੁਦ ਸਰਕਾਰ ਆਪਣੇ ਸਿਰ ਲੈ ਰਹੀ ਹੈ। ਓਧਰ ਕੁੱਝ ਬੱਚਿਆਂ ਦੇ ਮਾਪਿਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਸਕੂਲਾਂ ਵਿਚ ਅਧਿਆਪਕ ਪੂਰੇ ਕਰ ਦੇਣ ਤਾਂ ਸਰਕਾਰੀ ਸਕੂਲਾਂ ’ਚ ਬੱਚਿਆਂ ਦੀ ਗਿਣਤੀ ਵੱਧ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਵੋਟਿੰਗ ਮਸ਼ੀਨਾਂ ਦੇ ਵੇਅਰਹਾਊਸ ਦੀ ਚੈਕਿੰਗ ਅਗਲੀ ਖ਼ਬਰ ‘ ਆਪ’ ਆਗੂ ਕਰਨਵੀਰ ਕਟਾਰੀਆ ਦਾ ਪੰਜਾਬ ਯੂਥ ਵਿੰਗ ਸੂਬਾ ਸੰਯੁਕਤ ਸਕੱਤਰ ਬਣਨ ’ਤੇ ਪਾਰਟੀ ਵਰਕਰਾਂ ਵੰਡੇ ਲੱਡੂ
Ad Position 24