ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਰੱਤੇਵਾਲ ਵਿਖੇ ਰੱਖਿਆ ਖੇਡ ਸਟੇਡੀਅਮ ਦਾ ਨੀਂਹ ਪੱਥਰ
ਰੱਤੇਵਾਲ, 24 ਅਕਤੂਬਰ (ਅਸ਼ੋਕ ਕੁਮਾਰ ਲੀਲ)-ਸਵਾਮੀ ਗੰਗਾ ਨੰਦ ਸਪੋਰਟਸ ਕਲੱਬ ਵਲੋਂ ਕਰਵਾਏ ਜਾ ਰਹੇ ਚੌਥੇ ਕਬੱਡੀ ਕੱਪ ਵਿਚ ਸ਼ਿਰਕਤ ਕਰਨ ਪਹੁੰਚੀ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ 53 ਲੱਖ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਵਲੋਂ ਸਰਕਾਰੀ ਡਿਸਪੈਂਸਰੀ ਦੇ ਨਵੀਨੀਕਰਨ ਲਈ ਗ੍ਰਾਮ ਪੰਚਾਇਤ ਨੂੰ 52 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਗਈ।
ਰੱਤੇਵਾਲ, 24 ਅਕਤੂਬਰ (ਅਸ਼ੋਕ ਕੁਮਾਰ ਲੀਲ)-ਸਵਾਮੀ ਗੰਗਾ ਨੰਦ ਸਪੋਰਟਸ ਕਲੱਬ ਵਲੋਂ ਕਰਵਾਏ ਜਾ ਰਹੇ ਚੌਥੇ ਕਬੱਡੀ ਕੱਪ ਵਿਚ ਸ਼ਿਰਕਤ ਕਰਨ ਪਹੁੰਚੀ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ 53 ਲੱਖ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਵਲੋਂ ਸਰਕਾਰੀ ਡਿਸਪੈਂਸਰੀ ਦੇ ਨਵੀਨੀਕਰਨ ਲਈ ਗ੍ਰਾਮ ਪੰਚਾਇਤ ਨੂੰ 52 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਨਾਲ ਜੋੜਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੇਡ ਗਰਾਊਂਡ ਬਣਾਉਣ ਲਈ ਵਿਸ਼ੇਸ਼ ਤੌਰ ’ਤੇ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਤਹਿਤ ਪਿੰਡ ਰੱਤੇਵਾਲ ਵਿਚ ਇਕ ਬਹੁਤ ਹੀ ਸ਼ਾਨਦਾਰ ਖੇਡ ਸਟੇਡੀਅਮ ਦਾ ਉਦਘਾਟਨ ਉਨ੍ਹਾਂ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੱਤੇਵਾਲ ਨਿਵਾਸੀਆਂ ਵਲੋਂ ਪਿੰਡ ਵਿੱਚ ਖੇਡ ਸਟੇਡੀਅਮ ਦੀ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਸਰਕਾਰੀ ਡਿਸਪੈਂਸਰੀ ਦੇ ਨਵੀਨੀਕਰਨ ਲਈ ਵੀ ਮੰਗ ਰੱਖੀ ਗਈ ਸੀ, ਜਿਸ ਨੂੰ ਸਰਕਾਰ ਵਲੋਂ ਪਹਿਲ ਦੇ ਅਧਾਰ ’ਤੇ ਹੱਲ ਕਰਦੇ ਹੋਏ ਇਕ ਬਹੁਤ ਹੀ ਸ਼ਾਨਦਾਰ ਖੇਡ ਸਟੇਡੀਅਮ ਜਲਦ ਹੀ ਤਿਆਰ ਕਰਕੇ ਲੋਕ ਅਰਪਣ ਕੀਤਾ ਜਾਵੇਗਾ ਤੇ ਡਿਸਪੈਂਸਰੀ ਦਾ ਕੰਮ ਵੀ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਹਲਕਾ ਵਿਧਾਇਕਾ ਦਾ ਇਸ ਕਬੱਡੀ ਕੱਪ ਵਿਚ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਉਨ੍ਹਾਂ ਵਲੋਂ ਇਸ ਖੇਡ ਸਟੇਡੀਅਮ ਦੇ ਉਦਘਾਟਨ ਤੇ ਡਿਸਪੈਂਸਰੀ ਲਈ ਜਾਰੀ ਕੀਤੀ ਗ੍ਰਾਂਟ ਦੇ ਸੰਬੰਧ ਵਿਚ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਲੱਡੂ ਸਰਪੰਚ ਜੱਟ ਮਾਜਰੀ, ਵਾਸਦੇਵ ਭੂੰਬਲਾ, ਅਸ਼ੋਕ ਕੁਮਾਰ ਨੰਬਰਦਾਰ, ਅਮਨਪ੍ਰੀਤ ਜੇ. ਈ., ਸੁਭਾਸ਼ ਭੂੰਬਲਾ, ਬਲਵੀਰ ਬਾਂਠ, ਰਜੇਸ਼ ਬਾਂਠ, ਵਿਜੇ ਬਾਂਠ, ਹੈਪੀ ਭੂੰਬਲਾ , ਮੋਨੂ ਭੂੰਬਲਾ, ਵਿਨੇ ਬਾਂਠ, ਗੁਰਮੀਤ ਭੂੰਬਲਾ, ਪੰਮੀ ਬਾਗੜੀ ਬਰੇਟਾ, ਸੁਰਿੰਦਰ ਭੂੰਬਲਾ। ਮਹਿੰਦਰ ਬਾਂਠ, ਹਰਮੇਸ਼ ਭੂੰਬਲਾ, ਸਾਹਿਲ ਭੂੰਬਲਾ, ਮਦਨ ਲਾਲ ਭੂੰਬਲਾ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।