12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਕਾਠਗੜ੍ਹ ਬੱਸ ਅੱਡੇ ਨੇੜੇ ਦਾਣਾ ਮੰਡੀ ’ ਚ ਮਿਲੀ ਲਾਵਾਰਿਸ ਬਜ਼ੁਰਗ ਦੀ ਲਾਸ਼ ਕਈ ਦਿਨਾਂ ਤੋਂ ਭਟਕ ਰਿਹਾ ਸੀ ਬੇਸਹਾਰਾ

ਕਾਠਗੜ੍ਹ, 12 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਬੱਸ ਅੱਡਾ ਨੇੜੇ ਦਾਣਾ ਮੰਡੀ ’ਚ ਇੱਕ ਲਾਵਾਰਿਸ ਲਾਸ਼ ਮਿਲਣ ਨਾਲ ਪੂਰੇ ਕਸਬੇ ਵਿੱਚ ਸੋਗ ਅਤੇ ਸਨਸਨੀ ਦਾ ਮਾਹੌਲ ਬਣ ਗਿਆ। ਇੱਕ ਬਜ਼ੁਰਗ ਵਿਅਕਤੀ ਉਮਰ ਲਗਪਗ 60-65 ਸਾਲ ਦੀ ਲਾਸ਼ ਕਸਬਾ ਕਾਠਗੜ੍ਹ ਦੀ ਦਾਣਾ ਮੰਡੀ ਨਜ਼ਦੀਕ ਬੱਸ ਅੱਡੇ ਵਿੱਚ ਮਿਲੀ।

Ad Position 21
No active advertisement
ਅਜੀਤ ਡੈਸਕ 13-11-2026
ਕਾਠਗੜ੍ਹ, 12 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਬੱਸ ਅੱਡਾ ਨੇੜੇ ਦਾਣਾ ਮੰਡੀ ’ਚ ਇੱਕ ਲਾਵਾਰਿਸ ਲਾਸ਼ ਮਿਲਣ ਨਾਲ ਪੂਰੇ ਕਸਬੇ ਵਿੱਚ ਸੋਗ ਅਤੇ ਸਨਸਨੀ ਦਾ ਮਾਹੌਲ ਬਣ ਗਿਆ। ਇੱਕ ਬਜ਼ੁਰਗ ਵਿਅਕਤੀ ਉਮਰ ਲਗਪਗ 60-65 ਸਾਲ ਦੀ ਲਾਸ਼ ਕਸਬਾ ਕਾਠਗੜ੍ਹ ਦੀ ਦਾਣਾ ਮੰਡੀ ਨਜ਼ਦੀਕ ਬੱਸ ਅੱਡੇ ਵਿੱਚ ਮਿਲੀ। ਇਹ ਵਿਅਕਤੀ ਕਈ ਦਿਨਾਂ ਤੋਂ ਲਾਵਾਰਿਸ ਘੁੰਮ ਰਿਹਾ ਸੀ ਅਤੇ ਇਸ ਦੀ ਲਾਸ਼ ਡੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਦੇ ਸਾਹਮਣੇ ਬਣੇ ਬੱਸ ਅੱਡੇ ਦੇ ਨਾਲ ਬਣੇ ਬਾਥਰੂਮ ਦੇ ਬਾਹਰ ਰਾਹਗੀਰਾਂ ਨੇ ਦੇਖੀ, ਜਿਸ ਤੋਂ ਬਾਅਦ ਥਾਣਾ ਕਾਠਗੜ੍ਹ ਪੁਲਿਸ ਨੂੰ ਸੂਚਿਤ ਕੀਤਾ ਗਿਆ। ਚਾਹਲ ਮੈਡੀਕਲ ਸਟੋਰ ਮਾਰਕੀਟ ਦੇ ਕਿਸੇ ਦੁਕਾਨਦਾਰ ਨੇ ਇਸ ਲਾਸ਼ ਦੀ ਸੂਚਨਾ ਥਾਣਾ ਕਾਠਗੜ੍ਹ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਏ.ਐਸ.ਆਈ ਕੁਲਵਿੰਦਰ ਸਿੰਘ ਤੇ ਏ.ਐਸ.ਆਈ ਰਾਮ ਸ਼ਾਹ ਨੇ ਜਾਣਕਾਰੀ ਦਿੱਤੀ ਕਿ ਪ੍ਰਾਈਵੇਟ ਵਹੀਕਲ ਦਾ ਪ੍ਰਬੰਧ ਕਰਕੇ ਇਸ ਲਾਸ਼ ਨੂੰ ਸਿਵਲ ਹਸਪਤਾਲ ਬਲਾਚੌਰ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਅਗਲੀ ਬਣਦੀ ਕਾਰਵਾਈ ਕਰਦਿਆਂ ਇਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਇਸ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਬਲਾਚੌਰ ਦੀ ਮੋਰਚਰੀ ਵਿੱਚ ਰੱਖਿਆ ਜਾਵੇਗਾ। ਪੁਲਿਸ ਵਲੋਂ ਮ੍ਰਿਤਕ ਦੀ ਪਛਾਣ ਲਈ ਆਸ-ਪਾਸ ਦੇ ਇਲਾਕਿਆਂ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਕੁਲਵਿੰਦਰ ਕੌਰ ਵਲੋਂ ਬੀ . ਡੀ . ਪੀ . ਓ ਸੜੋਆ ਨੂੰ ਦੁਬਾਰਾ ਲਗਾਏ ਜਾਣ ’ ਤੇ ਸਰਕਾਰ ਦਾ ਧੰਨਵਾਦ ਅਗਲੀ ਖ਼ਬਰ ਪਿੰਡ ਕਲੋਏ ਵਿਖੇ ਹੋਣ ਵਾਲੇ ਚੇਤਨ ਸੰਤ ਸੰਮੇਲਨ ਦਾ ਪੋਸਟਰ ਜਾਰੀ
Ad Position 24