ਚੌ. ਮੀਨਾ ਸੂੰਢ ਬੰਗਾ ਹਲਕੇ ਤੋਂ ਕਾਂਗਰਸ ਟਿਕਟ ਦੇ ਅਸਲੀ ਹੱਕਦਾਰ -ਰੂਪ ਲਾਲ ਚੇਤਾ
ਬਹਿਰਾਮ, 14 ਨਵੰਬਰ (ਸਰਬਜੀਤ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਅਸਲੀ ਹੱਕਦਾਰ ਚੌਧਰੀ ਮੀਨਾ ਸਿੰਘ ਸੂੰਢ ਪਤਨੀ ਸਵਰਗੀ ਤਰਲੋਚਨ ਸਿੰਘ ਸੂੰਢ ਹੀ ਹਨ ਜੋ ਕਿ ਟਕਸਾਲੀ ਕਾਂਗਰਸੀ ਪਰਿਵਾਰ ‘ਚੋਂ ਹਨ ਅਤੇ ਉਹਨਾਂ ਨੂੰ ਬੰਗਾ ਹਲਕੇ ਦੇ ਅਹੁਦੇਦਾਰ ਤੇ ਵਰਕਰ ਵੀ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਰੂਪ ਲਾਲ ਚੇਤਾ ਸਕੱਤਰ ਐਸ.
ਪ
ਪਿੰਡਾਂ ’ਚ ਮੀਟਿੰਗ ਕਰਨ ਉਪਰੰਤ ਪਾਰਟੀ ਵਰਕਰਾਂ ਨਾਲ ਅਮਨਦੀਪ ਸਿੰਘ ਗੁਰੂ, ਰੂਪ ਲਾਲ ਚੇਤਾ, ਕੁਲਵਰਨ ਸਿੰਘ ਗਿੱਲ ਅਤੇ ਹੋਰ। ਤਸਵੀਰ : ਸਰਬਜੀਤ ਸਿੰਘ ਰਾਣਾ
15-11-2026
ਬਹਿਰਾਮ, 14 ਨਵੰਬਰ (ਸਰਬਜੀਤ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਅਸਲੀ ਹੱਕਦਾਰ ਚੌਧਰੀ ਮੀਨਾ ਸਿੰਘ ਸੂੰਢ ਪਤਨੀ ਸਵਰਗੀ ਤਰਲੋਚਨ ਸਿੰਘ ਸੂੰਢ ਹੀ ਹਨ ਜੋ ਕਿ ਟਕਸਾਲੀ ਕਾਂਗਰਸੀ ਪਰਿਵਾਰ ‘ਚੋਂ ਹਨ ਅਤੇ ਉਹਨਾਂ ਨੂੰ ਬੰਗਾ ਹਲਕੇ ਦੇ ਅਹੁਦੇਦਾਰ ਤੇ ਵਰਕਰ ਵੀ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਰੂਪ ਲਾਲ ਚੇਤਾ ਸਕੱਤਰ ਐਸ.ਸੀ ਡਿਪਾਰਟਮੈਂਟ ਪੰਜਾਬ ਨੇ ਇੱਥੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਮੀਟਿੰਗ ‘ਚ ਕੀਤਾ। ਉਹਨਾਂ ਕਿਹਾ ਕਿ ਚੌ. ਮੀਨਾ ਸਿੰਘ ਸੂੰਢ ਦੇ ਸੌਹਰਾ ਸਾਹਿਬ ਸਵ. ਚੌਧਰੀ ਜਗਤ ਰਾਮ ਸੂੰਢ ਅਤੇ ਉਹਨਾਂ ਦੇ ਪਤੀ ਸਵਰਗੀ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਪਾਰਟੀ ਦੀ ਸੇਵਾ ਕਰਦਿਆਂ ਆਪਣੀ ਜਾਨ ਕੁਰਬਾਨ ਕੀਤੀ। ਉਹਨਾਂ ਕਿਹਾ ਕਿ ਚੌਧਰੀ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਬੰਗਾ ਦੇ ਅਚਾਨਕ ਅਕਾਲ ਚਲਾਣੇ ਉਪਰੰਤ ਬੰਗਾ ਹਲਕੇ ਦੀ ਪ੍ਰਤੀਨਿਧਤਾ ਚੌਧਰੀ ਮੀਨਾ ਸੂੰਢ ਨੇ ਬੜੀ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਕੀਤੀ। ਜਿਸ ਕਾਰਨ ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ਦੀ ਇਮਾਨਦਾਰੀ ਅਤੇ ਪਾਰਟੀ ਲਈ ਕੀਤੇ ਜਾ ਰਹੇ ਕਾਰਜਾਂ ‘ਤੇ ਭਰੋਸਾ ਕਰਦਿਆਂ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਬੰਗਾ ਦਾ ਇੰਚਾਰਜ਼ ਲਗਾਇਆ ਗਿਆ। ਉਹਨਾਂ ਕਿਹਾ ਕਿ ਕੁੱਝ ਕਾਂਗਰਸੀ ਆਗੂਆਂ ਵਲੋਂ ਲੋਕਾਂ ‘ਚ ਭਰਮ ਫੈਲਾਇਆ ਜਾ ਰਿਹਾ ਹੈ ਕਿ ਚੌ. ਮੀਨਾ ਸੂੰਢ ਬੰਗਾ ਹਲਕੇ ਤੋਂ ਚੋਣ ਨਹੀਂ ਲੜਨਾ ਚਾਹੁੰਦੇ ਜੋ ਕਿ ਸਰਾਸਰ ਗਲਤ ਅਤੇ ਬੇ-ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਚੌ. ਮੀਨਾ ਸੂੰਢ ਹਲਕੇ ਦੇ ਪਿੰਡਾਂ ਵਿੱਚ ਮੀਟਿੰਗਾਂ ਕਰ ਰਹੇ ਹਨ ਅਤੇ ਉਹਨਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ‘ਤੇ ਹਰਬੰਤ ਸਿੰਘ ਮਕਸੂਦਪੁਰ ਸਾਬਕਾ ਚੇਅਰਮੈਨ, ਰੂਪ ਲਾਲ ਚੇਤਾ ਸਕੱਤਰ ਐਸ.ਸੀ ਵਿਭਾਗ ਪੰਜਾਬ, ਅਮਰਜੀਤ ਸਿੰਘ ਕਲਸੀ ਪ੍ਰਧਾਨ ਕਾਂਗਰਸ ਸੇਵਾ ਦਲ ਬਲਾਕ ਬੰਗਾ, ਰਾਜਵਿੰਦਰ ਸਿੰਘ ਕੰਗਰੌੜ ਜ਼ਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਕੁਲਵਰਨ ਸਿੰਘ ਥਾਂਦੀਆਂ ਬਲਾਕ ਪ੍ਰਧਾਨ ਬੰਗਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਡਾ. ਨਿਰੰਜਨ ਪਾਲ ਹੀਂਉ, ਜਸਵਿੰਦਰ ਮੱਟੂ ਸੀਨੀਅਰ ਆਗੂ, ਬਾਪੂ ਮੁਖਤਿਆਰ ਸਿੰਘ ਕਟਾਰੀਆਂ, ਉਪਕਾਰ ਸਿੰਘ ਸੈਕਟਰੀ ਜੱਬੋਵਾਲ, ਰਾਮ ਲੁਭਾਇਆ ਸਰਪੰਚ ਖਟਕੜ ਖੁਰਦ, ਹੁਸਨ ਸਿੰਘ ਘੁੰਮਣ, ਰੇਸ਼ਮ ਸਿੰਘ ਘੁੰਮਣ, ਜੋਗਾ ਸਿੰਘ ਕੰਗਰੌੜ, ਅਮਨਦੀਪ ਸਿੰਘ ਗੁਰੂ, ਸੁਰਿੰਦਰ ਸਿੰਘ ਠੇਕੇਦਾਰ ਸੰਧਵਾਂ, ਸੋਖੀ ਰਾਮ ਬੱਜੋਂ, ਇੰਦਰਜੀਤ ਸਿੰਘ ਸੰਧਵਾਂ, ਸਰਪੰਚ ਗੁਰਨਾਮ ਚੰਦ, ਸਰਪੰਚ ਮੱਖਣ ਲਾਲ, ਬਲਜੀਤ ਸਿੰਘ ਅਟਵਾਲ, ਸਰਬਜੀਤ ਸਿੰਘ ਸੰਧਵਾਂ, ਗਿਆਨ ਚੰਦ ਸੈਕਟਰੀ, ਸੁਰਿੰਦਰ ਸਿੰਘ, ਡਾ. ਸ਼ਾਦੀ ਲਾਲ, ਸੋਮਨਾਥ ਕਟਾਰੀਆਂ, ਧਰਮ ਪਾਲ ਸੂੰਢ, ਬਲਵੀਰ ਸਿੰਘ ਜੰਡਿਆਲਾ, ਪਰਮਜੀਤ ਸਿੰਘ ਜੰਡਿਆਲਾ, ਰਾਜਪਾਲ ਹੀਰ, ਹਰਬੰਸ ਸਿੰਘ ਬੰਗਾ, ਪਰਮਜੀਤ ਸਿੰਘ ਪੰਚ ਚੇਤਾ, ਹਰਮੇਸ਼ ਲਾਲ, ਪਰਸ਼ੋਤਮ ਲਾਲ ਆਦਿ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।