27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪਿੰਡ ਕਲੇਰਾਂ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ 29 ਨੂੰ

ਬੰਗਾ, 27 ਨਵੰਬਰ (ਵਿ. ਪ੍ਰ)-ਇਸ ਬਲਾਕ ਦੇ ਪਿੰਡ ਕਲੇਰਾਂ ਦੇ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਵਿਖੇ ਖਵਾਹਿਸ਼ ਵੈੱਲਫੇਅਰ ਸੋਸਾਇਟੀ ਕਰਨਾਣਾ, ਗ੍ਰਾਮ ਪੰਚਾਇਤ ਪਿੰਡ ਕਲੇਰਾਂ ਅਤੇ ਸਮੂਹ ਐਨ.

Ad Position 21
No active advertisement
ਅਜੀਤ ਡੈਸਕ 28-11-2026
ਬੰਗਾ, 27 ਨਵੰਬਰ (ਵਿ. ਪ੍ਰ)-ਇਸ ਬਲਾਕ ਦੇ ਪਿੰਡ ਕਲੇਰਾਂ ਦੇ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਵਿਖੇ ਖਵਾਹਿਸ਼ ਵੈੱਲਫੇਅਰ ਸੋਸਾਇਟੀ ਕਰਨਾਣਾ, ਗ੍ਰਾਮ ਪੰਚਾਇਤ ਪਿੰਡ ਕਲੇਰਾਂ ਅਤੇ ਸਮੂਹ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 29 ਨਵੰਬਰ ਦਿਨ ਐਤਵਾਰ ਨੂੰ ਡਾਕਟਰ ਅੰਮ੍ਰਿਤ ਪਾਲ ਦੀ ਯਾਦ ’ਚ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਦਿਲ ਦੇ ਰੋਗ, ਹੱਡੀਆਂ ਦੇ ਰੋਗ, ਪੇਟ ਦੇ ਰੋਗ ਅਤੇ ਜਨਰਲ ਬਿਮਾਰੀਆਂ ਦਾ ਮੁਫਤ ਜਾਂਚ ਕੈਂਪ ਲਗਾਇਆ ਜਾਵੇਗਾ ਅਤੇ ਮੁਫ਼ਤ ਦਵਾਈ ਦਿੱਤੀ ਜਾਵੇਗੀ। ਇਸ ਕੈਂਪ ਵਿੱਚ ਮੁਫ਼ਤ ਈ. ਸੀ. ਜੀ ਅਤੇ ਮੁਫਤ ਸ਼ੂਗਰ ਵੀ ਜਾਂਚ ਕੀਤੀ ਜਾਵੇਗੀ। ਇਸ ਕੈਂਪ ਸਬੰਧੀ ਪਿੰਡ ਕਲੇਰਾਂ ਵਿਖੇ ਕੈਂਪ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਪਿੰਡ ਕਲੇਰਾਂ ਦੇ ਸਰਪੰਚ ਇੰਜੀਨੀਅਰ ਦਾਰਾ ਸਿੰਘ ਮੱਲ, ਸਤਵਿੰਦਰ ਪਾਲ ਮੱਲ, ਨੰਬਰਦਾਰ ਹਰੀ ਦੇਵ, ਹਰਜਿੰਦਰ ਮੱਲ, ਸਮੀਰ ਮੱਲ, ਕੁਲਵਿੰਦਰ ਅਤੇ ਖਵਾਇਸ਼ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਡਾਕਟਰ ਸੁਖਵਿੰਦਰ ਸਿੰਘ, ਵਾਈਸ ਪ੍ਰਧਾਨ ਡਾਕਟਰ ਗੁਰਦੀਪ ਸਿੰਘ, ਜਨਰਲ ਸਕੱਤਰ ਡਾਕਟਰ ਰਣਜੀਤ ਸਿੰਘ, ਜਸਵਿੰਦਰ ਰਾਏ ਤੇ ਨਿਤਿਨ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਸੰਬੰਧੀ ਕਾਹਮਾ ਫੁੱਟਬਾਲ ਟੂਰਨਾਮੈਂਟ ’ਚ ਕੀਤਾ ਜਾਗਰੂਕ ਅਗਲੀ ਖ਼ਬਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਸ਼ਿਵ ਮੰਦਰ ਸੜੋਆ ਵਿਖੇ ਸਮਾਗਮ ਕਰਵਾਇਆ
Ad Position 24