22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਅਯੁੱਧਿਆ 'ਚ ਸ੍ਰੀ ਰਾਮ ਮੰਦਰ ਦੀ ਸਥਾਪਨਾ ਦੀ ਦੂਜੀ ਵਰ੍ਹੇਗੰਢ ਮਨਾਉਣ 'ਤੇ ਸ੍ਰੀ ਰਾਮ ਨਾਮ ਕੀਰਤਨ ਕਰਵਾਇਆ <br/>

Ad Position 21
No active advertisement
ਸ੍ਰੀ ਹਰੀ ਕਥਾ ਸਮਿਤੀ ਵਲੋਂ ਕਰਵਾਏ ਪ੍ਰੋਗਰਾਮ ਵਿਚ ਪੂਜਾ ਆਰਤੀ ਕਰਦੇ ਮੁੱਖ ਮਹਿਮਾਨ ਤੇ ਪ੍ਰਬੰਧਕ ਅਤੇ ਭਜਨਾਂ ਦਾ ਆਨੰਦ ਲੈਂਦੇ ਰਾਮ ਭਗਤ | ਅਜੀਤ ਤਸਵੀਰਾਂ <br/> 03-01-2026
ਮੰਡੀ ਗੋਬਿੰਦਗੜ੍ਹ, 2 ਜਨਵਰੀ (ਇਕਬਾਲਦੀਪ ਸੰਧੂ)-ਸ੍ਰੀ ਹਰੀ ਕਥਾ ਸਮਿਤੀ ਨੇ ਅਯੁੱਧਿਆ ਦੇ ਸ੍ਰੀ ਰਾਮ ਮੰਦਰ 'ਚ ਰਾਮ ਲੱਲਾ ਦੀ ਸਥਾਪਨਾ ਦੀ ਦੂਜੀ ਵਰ੍ਹੇਗੰਢ ਮਨਾਉਣ ਲਈ ਜੀ.ਟੀ. ਰੋਡ ਰਾਮ ਮੰਦਿਰ 'ਚ ਇਕ ਵਿਸ਼ਾਲ ਸ੍ਰੀ ਰਾਮ ਨਾਮ ਕੀਰਤਨ ਦਾ ਆਯੋਜਨ ਕੀਤਾ | ਕਮੇਟੀ ਦੇ ਮੁੱਖ ਸਰਪ੍ਰਸਤ ਪ੍ਰਕਾਸ਼ ਚੰਦ ਗਰਗ, ਚੇਅਰਮੈਨ ਡਾ. ਮਨਮੋਹਨ ਕੌਸ਼ਲ ਅਤੇ ਮੁਖੀ ਸ਼ਰਨ ਦਾਸ ਮਿੱਤਲ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ 'ਚ ਭਜਨ ਗਾਇਕਾਵਾਂ ਪ੍ਰਤਿਭਾ ਬਾਂਸਲ ਅਤੇ ਸ੍ਰੀ ਬਾਲਾਜੀ ਸੰਕੀਰਤਨ ਮੰਡਲੀ ਦੀਆਂ ਅੰਜਲੀ ਮਿੱਤਲ ਦੁਆਰਾ ਭਜਨ ਪੇਸ਼ ਕੀਤੇ ਗਏ | ਇਸ ਮੌਕੇ ਭਾਰਤਮ ਗਰੁੱਪ ਦੇ ਰਾਜ ਗੋਇਲ ਨੇ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਸ੍ਰੀ ਹਰੀ ਕਥਾ ਸਮਿਤੀ ਦੇ ਅਧਿਕਾਰੀਆਂ ਨੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ | ਸਮਿਤੀ ਦੇ ਅਧਿਕਾਰੀਆਂ ਨੇ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਅਤੇ ਸਥਾਪਨਾ ਹਰ ਹਿੰਦੂ ਲਈ ਮਾਣ ਦਾ ਪ੍ਰਤੀਕ ਹੈ, ਅਤੇ ਇਹ ਸਮਾਗਮ ਹਰ ਸਾਲ ਇਸਦੀ ਯਾਦ ਵਿੱਚ ਆਯੋਜਿਤ ਕੀਤਾ ਜਾਂਦਾ ਹੈ | ਕੀਰਤਨ ਦੇ ਅੰਤ 'ਚ ਆਰਤੀ ਕੀਤੀ ਗਈ ਅਤੇ ਹਾਜ਼ਰ ਸੰਗਤਾਂ 'ਚ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਸੰਮਤੀ ਦੇ ਜਨਰਲ ਸਕੱਤਰ ਸੁਰੇਸ਼ ਗੁਪਤਾ, ਸਕੱਤਰ ਸੰਦੀਪ ਗੋਇਲ, ਪ੍ਰਭਾਤ ਫੇਰੀ ਦੇ ਚੇਅਰਮੈਨ ਦਵਿੰਦਰ ਪਰਾਸ਼ਰ, ਸ਼ੋਭਾ ਯਾਤਰਾ ਦੇ ਚੇਅਰਮੈਨ ਯੱਗਿਆ ਦੱਤ, ਪ੍ਰੈੱਸ ਸਕੱਤਰ ਮਨੋਜ ਭੱਲਾ, ਵਿਨੋਦ ਗੋਇਲ, ਰਿਸ਼ੀ ਰਾਜ ਗੋਇਲ, ਰਾਕੇਸ਼ ਗੁਪਤਾ, ਨਰੇਸ਼ ਸਿੰਗਲਾ, ਨਰੇਸ਼ ਸਿੰਗਲਾ, ਵੇਦ ਕਰੇਸ਼ੀਆ, ਕੈਲਾਸ਼ ਸ਼ਰਮਾ, ਮੋਤੀ ਲਾਲ ਸੇਤੀਆ, ਭਵਾਨੀ ਸ਼ੰਕਰ, ਪ੍ਰਦੀਪ ਭੱਲਾ, ਸੀਤਾ ਰਾਮ ਮਹਾਵਰ, ਜਗਦੀਸ਼ ਗੁਪਤਾ, ਜਗਦੀਸ਼ ਸ਼ਾਹੀ, ਵਿਵੇਕ ਗਰਗ, ਸੁਨੀਲ ਮਿੱਤਲ, ਵਿਨੋਦ ਗੋਇਲ, ਭੂਸ਼ਣ ਵਰਮਾ, ਰਾਜੀਵ ਸਿੰਗਲਾ, ਸਤੀਸ਼ ਸ਼ਰਮਾ, ਅੰਕੁਰ ਗਰਗ, ਸ਼ੰਕਰ ਲਾਲ ਗੁਪਤਾ, ਸਵਾਮੀ ਵਿਕਾਸ ਚੰਦ ਵਿਮਲ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਨੀਲਮ ਹਸਪਤਾਲ ਰਾਜਪੁਰਾ ਵਲੋਂ ਜ਼ਿਲ੍ਹਾ ਹਸਪਤਾਲ ਨੂੰ ਨਵੇਂ ਆਇਲ ਫੀਲਡ ਹੀਟਰ ਭੇਟ <br/> ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸ੍ਰੀ ਸੰਗਮੇਸ਼ਰ ਗਊਸ਼ਾਲਾ ਦੇ ਮਜ਼ਦੂਰਾਂ ਨੂੰ ਕੰਬਲ ਵੰਡੇ <br/>
Ad Position 24