ਖਮਾਣੋਂ, 27 ਜਨਵਰੀ (ਜੋਗਿੰਦਰ ਪਾਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਖਮਾਣੋਂ ਵਲੋਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਬਰਵਾਲੀ ਕਲਾਂ ਅਤੇ ਬਲਾਕ ਪ੍ਰਧਾਨ ਮੇਜਰ ਸਿੰਘ ਭੜੀ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਰਾਣਵਾਂ ਤੋਂ ਖਮਾਣੋਂ ਸ਼ਹਿਰ ਤੱਕ ਟਰੈਕਟਰ ਮਾਰਚ ਕੱਢਿਆ ਗਿਆ | ਮੇਜਰ ਸਿੰਘ ਨੇ ਦੱਸਿਆ ਕਿ ਇਹ ਮਾਰਚ ਦਿੱਲੀ ਧਰਨੇ ਤੇ ਕੇਂਦਰ ਸਰਕਾਰ ਵਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ, ਸੁਆਮੀ ਨਾਥਨ ਰਿਪੋਰਟ ਦੇ ਮੁਤਾਬਿਕ ਫ਼ਸਲਾਂ ਦੇ ਰੇਟ ਤੈਅ ਕਰਨ, ਬਿਜਲੀ ਐਕਟ 2025 ਅਮੈਂਡਮੈਂਟ ਨੂੰ ਰੱਦ ਕਰਵਾਉਣਾ, ਬੀਜ ਬਿਲ ਰੱਦ ਕਰਾਉਣਾ, ਮਨਰੇਗਾ ਸਕੀਮ ਵਿਚ ਕੀਤਾ ਬਦਲਾਓ ਨੂੰ ਰੱਦ ਕਰਵਾਉਣ, ਪੰਜਾਬ ਸਰਕਾਰ ਵਲੋਂ ਪੱਤਰਕਾਰ ਭਾਈਚਾਰੇ 'ਤੇ ਹੋਏ ਪਰਚਾ ਰੱਦ ਕਰਵਾਉਣ ਆਦਿ ਮੁੱਦਿਆਂ ਨੂੰ ਲੈ ਕੇ ਕੱਢਿਆ ਗਿਆ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ, ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਗੇ | ਇਸ ਵਿਸ਼ਾਲ ਟਰੈਕਟਰ ਮਾਰਚ ਵਿਚ ਖਮਾਣੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਬਰਵਾਲੀ ਕਲਾਂ, ਜਟਾਣਾ ਉੱਚਾ, ਜਟਾਣਾ ਨੀਵਾਂ, ਫਰੌਰ, ਸਮਸ਼ਪੁਰ, ਅਮਰਗੜ੍ਹ, ਲਖਣਪੁਰ, ਭਾਂਬਰੀ, ਕੋਟਲਾ ਬਡਲਾ, ਭੜ੍ਹੀ, ਅਜਨੇਰ, ਰਾਏਪੁਰ, ਢੋਲੇਵਾਲ, ਰਿਆ, ਲੁਹਾਰ ਮਾਜਰਾ, ਬਾਠਾਂ, ਮਾਨਪੁਰ, ਸੰਘੋਲ, ਇਸਮੈਲਪੁਰ, ਹਰਗਣਾ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਹਿੱਸਾ ਲਿਆ |