ਨਾਭਾ, 1 ਫਰਵਰੀ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ ਫਰੈਂਡਜ਼ ਕਾਲੋਨੀ ਸਥਿਤ ਪ੍ਰਾਚੀਨ ਸ੍ਰੀ ਸ਼ਨੀ ਦੇਵ ਮੰਦਿਰ 'ਚ ਮੰਦਿਰ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ | ਜਿਸ ਦੌਰਾਨ ਸਮੂਹ ਕਮੇਟੀ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਸ਼ਾਸਤਰੀ ਲਲਿਤ ਕੁਮਾਰ ਸ਼ਰਮਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ | ਜਿਨ੍ਹਾਂ ਵਲੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ | ਦੱਸਣਯੋਗ ਹੈ ਕਿ ਲਲਿਤ ਕੁਮਾਰ ਸ਼ਰਮਾ ਇਸ ਕਮੇਟੀ ਦੇ ਮੁੱਢਲੇ ਮੈਂਬਰਾਂ 'ਚੋਂ ਇਕ ਹਨ ਜੋ ਕਿ ਪਿਛਲੇ ਕਰੀਬ 23 ਸਾਲਾਂ ਤੋਂ ਵੱਖ-ਵੱਖ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | ਉਪਰੰਤ ਲਲਿਤ ਕੁਮਾਰ ਸ਼ਰਮਾ ਨੇ ਸਮੂਹ ਕਮੇਟੀ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੂੰ ਮੰਦਿਰ ਦੇ ਕੰਮਾਂ ਦੀ ਪ੍ਰਗਤੀ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ | ਇਸ ਦੇ ਨਾਲ ਹੀ ਹੇਮੰਤ ਕੁਮਾਰ ਨੂੰ ਸਕੱਤਰ ਅਤੇ ਓਮ ਪ੍ਰਕਾਸ਼ ਗਰਗ ਖ਼ਜ਼ਾਨਚੀ ਨਿਯੁਕਤ