ਸਮਾਣਾ, 1 ਫਰਵਰੀ (ਹਰਵਿੰਦਰ ਸਿੰਘ ਟੋਨੀ)-ਸਿਟੀ ਪੁਲਸ ਨੇ ਹੈਰੋਇਨ ਦਾ ਨਸ਼ਾ ਕਰ ਰਹੇ ਇਕ ਨੌਜਵਾਨ ਨੂੰ ਲਾਈਟਰ, ਫੁਆਇਲ ਪੇਪਰ ਅਤੇ ਪੰਨੀ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜ਼ਮ ਦੀ ਪਛਾਣ ਰਵੀ ਵਾਸੀ ਪਿੰਡ ਕਮਹੇੜੀ, ਜ਼ਿਲ੍ਹਾ ਕੈਥਲ ਵਜੋਂ ਹੋਈ ਹੈ | ਮਾਮਲੇ ਦੀ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਏ.ਐੱਸ.ਆਈ. ਪੂਰਨ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਅਗਰਸੈਨ ਚੌਕ 'ਚ ਮੌਜੂਦ ਸਨ | ਉਸ ਸਮੇਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨੌਜਵਾਨ ਰਾਜੌਰੀ ਗਾਰਡਨ ਸਮਾਣਾ ਨੇੜੇ ਬੈਠਾ ਹੈਰੋਇਨ ਦਾ ਨਸ਼ਾ ਕਰ ਰਿਹਾ ਹੈ | ਪੁਲਸ ਪਾਰਟੀ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਇਕ ਲਾਈਟਰ, ਇਕ ਫੁਆਇਲ ਪੰਨੀ ਅਤੇ ਇਕ ਫੁਆਇਲ ਪਾਈਪ ਬਰਾਮਦ ਹੋਣ 'ਤੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ | ਅਧਿਕਾਰੀ ਅਨੁਸਾਰ ਮਾਨਯੋਗ ਅਦਾਲਤ ਦੇ ਹੁਕਮਾਂ 'ਤੇ ਮੁਲਜ਼ਮ ਨੂੰ ਨਸ਼ਾ ਛੁਡਾਊ ਕੇਂਦਰ ਭੇਜ ਦਿੱਤਾ ਗਿਆ ਹੈ |