ਫ਼ਤਹਿਗੜ੍ਹ ਸਾਹਿਬ, 5 ਫਰਵਰੀ (ਮਨਪ੍ਰੀਤ ਸਿੰਘ)-ਰਿਮਟ ਯੂਨੀਵਰਸਿਟੀ ਦੇ ਸਕੂਲ ਆਫ਼ ਹਾਸਪਿਟੈਲਿਟੀ ਮੈਨੇਜਮੈਂਟ ਨੇ ਆਪਣੇ ਵਿਦਿਆਰਥੀਆਂ ਦੀ ਰਸੋਈ ਰਚਨਾਤਮਿਕਤਾ ਅਤੇ ਪੇਸ਼ੇਵਰ ਹੁਨਰ ਨੂੰ ਪ੍ਰਦਰਸ਼ਿਤ ਕਰਦੇ ਹੋਏ ਇਕ ਭੋਜਨ ਮੁਕਾਬਲਾ ਆਯੋਜਿਤ ਕੀਤਾ | ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਪੇਸ਼ ਕੀਤੇ, ਜਿਨ੍ਹਾਂ ਨੇ ਆਪਣੀ ਨਵੀਨਤਾ, ਪੇਸ਼ਕਾਰੀ ਅਤੇ ਤਕਨੀਕ ਰਾਹੀਂ ਜੱਜਾਂ ਨੂੰ ਪ੍ਰਭਾਵਿਤ ਕੀਤਾ | ਇਸ ਪ੍ਰੋਗਰਾਮ ਵਿਚ ਸਰਿਤਾ ਖੁਰਾਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਦੇ ਨਾਲ ਰਿਮਟ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ: ਬੀ.ਐਸ. ਭਾਟੀਆ ਅਤੇ ਅਕਾਦਮਿਕ ਮਾਮਲਿਆਂ ਦੇ ਡੀਨ ਡਾ. ਕਾਰਤਿਕ ਵੀ ਸਨ | ਸਾਰੇ ਪਤਵੰਤਿਆਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਰਸੋਈ ਕਲਾ ਵਿਚ ਆਪਣੀ ਮੁਹਾਰਤ ਨੂੰ ਵਿਕਸਤ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ | ਮੁਕਾਬਲਾ ਜੇਤੂਆਂ ਦੀ ਘੋਸ਼ਣਾ ਦੇ ਨਾਲ ਸਮਾਪਤ ਹੋਇਆ | ਮਨਸੀਦਕ ਅਤੇ ਮਯੰਕ ਨੂੰ ਕੰਸੋਲੇਸ਼ਨ ਇਨਾਮ ਮਿਲਿਆ, ਜਦੋਂ ਕਿ ਦੂਜਾ ਰਨਰ-ਅੱਪ ਸਥਾਨ ਅੰਜਲੀ ਬੈਕਟਰ ਅਤੇ ਦਿਲਰਾਜ ਕੌਰ ਨੇ ਪ੍ਰਾਪਤ ਕੀਤਾ | ਰਵਨੀਤ ਅਤੇ ਗੁਰਲੀਨ ਨੂੰ ਪਹਿਲੀ ਰਨਰ-ਅੱਪ ਦਾ ਖ਼ਿਤਾਬ ਦਿੱਤਾ ਗਿਆ ਅਤੇ ਮੁਕਾਬਲੇ ਦੀਆਂ ਜੇਤੂਆਂ ਗਗਨਪ੍ਰੀਤ ਕੌਰ ਤੇ ਅੰਮਿ੍ਤਾ ਸਨ | ਜੱਜਾਂ ਦੁਆਰਾ ਉਨ੍ਹਾਂ ਦੇ ਸਮਰਪਣ ਅਤੇ ਸਿਰਜਣਾਤਮਿਕਤਾ ਦੀ ਪ੍ਰਸ਼ੰਸਾ ਕੀਤੀ ਗਈ | ਇਹ ਪ੍ਰੋਗਰਾਮ ਇਨਾਮ ਵੰਡ ਅਤੇ ਜਸ਼ਨਾਂ ਨਾਲ ਸਮਾਪਤ ਹੋਇਆ |