ਅਮਲੋਹ, 5 ਫਰਵਰੀ (ਕੇਵਲ ਸਿੰਘ)-ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਮਲੋਹ ਵਿਚ ਰੋਸ਼ਨ ਲਾਲ ਸੂਦ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਦੌਰਾਨ ਦਰਸ਼ਨ ਸਿੰਘ ਸਲਾਣੀ ਨੇ ਇਸ ਮਹੀਨੇ ਦੇ ਮਹੱਤਵਪੂਰਨ ਦਿਵਸਾਂ ਅਤੇ ਤਿਉਹਾਰਾਂ ਬਾਰੇ ਦੱਸਿਆ | ਡਾ. ਅਰਜਨ ਸਿੰਘ ਨੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਨਾ ਦੇਣ ਅਤੇ 2025 ਦੌਰਾਨ ਮਹਿੰਗਾਈ ਭੱਤੇ ਦੀ ਕੋਈ ਕਿਸ਼ਤ ਨਾ ਜਾਰੀ ਕਰਨ ਦੀ ਨਿੰਦਾ ਕੀਤੀ | ਇਸ ਮੌਕੇ ਪੂਜਾ ਦੇਵੀ ਫ਼ੀਲਡ ਰਿਸਪਾਂਸ ਲੀਡਰ ਐਲਡਰਲਾਈਨ ਪੰਜਾਬ (ਹੈਲਪਏਜ ਇੰਡੀਆ) ਵਲੋਂ ਐਲਡਰਲਾਈਨ ਦੀਆਂ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਬਲਬੀਰ ਸਿੰਘ ਘੁੰਮਣ ਨੇ ਕੇਂਦਰੀ ਬਜਟ 'ਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਵਿਚ ਕਿਰਤੀਆਂ ਅਤੇ ਆਮ ਵਰਗ ਲਈ ਕੋਈ ਵੱਡੀ ਰਾਹਤ ਨਹੀਂ ਦਿੱਤੀ ਗਈ | ਅਮਰਜੀਤ ਸਿੰਘ ਨੇ ਮਹੀਨਾਵਾਰ ਆਮਦਨ ਖ਼ਰਚ ਦਾ ਵੇਰਵਾ ਪੇਸ਼ ਕੀਤਾ | ਮੱਘਰ ਸਿੰਘ ਸਲਾਣਾ ਅਤੇ ਦਰਸ਼ਨ ਸਿੰਘ ਸਲਾਣੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਪ੍ਰਧਾਨ ਰੋਸ਼ਨ ਲਾਲ ਸੂਦ ਨੇ ਆਪਣੇ ਸੰਬੋਧਨ ਵਿਚ ਮੈਂਬਰਾਂ ਨੂੰ ਵਿਕਾਰਾਂ ਤੋਂ ਦੂਰ ਰਹਿਣ ਅਤੇ ਸਧਾਰਨ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ | ਅੰਤ ਵਿਚ ਰਾਮ ਸਰਨ ਸੂਦ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜੋਰਾ ਸਿੰਘ ਪਿ੍ੰਸੀਪਲ, ਹਾਕਮ ਰਾਏ, ਮਾਂਗੇ ਰਾਮ, ਮਹਿੰਦਰ ਸਿੰਘ, ਨਰਿੰਦਰ ਸਿੰਘ, ਲੈਕ. ਬੰਤ ਸਿੰਘ, ਭੀਮ ਸਿੰਘ, ਦੇਵ ਰਾਜ, ਲੈਕ. ਕਰਨੈਲ ਸਿੰਘ, ਮਨਜਿੰਦਰ ਸਿੰਘ, ਇੰਦਰਜੀਤ, ਬਲਵਿੰਦਰ ਸਿੰਘ, ਜਗਦੀਸ਼ ਸਿੰਘ ਸੁਪਰਡੈਂਟ, ਲੈਕ. ਬਲਵੀਰ ਮੁੱਲਾਂਪੁਰੀ, ਗੁਰਮਿੰਦਰ ਸਿੰਘ, ਸੁਰਜੀਤ ਸਿੰਘ, ਚਰਨਜੀਤ ਸਿੰਘ, ਜਤਿੰਦਰ ਕੁਮਾਰ, ਗੁਰਮੇਲ ਸਿੰਘ, ਵੀਰ ਸਿੰਘ ਅਤੇ ਜੱਗਾ ਸਿੰਘ ਆਦਿ ਹਾਜ਼ਰ ਸਨ |