23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸਿੱਖੀ ਦੇ ਕਿਰਤ ਤੇ ਮਜ਼ਲੂਮ ਪੱਖੀ ਸਿਧਾਂਤ ਨੂੰ ਡੇਰਾਵਾਦ ਨੇ ਡੂੰਘੀ ਸੱਟ ਮਾਰੀ-ਜਸਟਿਸ ਨਿਰਮਲ ਸਿੰਘ

Ad Position 21
No active advertisement
ਅਜੀਤ ਡੈਸਕ 06-02-2026
ਬਸੀ ਪਠਾਣਾਂ, 5 ਫਰਵਰੀ (ਐਚ.ਐਸ.ਗੌਤਮ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਪ੍ਰੈਸ ਦੇ ਨਾਂਅ ਜਾਰੀ ਬਿਆਨ ਵਿਚ ਕਿਹਾ ਕਿ ਸਿੱਖ ਧਰਮ ਦਾ ਮੂਲ ਸਿਧਾਂਤ 'ਕਿਰਤ ਕਰੋ, ਵੰਡ ਛਕੋ ਅਤੇ ਮਜ਼ਲੂਮ ਦੀ ਰਾਖੀ ਕਰੋ' ਮਨੁੱਖਤਾ ਨੂੰ ਜੋੜਨ ਵਾਲਾ ਹੈ, ਪਰ ਡੇਰਾਵਾਦ ਨੇ ਇਸ ਸਿੱਖੀ ਸੋਚ ਨੂੰ ਡੂੰਘੀ ਸੱਟ ਮਾਰੀ ਹੈ | ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਥਕ ਸੋਚ ਕਮਜ਼ੋਰ ਹੋਈ ਹੈ, ਉਸ ਸਮੇਂ ਤੋਂ ਹੀ ਪੰਥਕ ਰਹੁ-ਰੀਤਾਂ ਅਤੇ ਮਰਿਆਦਾਵਾਂ ਦਾ ਘਾਣ ਰਾਜਨੀਤਿਕ ਸ਼ਕਤੀ ਹਾਸਲ ਕਰਨ ਲਈ ਲੀਡਰਸ਼ਿਪ ਵਲੋਂ ਕੀਤਾ ਗਿਆ | ਉਨ੍ਹਾਂ ਦੋਸ਼ ਲਾਇਆ ਕਿ ਰਾਜਸੀ ਲਾਭ ਦੀ ਪ੍ਰਾਪਤੀ ਲਈ ਪਰਿਵਾਰਵਾਦ, ਨਿੱਜਵਾਦ ਅਤੇ ਉਦਾਰਵਾਦੀ ਸੋਚ ਨੂੰ ਅਪਣਾਉਂਦੇ ਹੋਏ ਕਈ ਆਗੂਆਂ ਵਲੋਂ ਡੇਰਾਵਾਦ ਨੂੰ ਉਤਸ਼ਾਹ ਦਿੱਤਾ ਗਿਆ | ਇਸੇ ਕਾਰਨ ਅੱਜ ਪੰਜਾਬ ਵਿਚ ਡੇਰਾਵਾਦ ਇੰਨੀ ਵੱਧ ਚੁੱਕੀ ਹੈ ਕਿ ਇਹ ਸਿੱਖੀ ਸੋਚ ਦੇ ਬੂਟੇ 'ਤੇ ਅਮਰਵੇਲ ਵਾਂਗ ਲਪਟ ਗਿਆ ਹੈ | ਉਨ੍ਹਾਂ ਅਫ਼ਸੋਸ ਜਿਤਾਇਆ ਕਿ ਅੱਜ ਸਿੱਖੀ ਸੋਚ ਦੇ ਧਾਰਨੀ ਕਈ ਸਿਆਸੀ ਆਗੂ ਵੀ ਡੇਰਾਵਾਦ ਦੀ ਗੋਦ ਵਿਚ ਜਾ ਰਹੇ ਹਨ | ਇਹ ਬੜੇ ਦੁੱਖ ਦੀ ਗੱਲ ਹੈ ਕਿ ਜਿਸ ਧਿਰ ਨੇ ਦਲਿਤ ਭਾਈਚਾਰੇ ਨੂੰ ਗੁਰੂ ਸਾਹਿਬਾਨ ਦੇ ਹੁਕਮ ਅਨੁਸਾਰ ਗਲ਼ ਨਾਲ ਲਗਾ ਕੇ ਪਿਆਰ ਦੇਣਾ ਸੀ, ਉਹੀ ਧਿਰ ਉੱਚ-ਨੀਚ ਦਾ ਅਹਿਸਾਸ ਕਰਵਾਉਣ ਲੱਗ ਪਈ | ਅਖੀਰ ਵਿਚ ਉਨ੍ਹਾਂ ਪੰਥ ਦੀ ਅਗਵਾਈ ਕਰਨ ਵਾਲੀ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸਪੱਸ਼ਟ ਕਰਨ ਕਿ ਕੀ ਉਹ ਪੰਥਕ ਮਸਲਿਆਂ 'ਤੇ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਫ਼ੈਸਲੇ ਲੈਂਦੇ ਹਨ ਜਾਂ ਫਿਰ ਡੇਰਾ ਮੁਖੀਆਂ ਦੀ ਖ਼ੁਸ਼ੀ ਹਾਸਲ ਕਰਨ ਲਈ ਸਿੱਖ ਸਿਧਾਂਤਾਂ ਤੋਂ ਪਿੱਠ ਫੇਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਡੇਅਰੀ ਵਿਕਾਸ ਵਿਭਾਗ ਵਲੋਂ ਦੋ ਹਫ਼ਤੇ ਦਾ ਮੁਫ਼ਤ ਸਿਖਲਾਈ ਕੋਰਸ 9 ਫਰਵਰੀ ਤੋਂ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ-ਵਿਧਾਇਕ ਬੜਿੰਗ
Ad Position 24